ਪੰਜਾਬ

punjab

ETV Bharat / sukhibhava

Late Night Snacks: ਜੇਕਰ ਤੁਹਾਨੂੰ ਵੀ ਰਾਤ ਨੂੰ ਲੱਗ ਜਾਂਦੀ ਹੈ ਭੁੱਖ, ਤਾਂ ਇਨ੍ਹਾਂ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ

ਦਿਨਭਰ ਦੀ ਭੱਜਦੌੜ ਤੋਂ ਬਾਅਦ ਅਕਸਰ ਕੁਝ ਲੋਕਾਂ ਨੂੰ ਰਾਤ ਨੂੰ ਭੁੱਖ ਲੱਗਣ ਲੱਗਦੀ ਹੈ। ਅਜਿਹੇ ਵਿੱਚ ਰਾਤ ਨੂੰ ਭੁੱਖ ਨੂੰ ਸ਼ਾਂਤ ਕਰਨ ਲਈ ਕੁਝ ਲੋਕ ਅਜਿਹੀਆਂ ਚੀਜ਼ਾਂ ਖਾ ਲੈਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਜੇਕਰ ਤੁਹਾਨੂੰ ਵੀ ਰਾਤ ਨੂੰ ਭੁੱਖ ਲੱਗਦੀ ਹੈ, ਤਾਂ ਤੁਸੀਂ ਕੁਝ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

Late Night Snacks
Late Night Snacks

By

Published : Jul 25, 2023, 12:38 PM IST

ਹੈਦਰਾਬਾਦ:ਚੰਗੀ ਸਿਹਤ ਲਈ ਲੋਕ ਅਕਸਰ ਆਪਣੀ ਖੁਰਾਕ 'ਚ ਸਿਹਤਮੰਦ ਭੋਜਨ ਸ਼ਾਮਲ ਕਰਦੇ ਹਨ। ਸਿਹਤਮੰਦ ਰਹਿਣ ਲਈ ਵਧੀਆਂ ਭੋਜਨ ਦੇ ਨਾਲ-ਨਾਲ ਸਹੀ ਸਮੇਂ 'ਤੇ ਭੋਜਨ ਖਾਣਾ ਵੀ ਜ਼ਰੂਰੀ ਹੈ। ਪਰ ਕੰਮਾਂ 'ਚ ਵਿਅਸਤ ਹੋਣ ਕਰਕੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਚ ਕਾਫ਼ੀ ਬਦਲਾਅ ਹੋਣ ਲੱਗਾ ਹੈ। ਅਜਿਹੇ ਵਿੱਚ ਗਲਤ ਸਮੇਂ 'ਤੇ ਭੋਜਨ ਖਾਣ ਕਾਰਨ ਕਈ ਲੋਕਾਂ ਨੂੰ ਰਾਤ ਨੂੰ ਭੁੱਖ ਲੱਗਣ ਲੱਗਦੀ ਹੈ। ਰਾਤ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਲੋਕ ਅਕਸਰ ਕੁਝ ਅਜਿਹੀਆਂ ਚੀਜ਼ਾਂ ਖਾ ਲੈਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਇਸ ਕਰਕੇ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰਾਤ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਕਿਹੜੇ ਸਿਹਤਮੰਦ ਭੋਜਨਾ ਨੂੰ ਆਪਣੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਰਾਤ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਖਾਓ ਇਹ ਭੋਜਨ:

ਡਰਾਈ ਫਰੂਟਸ: ਜੇਕਰ ਤੁਹਾਨੂੰ ਵੀ ਰਾਤ ਨੂੰ ਭੁੱਖ ਲੱਗਦੀ ਹੈ, ਤਾਂ ਤੁਸੀਂ ਕਾਜੂ, ਬਦਾਮ, ਅਖਰੋਟ, ਅੰਜ਼ੀਰ ਵਰਗੇ ਡਰਾਈ ਫਰੂਟਸ ਖਾ ਸਕਦੇ ਹੋ। ਇਹ ਭੁੱਖ ਮਿਟਾਉਣ ਲਈ ਸਭ ਤੋਂ ਸਿਹਤਮੰਦ ਅਤੇ ਆਸਾਨ ਤਰੀਕਾ ਹੈ। ਇਸਨੂੰ ਖਾਣ ਨਾਲ ਤੁਹਾਡੀ ਭੁੱਖ ਵੀ ਖਤਮ ਹੋ ਜਾਵੇਗੀ ਅਤੇ ਭਾਰ ਵੀ ਨਹੀਂ ਵਧੇਗਾ।

ਪਨੀਰ:ਰਾਤ ਦੀ ਭੁੱਖ ਨੂੰ ਮਿਟਾਉਣ ਲਈ ਤੁਸੀਂ ਪਨੀਰ ਵੀ ਖਾ ਸਕਦੇ ਹੋ। ਪ੍ਰੋਟੀਨ ਨਾਲ ਭਰਪੂਰ ਪਨੀਰ ਨਾ ਸਿਰਫ਼ ਤੁਹਾਡੀ ਭੁੱਖ ਨੂੰ ਖਤਮ ਕਰੇਗਾ, ਸਗੋਂ ਤੁਹਾਡੀ ਸਿਹਤ ਨੂੰ ਬਰਕਰਾਰ ਰੱਖਣ ਦੇ ਨਾਲ ਹੀ ਭਾਰ ਨੂੰ ਵੀ ਕੰਟਰੋਲ 'ਚ ਰੱਖੇਗਾ।

popcorn: ਰਾਤ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ popcorn ਵੀ ਖਾ ਸਕਦੇ ਹੋ। ਤੁਸੀਂ ਇਸਨੂੰ ਘਰ 'ਚ ਵੀ ਬਣਾ ਸਕਦੇ ਹੋ। ਤੁਹਾਨੂੰ ਰਾਤ ਨੂੰ ਜਦੋਂ ਵੀ ਭੁੱਖ ਲੱਗੇ, ਤਾਂ ਇਸਨੂੰ ਤਰੁੰਤ ਬਣਾ ਕੇ ਖਾ ਲਓ। ਇਹ ਪਚਨ 'ਚ ਵੀ ਆਸਾਨ ਹੁੰਦੇ ਹਨ ਅਤੇ ਇਸ ਨਾਲ ਭਾਰ ਵੀ ਨਹੀਂ ਵਧਦਾ।

ਓਟਸ: ਰਾਤ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਓਟਸ ਵੀ ਇੱਕ ਵਧੀਆਂ ਵਿਕਲਪ ਹੈ। ਤੁਸੀਂ ਇਸਨੂੰ ਦੁੱਧ ਦੇ ਨਾਲ ਵੀ ਖਾ ਸਕਦੇ ਹੋ ਜਾਂ ਫਿਰ ਮਸਾਲਾ ਓਟਸ ਵੀ ਬਣਾ ਸਕਦੇ ਹੋ। ਪੌਸ਼ਟਿਕ ਤੱਤਾਂ ਨਾਲ ਭਰਪੂਰ ਓਟਸ ਤੁਹਾਨੂੰ ਪੋਸ਼ਣ ਦੇਣ ਦੇ ਨਾਲ ਹੀ ਤੁਹਾਡੀ ਭੁੱਖ ਨੂੰ ਵੀ ਸ਼ਾਂਤ ਕਰਦੇ ਹਨ।

ਉਬਲੇ ਹੋਏ ਅੰਡੇ:ਉਬਲੇ ਹੋਏ ਅੰਡੇ ਵੀ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਰਾਤ ਨੂੰ ਜੇਕਰ ਤੁਹਾਡਾ ਕੁਝ ਬਣਾਉਣ ਦਾ ਮਨ ਨਹੀਂ ਹੈ, ਤਾਂ ਤੁਸੀਂ ਅੰਡੇ ਉਬਾਲ ਕੇ ਉਸਨੂੰ ਛਿੱਲ ਲਓ ਅਤੇ ਫਿਰ ਉਸ 'ਤੇ ਲੂਣ ਅਤੇ ਜ਼ੀਰਾ ਪਾਊਡਰ ਛਿੜਕ ਕੇ ਇਸਨੂੰ ਖਾ ਸਕਦੇ ਹੋ। ਭੁੱਖ ਮਿਟਾਉਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੈ।

ABOUT THE AUTHOR

...view details