ਹੈਦਰਾਬਾਦ:ਚਾਹ ਪੀਣਾ ਤਾਂ ਹਰ ਕੋਈ ਪਸੰਦ ਕਰਦਾ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਲੋਕ ਚਾਹ ਪੀਣ ਦਾ ਹੀ ਕਰਦੇ ਹਨ। ਕਈ ਲੋਕ ਦਿਨ ਵਿੱਚ 8 ਤੋਂ 10 ਵਾਰ ਜਾਂ ਇਸ ਤੋਂ ਜ਼ਿਆਦਾ ਚਾਹ ਪੀਂਦੇ ਹਨ। ਕਈ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਜੇਕਰ ਉਨ੍ਹਾਂ ਨੂੰ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਕੰਮ 'ਚ ਵੀ ਮਨ ਨਹੀਂ ਲੱਗਦਾ। ਜ਼ਿਆਦਾ ਮਾਤਰਾ ਵਿੱਚ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਚਾਹ ਤੋਂ ਬਾਅਦ ਪਾਣੀ ਪੀਣਾ ਵੀ ਖਤਰਨਾਕ ਹੈ। ਇਸ ਨਾਲ ਸਰੀਰ ਦੇ ਅਲੱਗ-ਅਲੱਗ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਚਾਹ ਤੋਂ ਬਾਅਦ ਪਾਣੀ ਪੀਣ ਦੇ ਨੁਕਸਾਨ:
ਦੰਦਾਂ ਦੀ ਪਰਤ ਨੂੰ ਨੁਕਸਾਨ: ਦੰਦਾਂ 'ਤੇ ਪਰਤ ਚੜੀ ਹੋਈ ਹੁੰਦੀ ਹੈ। ਇਹ ਪਰਤ ਦੰਦਾਂ ਨੂੰ ਠੰਢਾ, ਗਰਮ, ਖੱਟਾ ਅਤੇ ਮਿੱਠਾ ਮਹਿਸੂਸ ਹੋਣ ਨਹੀਂ ਦਿੰਦੀ। ਜੇਕਰ ਇਹ ਪਰਤ ਖਰਾਬ ਹੋਣ ਲੱਗੇ, ਤਾਂ ਦੰਦਾਂ ਵਿੱਚ ਠੰਢਾ, ਗਰਮ ਲੱਗਣ ਲੱਗਦਾ ਹੈ। ਡਾਕਟਰ ਕਹਿੰਦੇ ਹਨ ਕਿ ਚਾਹ ਤੋਂ ਬਾਅਦ ਤਰੁੰਤ ਪਾਣੀ ਪੀਣ ਨਾਲ ਦੰਦਾਂ ਦੀ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਹ ਪਰਤ ਹੌਲੀ-ਹੌਲੀ ਖਰਾਬ ਹੋਣ ਲੱਗਦੀ ਹੈ। ਦੰਦਾਂ ਦੀਆਂ ਨਸਾਂ ਵਿੱਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ।