ਹੈਦਰਾਬਾਦ: ਕੁਝ ਲੋਕਾਂ ਨੂੰ ਅਕਸਰ ਬੁੱਲ੍ਹ ਫਟਣ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਇਸ ਸਮੱਸਿਆਂ ਤੋਂ ਪਰੇਸ਼ਾਨ ਹੈ। ਚਾਹੇ ਬੁੱਲ੍ਹਾਂ 'ਤੇ ਕ੍ਰੀਮ ਲਗਾ ਲਓ ਜਾਂ ਫਿਰ ਵੈਸਲੀਨ ਦਾ ਇਸਤੇਮਾਲ ਕਰ ਲਓ, ਪਰ ਬੁੱਲ੍ਹ ਫਟਣ ਦੀ ਸਮੱਸਿਆਂ ਘਟ ਨਹੀਂ ਹੁੰਦੀ। ਕਈ ਵਾਰ ਬੁੱਲ੍ਹ ਇੰਨੇਂ ਜ਼ਿਆਦਾ ਫਟ ਜਾਂਦੇ ਹਨ ਕਿ ਬੁੱਲ੍ਹਾਂ 'ਚੋ ਖੂਨ ਆਉਣ ਲੱਗਦਾ ਹੈ। ਇਸ ਲਈ ਤੁਸੀਂ ਆਪਣੇ ਬੁੱਲ੍ਹਾਂ ਨੂੰ ਕੋਮਲ ਬਣਾਏ ਰੱਖਣ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਦੇ ਕਾਰਨ:
ਪਾਣੀ ਦੀ ਕਮੀ: ਫਟੇ ਹੋਏ ਬੁੱਲ੍ਹਾਂ ਪਿੱਛੇ ਕਈ ਕਾਰਨ ਹੋ ਸਕਦੇ ਹਨ। ਪਰ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੈ। ਅੱਜ ਦੇ ਸਮੇਂ 'ਚ ਲੋਕ ਜ਼ਿਆਦਾ ਪਾਣੀ ਨਹੀਂ ਪੀਂਦੇ। ਅਜਿਹੇ 'ਚ ਸਰੀਰ ਦੀ ਨਮੀ ਘਟ ਜਾਂਦੀ ਹੈ ਅਤੇ ਇਸਦਾ ਅਸਰ ਚਿਹਰੇ ਅਤੇ ਬੁੱਲ੍ਹਾਂ 'ਤੇ ਨਜ਼ਰ ਆਉਦਾ ਹੈ।
ਸੁੱਕੀ ਹਵਾ:ਫਟੇ ਹੋਏ ਬੁੱਲ੍ਹਾਂ ਦੇ ਪਿੱਛੇ ਇੱਕ ਕਾਰਨ ਸੁੱਕੀ ਹਵਾ ਵੀ ਹੋ ਸਕਦੀ ਹੈ। ਇਸ ਲਈ ਅਜਿਹੀ ਹਵਾ ਤੋਂ ਬਚਣਾ ਚਾਹੀਦਾ ਹੈ।
ਜ਼ਿਆਦਾ ਧੁੱਪ: ਜ਼ਿਆਦਾ ਧੁੱਪ 'ਚ ਰਹਿਣਾ ਵੀ ਬੁੱਲ੍ਹਾਂ ਦੇ ਸੁੱਕੇ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ। ਇਸ ਲਈ ਜ਼ਿਆਦਾ ਧੁੱਪ 'ਚ ਜਾਣ ਤੋਂ ਬਚਣਾ ਚਾਹੀਦਾ ਹੈ।
ਵਾਰ-ਵਾਰ ਬੁੱਲ੍ਹਾਂ ਨੂੰ ਹੱਥ ਲਗਾਉਣਾ: ਜੇਕਰ ਤੁਹਾਡੇ ਬੁੱਲ੍ਹ ਸੁੱਕੇ ਹੋਏ ਹਨ, ਤਾਂ ਆਪਣੇ ਬੁੱਲ੍ਹਾਂ ਨੂੰ ਵਾਰ-ਵਾਰ ਹੱਥ ਲਗਾਉਣ ਤੋਂ ਬਚੋ। ਕਿਉਕਿ ਬੁੱਲ੍ਹਾਂ ਨੂੰ ਵਾਰ-ਵਾਰ ਹੱਥ ਲਗਾਉਣਾ ਵੀ ਫਟੇ ਹੋਏ ਬੁਲ੍ਹਾਂ ਦਾ ਕਾਰਨ ਹੋ ਸਕਦਾ ਹੈ।
ਫਟੇ ਹੋਏ ਬੁਲ੍ਹਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਨੁਸਖੇ:
ਬਾਦਾਮ ਦਾ ਤੇਲ:ਰੋਜ਼ ਸੌਣ ਤੋਂ ਪਹਿਲਾ ਬੁੱਲ੍ਹਾਂ 'ਤੇ ਬਾਦਾਮ ਦਾ ਤੇਲ ਲਗਾ ਕੇ ਸੌਂਵੋ। ਇਸ ਨਾਲ ਤੁਹਾਡੇ ਬੁੱਲ੍ਹ ਵੀ ਨਹੀਂ ਫਟਣਗੇ ਅਤੇ ਤੁਹਾਡੇ ਬੁੱਲ੍ਹ ਗੁਲਾਬੀ ਅਤੇ ਕੋਮਲ ਬਣੇ ਰਹਿਣਗੇ।
ਦੇਸੀ ਘਿਓ ਲਗਾਓ: ਬੁੱਲ੍ਹਾਂ 'ਤੇ ਦੇਸੀ ਘਿਓ ਦੇ ਪੇਸਟ ਦਾ ਇਸਤੇਮਾਲ ਕਰਨ ਨਾਲ ਤੁਸੀਂ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਸੁੱਕੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਦੂਰ ਹੋ ਜਾਵੇਗੀ। ਨਾਰੀਅਲ ਦਾ ਤੇਲ ਚਮੜੀ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਇਸ ਨਾਲ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਛੁਟਕਾਰਾ ਵੀ ਮਿਲਦਾ ਹੈ ਕਿਉਂਕਿ ਨਾਰੀਅਲ ਤੇਲ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ-ਫੰਗਲ ਗੁਣ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਦੇ ਹਨ। ਨਮੀ ਦੇਣ ਵਾਲੇ ਗੁਣਾਂ ਨਾਲ ਭਰਪੂਰ ਨਾਰੀਅਲ ਤੇਲ ਬੁੱਲ੍ਹਾਂ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ।
ਮਲਾਈ ਲਗਾਓ:ਫਟੇ ਹੋਏ ਬੁੱਲ੍ਹਾਂ ਤੋਂ ਪਰੇਸ਼ਾਨ ਹੋ, ਤਾਂ ਦਿਨ ਵਿੱਚ ਦੋ ਜਾਂ ਤਿੰਨ ਵਾਰ ਬੁੱਲ੍ਹਾਂ 'ਤੇ ਮਲਾਈ ਲਗਾਓ। ਮਲਾਈ ਦੀ ਮਸਾਜ ਕਰਨ ਨਾਲ ਬੁੱਲ੍ਹਾਂ ਦੀ ਖੁਸ਼ਕੀ ਦੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਡੀ, ਵਿਟਾਮਿਨ ਬੀ, ਵਿਟਾਮਿਨ b12, ਕੈਲਸ਼ੀਅਮ ਵਰਗੇ ਤੱਤ ਮੌਜ਼ੂਦ ਹੁੰਦੇ ਹਨ, ਜੋ ਚਮੜੀ ਦੀ ਖੁਸ਼ਕੀ ਦੂਰ ਕਰਨ 'ਚ ਮਦਦ ਕਰਦੇ ਹਨ ਅਤੇ ਚਮੜੀ ਨੂੰ ਸਿਹਤਮੰਦ ਬਣਾਉਦੇ ਹਨ।