ਹੈਦਰਾਬਾਦ: ਕੀਵੀ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕੀਵੀ 'ਚ ਵਿਟਾਮਿਨ-ਸੀ, ਵਿਟਾਮਿਨ-ਕੇ, ਫੋਲੇਟ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹੁੰਦੇ ਹਨ। ਕੀਵੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ, ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ, ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਪਾਚਨ ਤੰਤਰ ਲਈ ਵੀ ਕੀਵੀ ਫ਼ਲ ਫਾਇਦੇਮੰਦ ਹੁੰਦਾ ਹੈ।
ਦਿਨ 'ਚ ਇੰਨੇ ਕੀਵੀ ਫ਼ਲ ਖਾਣਾ ਫਾਇਦੇਮੰਦ: ਇੱਕ ਦਿਨ 'ਚ 1 ਤੋਂ 2 ਕੀਵੀ ਫ਼ਲ ਖਾਣਾ ਫਾਇਧੇਮੰਦ ਹੋ ਸਕਦਾ ਹੈ। ਪਰ ਜ਼ਿਆਦਾ ਕੀਵੀ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ਼ ਲਈ ਦਿਨ 'ਚ 2 ਤੋਂ ਜ਼ਿਆਦਾ ਕੀਵੀ ਨਹੀਂ ਖਾਣੇ ਚਾਹੀਦੇ।
ਕੀਵੀ ਫ਼ਲ ਦੇ ਫਾਇਦੇ:
ਦਿਲ ਨਾਲ ਜੁੜੀਆਂ ਬਿਮਾਰੀਆਂ ਲਈ ਕੀਵੀ ਫ਼ਲ ਫਾਇਦੇਮੰਦ: ਕੀਵੀ 'ਚ ਪੋਟਾਸ਼ੀਅਮ, ਫੋਲੇਟ, ਵਿਟਾਮਿਨ-ਸੀ ਅਤੇ ਈ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕੀਵੀ ਫਲ 'ਚ ਮੌਜ਼ੂਦ ਪੌਸ਼ਟਿਕ ਤੱਤ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਡੇਗੂ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਕੀਵੀ ਫ਼ਲ ਫਾਇਦੇਮੰਦ:ਡੇਂਗੂ ਇੱਕ ਖਤਰਨਾਕ ਬਿਮਾਰੀ ਹੈ। ਇਸ ਲਈ ਤੁਸੀਂ ਕੀਵੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਕੀਵੀ 'ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀ ਇਮਿਊਨਟੀ ਨੂੰ ਵਧਾਉਦੇ ਹਨ ਅਤੇ ਡੇਂਗੂ ਦੀ ਸਮੱਸਿਆਂ ਨਾਲ ਲੜਨ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਤੁਸੀਂ ਕੀਵੀ ਦੇ ਰਸ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ।
ਗਰਭ ਅਵਸਥਾ ਦੌਰਾਨ ਕੀਵੀ ਫ਼ਲ ਫਾਇਦੇਮੰਦ: ਕੀਵੀ 'ਚ ਫੋਲੇਟ, ਆਈਰਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਵਿਟੀਮਿਨ-ਸੀ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਤੱਤ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ ਫੋਲੇਟ ਦੀ ਮਦਦ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ। ਇਸਦੇ ਨਾਲ ਹੀ ਸਰੀਰ 'ਚ ਦਰਦ ਨੂੰ ਘਟ ਕਰਨ 'ਚ ਵੀ ਕੀਵੀ ਫਲ ਫਾਇਦੇਮੰਦ ਹੁੰਦਾ ਹੈ ਅਤੇ ਸਰੀਰ ਦੀ ਕੰਮਜ਼ੋਰੀ ਦੂਰ ਹੁੰਦੀ ਹੈ।