ਹੈਦਰਾਬਾਦ: ਕੇਸਰ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਦਾ ਇਸਤੇਮਾਲ ਜ਼ਿਆਦਾਤਰ ਦੁੱਧ ਵਾਲੇ ਪਕਵਾਨਾਂ 'ਚ ਸਵਾਦ ਅਤੇ ਖੁਸ਼ਬੂ ਲਿਆਉਣ ਲਈ ਕੀਤਾ ਜਾਂਦਾ ਹੈ। ਕੇਸਰ 'ਚ ਕਈ ਸਿਹਤਮੰਦ ਗੁਣ ਪਾਏ ਜਾਂਦੇ ਹਨ। ਇਸਦੇ ਸੇਵਨ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਕੇਸਰ ਵਾਲਾ ਦੁੱਧ ਬਜ਼ੁਰਗਾਂ ਲਈ ਹੀ ਨਹੀਂ ਸਗੋ ਬੱਚਿਆਂ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਲਈ ਸੌਣ ਤੋਂ ਪਹਿਲਾ ਬੱਚੇ ਨੂੰ ਇੱਕ ਗਲਾਸ ਕੇਸਰ ਵਾਲਾ ਦੁੱਧ ਜ਼ਰੂਰ ਪਿਲਾਓ।
ਕੇਸਰ ਵਾਲਾ ਦੁੱਧ ਪੀਣ ਦੇ ਫਾਇਦੇ:
ਕੇਸਰ ਵਾਲਾ ਦੁੱਧ ਪੀਣ ਨਾਲ ਪਾਚਨ 'ਚ ਸੁਧਾਰ ਹੁੰਦਾ: ਬੱਚਿਆਂ 'ਚ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਇਸ ਸਮੱਸਿਆਂ ਨੂੰ ਦੂਰ ਕਰਨ ਲਈ ਕੇਸਰ ਵਾਲਾ ਦੁੱਧ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਕੇਸਰ ਵਾਲੇ ਦੁੱਧ 'ਚ ਪਾਚਨ ਗੁਣ ਪਾਏ ਜਾਂਦੇ ਹਨ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਕੇਸਰ ਵਾਲ ਦੁੱਧ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ। ਰੋਜ਼ਾਨਾ ਰਾਤ ਨੂੰ ਇੱਕ ਗਲਾਸ ਕੇਸਰ ਵਾਲਾ ਦੁੱਧ ਪੀਣ ਨਾਲ ਕਾਫੀ ਆਰਾਮ ਮਿਲੇਗਾ।
ਕੇਸਰ ਵਾਲਾ ਦੁੱਧ ਹੱਡੀਆਂ ਦੀ ਸਿਹਤ ਲਈ ਫਾਇਦੇਮੰਦ:ਹੱਡੀਆਂ ਦੀ ਮਜ਼ਬੂਤੀ ਲਈ ਬੱਚਿਆਂ ਨੂੰ ਕੇਸਰ ਵਾਲਾ ਦੁੱਧ ਪਿਲਾਓ। ਦੁੱਧ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਦਕਿ ਕੇਸਰ 'ਚ ਵਿਟਾਮਿਨ-ਸੀ, ਵਿਟਾਮਿਨ-ਏ ਅਤੇ ਮੈਗਨੀਜ਼ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਕੇਸਰ ਅਤੇ ਦੁੱਧ ਨੂੰ ਇਕੱਠਾ ਮਿਲ ਕੇ ਪੀਣ ਨਾਲ ਹੱਡੀਆਂ ਸਿਹਤਮੰਦ ਹੁੰਦੀਆਂ ਹਨ।
ਕੇਸਰ ਵਾਲਾ ਦੁੱਧ ਪੀਣ ਨਾਲ ਨੀਂਦ ਚੰਗੀ ਆਉਦੀ: ਕੇਸਰ ਵਾਲਾ ਦੁੱਧ ਪੀਣ ਨਾਲ ਬੱਚੇ ਨੂੰ ਨੀਂਦ ਚੰਗੀ ਆਉਦੀ ਹੈ। ਕੇਸਰ 'ਚ ਮੌਜ਼ੂਦ ਮਿਸ਼ਰਣ 'ਸੇਰੋਟੋਨਿਨ ਉਤਪਾਦਨ' ਨੂੰ ਉਤੇਜਿਤ ਕਰਦੇ ਹਨ, ਜੋ ਇੱਕ Neurotransmitter ਹੁੰਦਾ ਹੈ। ਇਸਨੂੰ ਪੀਣ ਨਾਲ ਮੂਡ ਅਤੇ ਨੀਂਦ ਵਧੀਆਂ ਆਉਦੀ ਹੈ।