ਹੈਦਰਾਬਾਦ: ਮਾਨਸੂਨ ਦੌਰਾਨ ਨਮੀ ਕਾਰਨ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਫੰਗਲ ਅਤੇ ਬੈਕਟੀਰੀਆ ਦੀ ਲਾਗ ਕਾਰਨ ਖੁਜਲੀ, ਦਰਦ, ਲਾਲੀ ਅਤੇ ਸੋਜ ਹੋ ਸਕਦੀ ਹੈ। ਨਹੁੰਆਂ ਨੂੰ ਫੰਗਲ ਇਨਫੈਕਸ਼ਨ ਹੋ ਸਕਦੀ ਹੈ। ਇਸ ਲਈ ਮਾਨਸੂਨ ਵਿੱਚ ਪੈਰਾਂ ਦੀ ਦੇਖਭਾਲ ਕਰਨਾ ਵਾਲਾਂ ਅਤੇ ਚਮੜੀ ਵਾਂਗ ਮਹੱਤਵਪੂਰਨ ਹੈ।
ਮਾਨਸੂਨ ਦੌਰਾਨ ਇਸ ਤਰ੍ਹਾ ਕਰੋ ਆਪਣੇ ਪੈਰਾਂ ਦੀ ਦੇਖਭਾਲ:
ਪੈਰਾਂ ਦੇ ਨਹੁੰ ਛੋਟੇ ਰੱਖੋ: ਮਾਨਸੂਨ ਵਿੱਚ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਇਸ ਮੌਸਮ ਵਿਚ ਪੈਰਾਂ ਦੇ ਨਹੁੰ ਛੋਟੇ ਰੱਖੋ। ਉਨ੍ਹਾਂ 'ਤੇ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਦੇ ਰਹੋ। ਜੇਕਰ ਇਸ ਗੰਦਗੀ ਨੂੰ ਉਸੇ ਸਮੇਂ ਸਾਫ਼ ਨਾ ਕੀਤਾ ਜਾਵੇ ਤਾਂ ਇਹ ਇਕੱਠੀ ਹੋ ਜਾਂਦੀ ਹੈ। ਇਹ ਗੰਦਗੀ ਇਨਫੈਕਸ਼ਨ ਤੋਂ ਇਲਾਵਾ ਨਹੁੰਆਂ ਦੀ ਖੂਬਸੂਰਤੀ ਨੂੰ ਵੀ ਖਰਾਬ ਕਰ ਸਕਦੀ ਹੈ।
ਸਫਾਈ ਦਾ ਧਿਆਨ ਰੱਖੋ: ਮੀਂਹ ਦੇ ਮੌਸਮ ਦੌਰਾਨ ਬਾਹਰੋਂ ਆਉਂਦੇ ਸਮੇਂ ਗਿੱਲੇ ਜੁੱਤੇ ਅਤੇ ਚੱਪਲਾਂ ਨਾਲ ਘਰ ਦੇ ਅੰਦਰ ਨਾ ਜਾਓ। ਆਪਣੀਆਂ ਜੁੱਤੀਆਂ, ਚੱਪਲਾਂ ਅਤੇ ਜੁਰਾਬਾਂ ਉਤਾਰੋ ਅਤੇ ਫਿਰ ਕਮਰੇ ਵਿੱਚ ਦਾਖਲ ਹੋਵੋ। ਉਸ ਤੋਂ ਬਾਅਦ ਪੈਰਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਜੇਕਰ ਸਾਰਾ ਦਿਨ ਪੈਰਾਂ ਮੀਂਹ ਦੇ ਪਾਣੀ ਨਾਲ ਗਿੱਲੇ ਰਹਿਣ ਤਾਂ ਠੰਡੇ ਪਾਣੀ 'ਚ ਨਮਕ ਮਿਲਾ ਕੇ ਪੈਰਾਂ ਨੂੰ ਕੁਝ ਦੇਰ ਲਈ ਭਿਉਂ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਪੂੰਝ ਕੇ ਚੰਗੀ ਤਰ੍ਹਾਂ ਸੁਕਾ ਲਓ।