ਹੈਦਰਾਬਾਦ: ਇਸ ਸਾਲ ਕਰਵਾ ਚੌਥ ਦਾ ਵਰਤ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ ਸਾਰੀਆਂ ਵਿਆਹਿਆ ਔਰਤਾਂ ਲਈ ਖਾਸ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਅਕਸਰ ਪਹਿਲੀ ਵਾਰ ਵਰਤ ਰੱਖਣ ਵਾਲੀਆਂ ਔਰਤਾਂ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੀਆਂ ਹਨ, ਜਿਸ ਕਾਰਨ ਵਰਤ ਦੇ ਅਗਲੇ ਦਿਨ ਹੀ ਉਨ੍ਹਾਂ ਦੇ ਬਿਮਾਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ:
ਵਰਤ ਤੋਂ ਇੱਕ ਦਿਨ ਪਹਿਲਾ ਪਾਣੀ ਪੀਓ:ਵਰਤ ਤੋਂ ਇੱਕ ਦਿਨ ਪਹਿਲਾ ਭਰਪੂਰ ਮਾਤਰਾ 'ਚ ਪਾਣੀ ਪੀਓ। ਇਸ ਦਿਨ ਤੁਹਾਨੂੰ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਇਸ ਨਾਲ ਤੁਹਾਡਾ ਸਰੀਰ ਹਾਈਡ੍ਰੇਟ ਰਹੇਗਾ ਅਤੇ ਵਰਤ ਵਾਲੇ ਦਿਨ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ। ਇਸ ਲਈ ਵਰਤ ਤੋਂ ਇੱਕ ਦਿਨ ਪਹਿਲਾ ਜ਼ਿਆਦਾ ਪਾਣੀ ਪੀਓ।
ਸਰਗੀ 'ਚ ਸਿਹਤਮੰਦ ਚੀਜ਼ਾਂ ਨੂੰ ਖਾਓ:ਵਰਤ ਵਾਲੇ ਦਿਨ ਸਵੇਰੇ ਸਰਗੀ ਖਾਣਾ ਜ਼ਰੂਰੀ ਹੁੰਦਾ ਹੈ। ਇਸ ਲਈ ਸਰਗੀ 'ਚ ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ, ਤਾਂਕਿ ਸਰੀਰ ਨੂੰ ਐਨਰਜੀ ਮਿਲ ਸਕੇ। ਇਸ ਲਈ ਸਰਗੀ 'ਚ ਫਲ, ਸਲਾਦ, ਦਹੀ ਅਤੇ ਡਰਾਈ ਫਰੂਟਸ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ ਅਤੇ ਵਰਤ ਵਾਲੇ ਦਿਨ ਤੁਸੀਂ ਊਰਜਾਵਨ ਰਹਿ ਸਕੋਗੇ। ਸਿਹਤਮੰਦ ਸਰਗੀ ਖਾਣ ਨਾਲ ਤੁਹਾਨੂੰ ਭੁੱਖ ਨਹੀਂ ਲੱਗੇਗੀ ਅਤੇ ਤੁਸੀਂ ਆਪਣਾ ਵਰਤ ਚੰਗੀ ਤਰ੍ਹਾਂ ਪੂਰਾ ਕਰ ਸਕੋਗੇ।
ਵਰਤ ਵਾਲੇ ਦਿਨ ਜ਼ਿਆਦਾ ਕੰਮ ਨਾ ਕਰੋ: ਵਰਤ ਰੱਖਣ ਤੋਂ ਬਾਅਦ ਭਾਰੀ ਕੰਮ ਨਾ ਕਰੋ। ਕਿਉਕਿ ਇਸ ਦਿਨ ਔਰਤਾਂ ਭੁੱਖੀਆਂ ਹੁੰਦੀਆਂ ਹਨ ਅਤੇ ਸਰੀਰ 'ਚ ਊਰਜਾ ਦੀ ਕਮੀ ਵੀ ਹੋ ਜਾਂਦੀ ਹੈ। ਇਸ ਲਈ ਵਰਤ ਦੇ ਦੌਰਾਨ ਜ਼ਿਆਦਾ ਤੁਰਨਾ, ਦੌੜਨਾ ਅਤੇ ਕਸਰਤ ਨਹੀਂ ਕਰਨੀ ਚਾਹੀਦੀ। ਤੁਸੀਂ ਘਰ ਦੇ ਛੋਟੇ ਕੰਮ ਕਰ ਸਕਦੇ ਹੋ, ਪਰ ਲੰਬੇ ਸਮੇਂ ਤੱਕ ਖੜੇ ਰਹਿਣ ਵਾਲੇ ਕੰਮ ਜਾਂ ਭਾਰੀ ਕੰਮ ਨਾ ਕਰੋ। ਜੇਕਰ ਵਰਤ ਦੌਰਾਨ ਥਕਾਵਟ ਮਹਿਸੂਸ ਹੋਣ ਲੱਗੇ, ਤਾਂ ਆਰਾਮ ਕਰੋ। ਇਸ ਤਰ੍ਹਾਂ ਤੁਸੀਂ ਆਪਣਾ ਵਰਤ ਵਾਲਾ ਪੂਰਾ ਦਿਨ ਚੰਗੀ ਤਰ੍ਹਾਂ ਬਿਤਾ ਸਕੋਗੇ।