ਹੈਦਰਾਬਾਦ:ਕਰਵਾ ਚੌਥ ਆਉਣ ਵਾਲਾ ਹੈ। ਇਸ ਮੌਕੇ ਜੇਕਰ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਕਰਵਾ ਚੌਥ ਦੇ ਦਿਨ ਆਫ਼ਿਸ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰੋ ਅਤੇ ਇਸ ਦਿਨ ਆਪਣੀ ਪਤਨੀ ਨੂੰ ਜ਼ਿਆਦਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੋਈ ਤੌਹਫ਼ਾ ਲੈ ਕੇ ਦੇ ਸਕਦੇ ਹੋ। ਜ਼ਿਆਦਾਤਕ ਲੋਕਾਂ ਨੂੰ ਤੌਹਫ਼ੇ ਚੁਣਨ 'ਚ ਮੁਸ਼ਕਿਲ ਆਉਦੀ ਹੈ। ਇਸ ਲਈ ਇੱਥੇ ਕੁਝ ਆਪਸ਼ਨ ਦਿੱਤੇ ਗਏ ਹਨ, ਜਿਸ ਰਾਹੀ ਤੁਹਾਨੂੰ ਤੌਹਫ਼ੇ ਚੁਣਨ 'ਚ ਆਸਾਨੀ ਹੋਵੇਗੀ।
ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਦਿਓ ਇਹ ਤੌਹਫ਼ੇ:
ਬਿਊਟੀ ਪ੍ਰੋਡਕਟਸ: ਕਰਵਾ ਚੌਥ 'ਤੇ ਸੁੰਦਰ ਦਿਖਣ ਲਈ ਔਰਤਾਂ ਬਿਊਟੀ ਪਾਰਲਰ ਜਾਂਦੀਆਂ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਬਿਊਟੀ ਪ੍ਰੋਡਕਟਸ ਗਿਫ਼ਟ 'ਚ ਦੇ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਆਪਣੀ ਪਤਨੀ ਨੂੰ ਲਿਪਸਟਿਕ, ਮਸਕਾਰਾ, ਕਾਜਲ ਵਰਗੇ ਤੌਹਫੇ ਵੀ ਦੇ ਸਕਦੇ ਹੋ, ਤਾਂਕਿ ਔਰਤਾਂ ਘਰ ਬੈਠ ਕੇ ਹੀ ਤਿਆਰ ਹੋ ਸਕਣ। ਇਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਬਚਣਗੇ।
ਜੁੱਤੇ:ਤੁਸੀਂ ਆਪਣੀ ਪਤਨੀ ਨੂੰ ਕਰਵਾ ਚੌਥ ਮੌਕੇ ਜੁੱਤੇ ਤੌਹਫ਼ੇ ਵਜੋ ਦੇ ਸਕਦੇ ਹੋ। ਜੇਕਰ ਤੁਹਾਡੀ ਪਤਨੀ ਨੂੰ ਕਲਰਫੁੱਲ ਜੁੱਤੇ ਪਸੰਦ ਹਨ, ਤਾਂ ਤੁਸੀਂ ਆਪਣੀ ਪਤਨੀ ਨੂੰ ਉਨ੍ਹਾਂ ਦੇ ਪਸੰਦੀਦਾ ਕਲਰ ਦੇ ਜੁੱਤੇ ਲੈ ਕੇ ਦੇ ਸਕਦੇ ਹੋ।
ਕੱਪੜੇ: ਤੁਸੀਂ ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਸਾੜੀ, ਸੂਟ, ਟਾਪ, ਲਹਿੰਗਾ ਅਤੇ ਪੈਂਟ ਗਿਫ਼ਟ 'ਚ ਦੇ ਸਕਦੇ ਹੋ। ਜੇਕਰ ਤੁਹਾਡੀ ਪਤਨੀ ਨੂੰ ਵੈਸਟਰਨ ਕੱਪੜੇ ਜ਼ਿਆਦਾ ਪਸੰਦ ਹਨ, ਤਾਂ ਉਨ੍ਹਾਂ ਦੀ ਪਸੰਦ ਦੇ ਕੱਪੜੇ ਖਰੀਦ ਕੇ ਦੇ ਸਕਦੇ ਹੋ। ਇਹ ਗਿਫ਼ਟ ਤੁਸੀਂ ਆਨਲਾਈਨ ਖਰੀਦ ਸਕਦੇ ਹੋ।