ਹੈਦਰਾਬਾਦ: ਵਧਦੀ ਉਮਰ ਦੇ ਨਾਲ ਜੋੜਾਂ 'ਚ ਦਰਦ ਦੀ ਸਮੱਸਿਆਂ ਵੀ ਸ਼ੁਰੂ ਹੋ ਜਾਂਦੀ ਹੈ। ਪਰ ਸਰਦੀਆਂ ਦੇ ਮੌਸਮ 'ਚ ਇਸ ਸਮੱਸਿਆਂ ਦੇ ਵਧਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ 'ਚ ਘਟ ਧੁੱਪ ਮਿਲਣ ਕਰਕੇ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਕਾਰਨ ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ। ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੋ ਹੋ। ਇਨ੍ਹਾਂ ਚੀਜ਼ਾਂ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ।
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਭੋਜਨ:
ਚਰਬੀ ਵਾਲੀ ਮੱਛੀ:ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਚਰਬੀ ਵਾਲੀ ਮੱਛੀ ਫਾਇਦੇਮੰਦ ਹੁੰਦੀ ਹੈ। ਇਸ 'ਚ ਫੈਟੀ ਐਸਿਡ, ਵਿਟਾਮਿਨ-ਡੀ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਚਰਬੀ ਵਾਲੀ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ।
ਜੈਤੁਣ ਦਾ ਤੇਲ: ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਜੈਤੁਣ ਦਾ ਤੇਲ ਵੀ ਮਦਦਗਾਰ ਹੋ ਸਕਦਾ ਹੈ। ਤੁਸੀਂ ਇਸ ਤੇਲ ਦਾ ਇਸਤੇਮਾਲ ਭੋਜਨ ਬਣਾਉਣ ਲਈ ਕਰ ਸਕਦੇ ਹੋ। ਜਿਹੜੇ ਲੋਕ ਜੈਤੁਣ ਦੇ ਤੇਲ ਨਾਲ ਬਣਿਆ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਸ਼ੂਗਰ ਦਾ ਖਤਰਾ ਘਟ ਹੁੰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ।
ਸੁੱਕੇ ਮੇਵੇ: ਸੁੱਕੇ ਮੇਵੇ ਓਮੇਗਾ-3 ਫੈਟੀ ਐਸਿਡ, ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਲਸੀ, ਬਦਾਮ, ਪਿਸਤਾ, ਚਿਆ ਬੀਜ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਗ੍ਰੀਨ-ਟੀ: ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਗ੍ਰੀਨ-ਟੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਗ੍ਰੀਨ-ਟੀ 'ਚ ਖਣਿਜ, ਵਿਟਾਮਿਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਗੁਣ ਪਾਏ ਜਾਂਦੇ ਹਨ। ਇਸ ਨਾਲ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
ਡੇਅਰੀ ਪ੍ਰੋਡਕਟਸ: ਸਰੀਦਆਂ ਦੇ ਮੌਸਮ 'ਚ ਤੁਸੀਂ ਡੇਅਰੀ ਪ੍ਰੋਡਕਟਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਲਈ ਦੁੱਧ, ਦਹੀ, ਪਨੀਰ ਨੂੰ ਜ਼ਰੂਰ ਖਾਓ। ਇਨ੍ਹਾਂ 'ਚ ਵਿਟਾਮਿਨ-ਏ ਅਤੇ ਡੀ ਪਾਇਆ ਜਾਂਦਾ ਹੈ, ਜੋ ਸਰੀਰ 'ਚੋ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਹਨ।
ਲਸਣ:ਲਸਣ ਦਾ ਇਸਤੇਮਾਲ ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ, ਪਰ ਇਸ ਨਾਲ ਸਿਰਫ਼ ਭੋਜਨ ਦਾ ਸਵਾਦ ਹੀ ਨਹੀਂ ਸਗੋ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਲਈ ਲਸਣ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸਦੇ ਨਾਲ ਹੀ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ, ਤਾਂ ਸਰ੍ਹੋ ਦੇ ਤੇਲ 'ਚ ਲਸਣ ਨੂੰ ਭੂੰਨ ਕੇ ਦਰਦ ਵਾਲੀ ਜਗ੍ਹਾਂ 'ਤੇ ਮਾਲਿਸ਼ ਕਰ ਲਓ। ਇਸ ਨਾਲ ਦਰਦ ਤੋਂ ਆਰਾਮ ਮਿਲੇਗਾ।