ਪੰਜਾਬ

punjab

ETV Bharat / sukhibhava

Joint Pain Home Remedies: ਜੋੜਾ 'ਚ ਦਰਦ ਹੋ ਰਿਹਾ ਹੈ, ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਮਿਲੇਗੀ ਰਾਹਤ - Joint pain symptomps

Joint Pain Remedies: ਅੱਜ ਦੇ ਸਮੇਂ 'ਚ ਲੋਕ ਜੋੜਾ ਦੇ ਦਰਦ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਉਮਰ ਵਧਣ ਦੇ ਨਾਲ ਇਹ ਸਮੱਸਿਆਂ ਜ਼ਿਆਦਾ ਵਧ ਜਾਂਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

Joint Pain Home Remedies
Joint Pain Home Remedies

By ETV Bharat Punjabi Team

Published : Oct 27, 2023, 3:10 PM IST

ਹੈਦਰਾਬਾਦ: ਵਧਦੀ ਉਮਰ ਦੇ ਨਾਲ ਲੋਕਾਂ 'ਚ ਜੋੜਾਂ ਦੀ ਸਮੱਸਿਆਂ ਦੇਖਣ ਨੂੰ ਮਿਲਦੀ ਹੈ। ਇਸ ਪਿੱਛੇ ਗਠੀਏ ਵਰਗੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਗਠੀਆਂ ਹੱਡੀਆਂ ਦੀ ਇੱਕ ਬਿਮਾਰੀ ਹੈ। ਇਸ ਕਾਰਨ ਜੋੜਾਂ 'ਚ ਹਲਕੇ ਤੋਂ ਲੈ ਕੇ ਤੇਜ਼ ਦਰਦ ਹੁੰਦਾ ਹੈ। ਇਹ ਸਮੱਸਿਆਂ ਜ਼ਿਆਦਾਤਰ ਵਧਦੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ। ਇਸ ਪਿੱਛੇ ਕਈ ਹੋਰ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ।

ਗਠੀਏ ਦੀ ਸਮੱਸਿਆਂ: ਗਠੀਏ ਦੀ ਸਮੱਸਿਆਂ ਹੱਡੀਆਂ ਦੀ ਇੱਕ ਬਿਮਾਰੀ ਹੈ। ਇਸ ਸਮੱਸਿਆਂ 'ਚ ਦਰਦ ਉਦੋਂ ਹੁੰਦਾ ਹੈ, ਜਦੋ ਯੂਰਿਕ ਐਸਿਡ ਦਾ ਪੱਧਰ ਵਧ ਜਾਂਦਾ ਹੈ, ਜਿਸ ਕਾਰਨ ਜੋੜਾਂ 'ਚ ਤੇਜ਼ ਦਰਦ ਹੁੰਦਾ ਹੈ। ਜੋੜਾਂ 'ਚ ਦਰਦ ਹੋਣ 'ਤੇ ਤਰੁੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਸਿਰਫ਼ ਦਵਾਈਆਂ ਹੀ ਨਹੀਂ ਸਗੋਂ ਕੁਝ ਘਰੇਲੂ ਨੁਸਖੇ ਵੀ ਤੁਹਾਡੇ ਕੰਮ ਆ ਸਕਦੇ ਹਨ।

ਜੋੜਾ ਦੇ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ:

ਪੁਦੀਨੇ ਦੇ ਪੱਤੇ:ਪੁਦੀਨੇ ਦੇ ਪੱਤੇ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ 'ਚ ਆਈਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਲ-ਏ ਅਤੇ ਫੋਲੇਟ ਪਾਇਆ ਜਾਂਦਾ ਹੈ। ਪੁਦੀਨੇ ਦੇ ਪੱਤਿਆਂ 'ਚ ਸਾੜ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ, ਜੋ ਜੋੜਾ ਦੀ ਸੋਜ ਨੂੰ ਘਟ ਕਰਨ 'ਚ ਮਦਦ ਕਰਦੇ ਹਨ।

ਧਨੀਏ ਦੇ ਪੱਤੇ: ਧਨੀਏ ਦੇ ਪੱਤੇ ਉਪਚਾਰਕ ਗੁਣਾ ਨਾਲ ਭਰਪੂਰ ਹੁੰਦੇ ਹਨ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਵਿਟਾਮਿਨ-ਸੀ ਅਤੇ ਵਿਟਾਮਿਨ-ਕੇ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਧਨੀਆਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਐਲੋਵੇਰਾ:ਜ਼ਿਆਦਾਤਰ ਲੋਕ ਐਲੋਵੇਰਾ ਦਾ ਇਸੇਤਮਾਲ ਚਮੜੀ ਨੂੰ ਸੁੰਦਰ ਬਣਾਉਣ ਲਈ ਕਰਦੇ ਹਨ। ਐਲੋਵੇਰਾ ਦਾ ਇਸਤੇਮਾਲ ਸਿਰਫ਼ ਚਮੜੀ ਲਈ ਹੀ ਨਹੀਂ ਸਗੋ ਜੋੜਾਂ ਦੇ ਦਰਦ ਤੋਂ ਆਰਾਮ ਪਾਉਣ ਲਈ ਵੀ ਕੀਤਾ ਜਾ ਸਕਦਾ ਹੈ। ਤੁਸੀਂ ਐਲੋਵੇਰਾ ਨੂੰ ਖਾ ਵੀ ਸਕਦੇ ਹੋ। ਇਸ ਨਾਲ ਜੋੜਾ ਦੇ ਦਰਦ ਤੋਂ ਆਰਾਮ ਮਿਲੇਗਾ।

ਪਾਨ ਦੇ ਪੱਤੇ: ਪਾਨ ਦੇ ਪੱਤਿਆਂ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਬਾਹਰ ਕੱਢਣ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਸਵੇਰ ਦੇ ਸਮੇਂ ਪਾਨ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਚਬਾਉਦੇ ਹੋ, ਤਾਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ।

ABOUT THE AUTHOR

...view details