ਹੈਦਰਾਬਾਦ: ਗੁੜ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਲੋਕ ਇਸਦੇ ਸਵਾਦ ਕਰਕੇ ਇਸਨੂੰ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਇਸ ਵਿੱਚ ਆਈਰਨ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸਦੇ ਨਾਲ ਹੀ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਪਰ ਗੁੜ ਖਾਣ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ।
ਗੁੜ ਖਾਣ ਦੇ ਨੁਕਸਾਨ:
ਗੁੜ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਖਤਰਾ: ਗਰਮੀਆਂ 'ਚ ਗੁੜ ਖਾਣ ਨਾਲ ਪਾਚਨ 'ਤੇ ਅਸਰ ਪੈਂਦਾ ਹੈ। ਗਰਮੀਂ ਕਾਰਨ ਪਾਚਨ ਕੰਮਜ਼ੋਰ ਹੋ ਜਾਂਦਾ ਹੈ। ਗੁੜ 'ਚ ਮਿੱਠਾ ਜ਼ਿਆਦਾ ਹੋਣ ਕਾਰਨ ਪਾਚਨ ਕਿਰੀਆ ਹੌਲੀ ਹੋ ਸਕਦੀ ਹੈ। ਜੇਕਰ ਤੁਸੀਂ ਗੁੜ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਸੋਜ ਅਤੇ ਭਾਰੀਪਨ ਮਹਿਸੂਸ ਹੋ ਸਕਦਾ ਹੈ। ਇਸ ਲਈ ਗਰਮੀ ਦੇ ਮੌਸਮ 'ਚ ਗੁੜ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਗੁੜ ਖਾਣ ਨਾਲ ਭਾਰ ਵਧ ਸਕਦਾ: ਗੁੜ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਕਾਰਬੋਹਾਈਡ੍ਰੇਟ ਅਤੇ ਕੈਲੇਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਗੁੜ ਤੋਂ ਦੂਰੀ ਬਣਾ ਲਓ। ਕਿਉਕਿ ਇਸਨੂੰ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਗੁੜ ਖਤਰਨਾਕ:ਸ਼ੂਗਰ ਦੇ ਮਰੀਜ਼ਾਂ ਨੂੰ ਗੁੜ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੁੜ ਖਾਣ ਸ਼ੂਗਰ ਤੇਜ਼ੀ ਨਾਲ ਵਧ ਸਕਦੀ ਹੈ।
ਗੁੜ ਖਾਣ ਨਾਲ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ: ਗੂੜ ਗਰਮ ਹੁੰਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਗੁੜ ਜ਼ਿਆਦਾ ਖਾਂਦੇ ਹੋ, ਤਾਂ ਇਹ ਤੁਹਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਸਨੂੰ ਖਾਣ ਨਾਲ ਸਰੀਰ 'ਚ ਗਰਮੀ ਵਧ ਜਾਂਦੀ ਹੈ ਅਤੇ ਨੱਕ 'ਚੋ ਖੂਨ ਆਉਣ ਲੱਗਦਾ ਹੈ।
ਗੁੜ ਖਾਣਾ ਗਠੀਆ ਦੇ ਮਰੀਜ਼ਾਂ ਲਈ ਹਾਨੀਕਾਰਕ: ਗਠੀਆ ਦੇ ਮਰੀਜ਼ਾਂ ਲਈ ਗੁੜ ਖਾਣਾ ਹਾਨੀਕਾਰਕ ਹੁੰਦਾ ਹੈ। ਇਸ ਨਾਲ ਸਮੱਸਿਆਂ ਹੋਰ ਵਧ ਸਕਦੀ ਹੈ। ਗੁੜ 'ਚ Sucrose ਦੀ ਮਾਤਰਾ ਪਾਈ ਜਾਂਦੀ ਹੈ ਅਤੇ ਇਹ ਸਰੀਰ ਵਿੱਚ ਬਣਨ ਵਾਲੇ ਓਮੇਗਾ -3 ਫੈਟੀ ਐਸਿਡ ਨੂੰ ਹੌਲੀ ਕਰਦਾ ਹੈ। ਜਿਸ ਕਾਰਨ ਜਲਨ ਅਤੇ ਸੋਜ ਦੀ ਸਮੱਸਿਆਂ ਹੋ ਸਕਦੀ ਹੈ।