ਹੈਦਰਾਬਾਦ: ਲਿਪਸਟਿਕ ਮੇਕਅੱਪ ਉਤਪਾਦਾਂ ਦਾ ਜ਼ਰੂਰੀ ਹਿੱਸਾ ਹੈ। ਜਿਸ ਦੀ ਵਰਤੋਂ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ। ਬਹੁਤ ਸਾਰੇ ਲੋਕ ਹੁਣ ਲਿਪਸਟਿਕ ਨੂੰ ਲੰਬੇ ਸਮੇਂ ਤੱਕ ਟਿਕਾਉਣ ਲਈ ਮੈਟ ਲਿਪਸਟਿਕ ਲਗਾਉਣਾ ਪਸੰਦ ਕਰਦੇ ਹਨ। ਕਿਉਕਿ ਇੱਕ ਵਾਰ ਮੈਟ ਲਿਪਸਟਿਕ ਲਗਾਉਣ ਤੋਂ ਬਾਅਦ ਇਹ ਸਾਰਾ ਦਿਨ ਰਹਿੰਦੀ ਹੈ। ਪਰ ਮੈਟ ਲਿਪਸਟਿਕ ਲਗਾਉਣਾ ਜਿੰਨਾ ਆਸਾਨ ਹੈ, ਓਨਾ ਹੀ ਇਸ ਨੂੰ ਹਟਾਉਣਾ ਔਖਾ ਹੈ। ਇਸ ਲਈ ਜੇਕਰ ਤੁਹਾਨੂੰ ਮੈਟ ਲਿਪਸਟਿਕ ਹਟਾਉਣ 'ਚ ਦਿੱਕਤ ਆ ਰਹੀ ਹੈ ਤਾਂ ਇਨ੍ਹਾਂ ਟਿਪਸ ਨੂੰ ਅਜ਼ਮਾਓ।
ਨਾਰੀਅਲ ਤੇਲ: ਨਾਰੀਅਲ ਦਾ ਤੇਲ ਬੁੱਲ੍ਹਾਂ ਤੋਂ ਮੈਟ ਲਿਪਸਟਿਕ ਹਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਆਸਾਨ ਤਰੀਕਾ ਹੈ। ਇਸਦੇ ਲਈ ਇੱਕ ਛੋਟੇ ਕਟੋਰੇ ਵਿੱਚ ਨਾਰੀਅਲ ਤੇਲ ਲਓ ਅਤੇ ਫਿਰ ਇਸਨੂੰ ਆਪਣੀਆਂ ਉਂਗਲਾਂ ਨਾਲ ਬੁੱਲ੍ਹਾਂ ਉੱਤੇ ਲਗਾਓ। ਇੱਕ ਮਿੰਟ ਬਾਅਦ ਨਰਮ ਕੱਪੜੇ ਜਾਂ ਸੂਤੀ ਕੱਪੜੇ ਨਾਲ ਬੁੱਲ੍ਹਾਂ ਨੂੰ ਪੂੰਝੋ।
ਪੈਟਰੋਲੀਅਮ ਜੈਲੀ ਦੀ ਵਰਤੋਂ: ਮੈਟ ਲਿਪਸਟਿਕ ਨੂੰ ਹਟਾਉਣ ਲਈ ਪੈਟਰੋਲੀਅਮ ਜੈਲੀ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਬੁੱਲ੍ਹਾਂ 'ਤੇ ਪੈਟਰੋਲੀਅਮ ਜੈਲੀ ਲਗਾ ਕੇ ਥੋੜ੍ਹੀ ਦੇਰ ਬਾਅਦ ਪੇਪਰ ਨੈਪਕਿਨ ਨਾਲ ਪੂੰਝ ਲਓ। ਜੇਕਰ ਚਾਹੋ ਤਾਂ ਪਾਣੀ 'ਚ ਕੱਪੜਾ ਡੁਬੋ ਕੇ ਵੀ ਬੁੱਲ੍ਹਾਂ ਤੋਂ ਲਿਪਸਟਿਕ ਨੂੰ ਹਟਾਇਆ ਜਾ ਸਕਦਾ ਹੈ। ਇਸ ਨਾਲ ਲਿਪਸਟਿਕ ਆਸਾਨੀ ਨਾਲ ਉਤਰ ਜਾਵੇਗੀ।
ਲਿਪ ਬਾਮ ਦੀ ਵਰਤੋਂ: ਮੈਟ ਲਿਪਸਟਿਕ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੇ ਬਿਨਾਂ ਹਟਾਉਣ ਲਈ ਲਿਪ ਬਾਮ ਦੀ ਵਰਤੋਂ ਕਰੋ। ਇਸਦੇ ਲਈ ਮੈਟ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਥੋੜ੍ਹਾ ਜਿਹਾ ਲਿਪ ਬਾਮ ਲਗਾਓ। ਇਸ ਨਾਲ ਮੈਟ ਲਿਪਸਟਿਕ ਨੂੰ ਜਦੋਂ ਵੀ ਹਟਾਉਣ ਦੀ ਜ਼ਰੂਰਤ ਹੋਵੇਗੀ, ਆਸਾਨੀ ਨਾਲ ਹਟਾਈ ਜਾ ਸਕੇਗੀ। ਇਸਦੇ ਨਾਲ ਹੀ ਬੁੱਲ੍ਹ ਸੁੱਕੇ ਨਹੀਂ ਹੋਣਗੇ।
ਆਇਲ ਕਲੀਂਜ਼ਰ ਦੀ ਵਰਤੋਂ ਕਰੋ: ਮੈਟ ਲਿਪਸਟਿਕ ਨੂੰ ਹਟਾਉਣ ਲਈ ਤੁਸੀਂ ਆਇਲ ਕਲੀਜ਼ਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਆਇਲ ਕਲੀਨਜ਼ਰ 'ਚ ਕਿਊ-ਟਿਪ ਨੂੰ ਡੁਬੋ ਕੇ ਸਰਕੂਲਰ ਮੋਸ਼ਨ 'ਚ ਬੁੱਲ੍ਹਾਂ 'ਤੇ ਲਗਾਓ। ਫਿਰ ਇਸਨੂੰ ਹਟਾ ਲਓ। ਇਸ ਨਾਲ ਮੈਟ ਲਿਪਸਟਿਕ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੁੱਲ੍ਹਾਂ ਦੀ ਨਮੀ ਵੀ ਬਰਕਰਾਰ ਰਹੇਗੀ।