ਹੈਦਰਾਬਾਦ : ਅੰਤਰਰਾਸ਼ਟਰੀ ਪੈਨਿਕ ਡੇਅ, ਜੋ ਕਿ ਵਿਸ਼ਵ ਭਰ ਵਿੱਚ ਇੱਕ ਮੌਕ ਹੌਲੀਡੇਅ ਵਜੋਂ ਮਨਾਇਆ ਜਾਂਦਾ ਹੈ।ਅੰਤਰਰਾਸ਼ਟਰੀ ਪੈਨਿਕ ਡੇਅ ਦਾ ਆਯੋਜਨ ਇਸ ਅਵਸਥਾ ਦੇ ਲੱਛਣਾਂ ਤੇ ਇਸ ਨਾਲ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕੀਤਾ ਜਾਂਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਮਾਨਸਿਕ ਵਿਗਾੜ ਦੇ ਡਾਇਗਨੋਸਟਿਕ ਤੇ ਸਟੈਟਿਸਟਿਕਲ ਮੈਨੂਅਲ ਆਫ਼ ਮੈਂਟਲ ਡਿਸਆਰਡਰ ਵਿੱਚ ਪੈਨਿਕ ਅਟੈਕ ਨੂੰ ਉਮੀਂਦ ਤੇ ਅਚਾਨਕ ਹੋਣ ਵਾਲੀ ਕ੍ਰੀਰਿਆ ਦੇ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਇੱਖ ਅਧਿਐਨ ਦੇ ਮੁਤਾਬਕ ਸ਼ਹਿਰਾਂ ਵਿੱਚ ਰਹਿਣ ਵਾਲੇ 30 ਫੀਸਦੀ ਲੋਕ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਪੈਨਿਕ ਅਟੈਕ ਦਾ ਸਾਹਮਣਾ ਜ਼ਰੂਰ ਕਰਦੇ ਹਨ।
ਪੈਨਿਕ ਅਟੈਕ ਤੇ ਇਸ ਦੇ ਲੱਛਣ
ਪੈਨਿਕ ਅਟੈਕ ਇੱਕ ਅਜਿਹਾ ਮਨੋਰੋਗ ਹੈ , ਜਿਸ 'ਚ ਪੀੜਤ ਵਿਅਕਤੀ ਡਰ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਉਸ ਦੇ ਸਰੀਰ ਦਾ ਸਿਸਟਮ ਵੀ ਵਿਗੜਨ ਲਗਦਾ ਹੈ। ਮਰੀਜ਼ ਨੂੰ ਅਜਿਹਾ ਲਗਦਾ ਹੈ ਕਿ ਉਸ ਦਾ ਸਰੀਰ ਕਈ ਰੋਗਾਂ ਤੋਂ ਪੀੜਤ ਹੋ ਗਿਆ ਹੈ, ਜਦੋਂ ਕਿ ਸੱਚਾਈ ਇਸ ਦੇ ਉਲਟ ਹੁੰਦੀ ਹੈ। ਪੈਨਿਕ ਅਟੈਕ ਆਮਤੌਰ 'ਤੇ ਉਨ੍ਹਾਂ ਹਲਾਤਾਂ ਵਿੱਚ ਹੁੰਦਾ ਹੈ ਜਦ ਵਿਅਕਤੀ ਵਿੱਚ ਡਰ ਬੇਚੈਨੀ ਹੱਦ ਨਾਲੋਂ ਜਿਆਦਾ ਵੱਧ ਜਾਂਦੀ ਹੈ। ਅਜਿਹੇ ਹਾਲਤਾਂ 'ਚ ਵਿਅਕਤੀ ਬੇਵੱਸ ਮਹਿਸੂਸ ਕਰਦਾ ਹੈ ਤੇ ਉਸ ਵਿੱਚ ਤੇਜ਼ੀ ਨਾਲ ਸਾਹ ਲੈਣ ਤੇ ਲਗਾਤਾਰ ਪਸੀਨਾ ਆਉਣ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ। ਜੇਕਰ ਕਿਸੇ ਵਿਅਕਤੀ ਵਿੱਚ ਇਹ ਅਵਸਥਾ ਵਾਰ-ਵਾਰ ਨਜ਼ਰ ਆਏ ਤਾਂ ਇਹ ਪੈਨਿਕ ਵਿਕਾਰ ਵੀ ਹੋ ਸਕਦਾ ਹੈ।
ਪੈਨਿਕ ਹੋਣ ਤੇ ਆਮਤੌਰ 'ਤੇ ਨਜ਼ਰ ਆਉਣ ਵਾਲੇ ਲੱਛਣ
- ਦਿਲ ਦਾ ਤੇਜ਼ੀ ਨਾਲ ਧੜਕਨਾ ਤੇ ਸਾਹ ਤੇਜ਼ ਹੋ ਜਾਣਾ ।
- ਹੱਦ ਨਾਲੋਂ ਵੱਧ ਤੇ ਲਗਾਤਾਰ ਪਸੀਨਾ ਆਉਣਾ।
- ਛਾਤੀ 'ਚ ਦਰਦ ਤੇ ਅਸਹਿਜਤਾ ਮਹਿਸੂਸ ਹੋਣਾ।
- ਸਰੀਰ ਵਿੱਚ ਕੰਬਣੀ ਮਹਿਸੂਸ ਹੋਣਾ।
- ਢਿੱਡ ਖਰਾਬ ਹੋਣਾ ਤੇ ਉਲਟੀਆਂ ਲੱਗਣਾ।
- ਚੱਕਰ ਆਉਣਾ।
- ਸਾਹ ਲੈਣ ਵਿੱਚ ਤਕਲੀਫ ਹੋਣਾ।
- ਸਰੀਰ ਦਾ ਸੁੰਨ ਪੈ ਜਾਣਾ।
- ਮੌਤ ਦਾ ਡਰ ਮਹਿਸੂਸ ਹੋਣਾ।
- ਸੱਚਾਈ ਤੇ ਮੌਜੂਦਾ ਹਲਾਤਾਂ ਨੂੰ ਸਵੀਕਾਰ ਨਾ ਕਰ ਪਾਉਣਾ।
ਪੈਨਿਕ ਅਟੈਕ ਦੇ ਕਾਰਨ
ਫੋਬਿਆ (ਡਰ) : ਕਿਸੇ ਵੀ ਚੀਜ਼ ਜਾਂ ਹਾਲਾਤ ਦੇ ਡਰ ਯਾਨਿ ਫੋਬੀਆ ਹੋਣ 'ਤੇ ਲੋਕ ਘਬਰਾਹਟ ਦੇ ਚਲਦੇ ਪੈਨਿਕ ਅਟੈਕ ਵਿੱਚ ਪੈ ਸਕਦੇ ਹਨ।
ਹਲਾਤ :ਕੋਈ ਮਹੱਤਵਪੂਰਨ ਵਿਅਕਤੀਗਤ ਨੁਕਸਾਨ ਜਾਂ ਕਿਸੇ ਮਹੱਤਵਪੂਰਨ ਵਿਅਕਤੀ ਤੋਂ ਦੂਰ ਹੋ ਜਾਣ ਤੇ ਰੋਗਾਂ ਜਾ ਦੁਰਘਟਨਾ ਵਰਗੇ ਵਿਸ਼ੇਸ਼ ਹਲਾਤਾਂ ਵੀ ਪੈਨਿਕ ਅਟੈਕ ਲਈ ਟ੍ਰਿਗਰ ਵਰਗਾ ਕੰਮ ਕਰਦੇ ਹਨ।
ਵਿਚਾਰਾਂ 'ਚ ਦ੍ਰਿੜਤਾ ਤੇ ਆਤਮ ਵਿਸ਼ਵਾਸ ਦੀ ਘਾਟ : ਉਹ ਵਿਅਕਤੀ ਜਿਨ੍ਹਾਂ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੈ। ਉਹ ਆਮ ਤੌਰ 'ਤੇ ਪੈਨਿਕ ਅਟੈਕ ਦਾ ਸ਼ਿਕਾਰ ਹੁੰਦੇ ਹਨ।
ਖਾਨਦਾਨੀ:ਕਈ ਵਾਰ ਖਾਨਦਾਨੀ ਚਿੰਤਾ ਰੋਗਾਂ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।ਜੇਕਰ ਮਰੀਜ਼ ਦੇ ਪਰਿਵਾਰ ਵਿੱਚ ਇਸ ਦਾ ਇਤਿਹਾਸ ਹੈ ਤਾਂ ਨਵੀਂ ਪੀੜੀ ਵਿੱਚ ਵੀ ਇਸ ਵਿਕਾਰ ਦਾ ਖਦਸ਼ਾ ਵੱਧ ਜਾਂਦਾ ਹੈ।
ਜੈਵਿਕ ਕਾਰਨ:ਜੈਵਿਕ ਵਿਕਾਰ ਕਾਰਨ ਕਈ ਭਿਆਨਕ ਹਲਾਤਾਂ ਵਿੱਚ ਪੈਦਾ ਹੋਏ ਤਣਾਅ, ਹਾਈਪੋਗਲਾਈਸੀਮੀਆ, ਹਾਈਪਰਥਾਈਰੋਡਿਜ਼ਮ, ਵਿਲਸਨ ਰੋਗ, ਮਾਈਟਰਲ ਵਾਲਵ ਪ੍ਰੌਲਾਪਸ, ਫਿਓਕਰੋਮੋਸਾਈਟੋਮਾ ਅਤੇ ਪੋਸ਼ਣ ਸੰਬੰਧੀ ਘਾਟ ਵੀ ਇਸ ਸਮੱਸਿਆ ਦਾ ਕਾਰਨ ਹੋ ਸਕਦੀ ਹੈ।
ਦਵਾਈਆਂ :ਘਬਰਾਹਟ ਤੇ ਪੈਨਿਕ ਅਟੈਕ ਕਦੇ-ਕਦੇ ਦਵਾਈਆਂ ਦੇ ਮਾੜੇ ਅਸਰ ਵਜੋਂ ਵੀ ਹੋ ਸਕਦੇ ਹਨ।
ਹਾਈਪਰਵੈਂਟੀਲੇਸ਼ਨ ਸਿੰਡਰੋਮ (ਹਾਈਪਰਵੈਂਟੀਲੇਸ਼ਨ ਲੱਛਣ): ਹਾਈਪਰਵੈਂਟੀਲੇਸ਼ਨ ਸਿੰਡਰੋਮ ਸਾਹ ਦੇ ਐਲਕਾਲੋਸਿਸ ਅਤੇ ਫੋਪੋਪੇਨੀਆ ਦਾ ਕਾਰਨ ਬਣ ਸਕਦਾ ਹੈ। ਇਸ ਸਿੰਡਰੋਮ ਵਿੱਚ ਅਕਸਰ ਮੁੱਖ ਤੌਰ 'ਤੇ ਮੂੰਹ ਨਾਲ ਸਾਹ ਲੈਣਾ ਸ਼ਾਮਲ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿੱਚ ਦਿਲ ਦੀ ਤੇਜ਼ ਧੜਕਣ, ਚੱਕਰ ਆਉਣਾ, ਅਤੇ ਸਿਰ ਵਿੱਚ ਹਲਕਾਪਨ ਮਹਿਸੂਸ ਹੋਣਾ ਸ਼ਾਮਲ ਹੈ, ਜੋ ਪੈਨਿਕ ਅਟੈਕ ਦਾ ਕਾਰਨ ਬਣ ਸਕਦਾ ਹੈ।