ਹੈਦਰਾਬਾਦ:International Kissing Day ਇੱਕ ਦਿਵਸ ਹੈ, ਜੋ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਮਨਾਇਆ ਗਿਆ ਸੀ। ਪਰ ਕਈਆਂ ਦਾ ਮੰਨਣਾ ਹੈ ਕਿ ਇਹ ਦਿਨ ਪਹਿਲੇ ਵਿਸ਼ਵ ਯੁੱਧ ਦੌਰਾਨ ਮਨਾਇਆ ਗਿਆ ਸੀ। Kiss ਨੂੰ ਲੈ ਕੇ ਸਮਾਜਿਕ ਰਸਮਾਂ ਤੋਂ ਸ਼ੁਰੂ ਹੋ ਕੇ ਕਈ ਗੱਲਾਂ ਹੁੰਦੀਆਂ ਹਨ। ਸਦੀਆਂ ਤੋਂ ਪਿਆਰ ਦੀ ਗਹਿਰਾਈ ਨੂੰ Kiss ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਬੱਚਿਆਂ ਨੂੰ ਜੱਫੀ ਪਾਉਣਾ ਅਤੇ ਬਜ਼ੁਰਗਾਂ ਨੂੰ Kiss ਕਰਨਾ ਪਿਆਰ ਦੇ ਪ੍ਰਤੀਕ ਹਨ ਅਤੇ ਇਸ ਪਿਆਰ ਦੇ ਕਈ ਫਾਇਦੇ ਵੀ ਹਨ।
International Kissing Day ਕਿਵੇਂ ਮਨਾਇਆ ਜਾਵੇ?:International Kissing Day ਮਨਾਉਣ ਲਈ ਆਪਣੇ ਦੋਸਤਾਂ, ਪਰਿਵਾਰ ਅਤੇ ਅਜ਼ੀਜ਼ਾਂ ਨੂੰ ਇਕੱਠੇ ਕਰੋ ਅਤੇ ਉਹਨਾਂ ਨਾਲ Kiss ਕਰੋ। ਇਸ ਨਾਲ ਤੁਹਾਡਾ ਆਪਸ 'ਚ ਹੋਰ ਪਿਆਰ ਵਧੇਗਾ।
ਅਸੀਂ Kiss ਕਰਨਾ ਕਿਉਂ ਪਸੰਦ ਕਰਦੇ ਹਾਂ?:ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅੰਗਰੇਜ਼ੀ, ਚੀਨੀ ਜਾਂ ਸਪੈਨਿਸ਼ ਬੋਲਦੇ ਹੋ। Kiss ਇੱਕ ਅਜਿਹੀ ਚੀਜ਼ ਹੈ ਜਿਸਨੂੰ ਦੁਨੀਆਂ ਭਰ ਦੇ ਲੋਕ ਸਮਝਦੇ ਹਨ ਅਤੇ ਕਦਰ ਕਰਦੇ ਹਨ। ਇਹ ਪਿਆਰ ਦਿਖਾਉਣ ਦਾ ਇੱਕ ਤਰੀਕਾ ਹੈ ਚਾਹੇ ਉਹ ਪਰਿਵਾਰ, ਦੋਸਤ ਜਾਂ ਪ੍ਰੇਮੀ ਨਾਲ ਹੋਵੇ।