ਨਵੀਂ ਦਿੱਲੀ:ਡਾਕਟਰਾਂ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਫਲੂ ਦੇ ਮਾਮਲਿਆ ਵਿੱਚ ਵਾਧੇ ਦੀ ਸੂਚਨਾ ਦਿੱਤੀ ਹੈ। ਜਿਸ ਵਿੱਚ ਰੋਗੀਆਂ ਨੂੰ ਤੇਜ਼ ਬੁਖਾਰ ਅਤੇ ਲਗਭਗ ਦੋ ਹਫਤੇ ਤੱਕ ਲਗਾਤਾਰ ਖੰਗ ਦੀ ਸ਼ਿਕਾਇਤ ਸਾਹਮਣੇ ਆ ਰਹੀ ਹੈ। Medanta Hospital ਦੀ ਡਾਕਟਰ ਸੁਸ਼ੀਲ ਕਟਾਰੀਆ ਨੇ ਆਈਏਐਨਐਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਮਾਮਲੇ Influenza ਏ ਵਾਇਰਸ ਦੇ ਐਚ3ਐਨ2 ਪ੍ਰਕਾਰ ਨਾਲ ਸੰਬੰਧਿਤ ਹਨ।
ਕਟਾਰੀਆ ਨੇ ਕਿਹਾ, ਇਸਦੇ ਲੱਛਣਾਂ ਵਿੱਚ ਦੋ-ਤਿੰਨ ਦਿਨ ਲਈ ਤੇਜ਼ ਬੁਖਾਰ, ਸਰੀਰ ਵਿੱਚ ਦਰਦ ਅਤੇ ਸਿਰਦਰਦ, ਗਲੇ ਵਿੱਚ ਜਲਨ ਅਤੇ ਦੋ ਹਫਤੇਂ ਤੱਕ ਲਗਾਤਾਰ ਖੰਗ ਸ਼ਾਮਿਲ ਹੈ। ਇੰਡੀਅਨ ਕਾਓਂਸਿਲ ਆਫ ਮੈਡੀਕਲ ਰਿਸਰਚ ਦੇ ਅੰਕੜੇ ਦੇ ਮੁਤਾਬਿਕ, Influenza Virus ਦਾ ਇੱਕ Subtype H3N2 ਪਿਛਲੇ ਦੋ-ਤਿੰਨ ਮਹੀਨੇ ਤੋਂ ਵਿਆਪਕ ਸਰਕੂਲੇਸ਼ਨ ਵਿੱਚ ਹੈ। AIIMS ਵਿੱਚ ਸੈਂਟਰ ਫਾਰ ਕੰਮਿਉਨਿਟੀ ਮੈਡੀਸਨ ਦੇ ਪ੍ਰੇਫੈਸਰ ਹਰਸ਼ਲ ਆਰ ਸਾਲਵੇ ਨੇ ਕਿਹਾ ਕਿ ਫਲੂ ਵਾਇਰਸ ਦੇ ਫੈਲਣ ਵਿੱਚ ਵਾਧਾ ਵਰਤਮਾਨ ਵਿੱਚ ਪ੍ਰਚਲਿਤ ਜਲਵਾਯੂ ਪ੍ਰਸਥਿਤੀਆਂ ਦੇ ਕਾਰਨ ਹੈ।
ਚਾਣਕਿਆਪੁਰੀ ਦੇ ਪ੍ਰਾਈਮਸ ਹਸਪਤਾਲ ਦੇ ਡਾਕਟਰਾਂ ਨੇ ਵੀ ਵਾਇਰਲ ਇਨਫੈਕਸ਼ਨ ਦੇ ਨਾਲ ਓਪੀਡੀ ਦੇ ਮਾਮਲਿਆਂ ਵਿੱਚ 90 ਪ੍ਰਤੀਸ਼ਤ ਮਰੀਜ਼ਾਂ ਦੇ ਵਾਧੇ ਦੀ ਰਿਪੋਰਟ ਕੀਤੀ ਹੈ। ਸਲੀਪ ਅਤੇ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਮੁਖੀ ਐਸ.ਕੇ. ਛਾਬੜਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚ ਗੰਭੀਰ ਫੇਫੜਿਆਂ ਦੀਆਂ ਐਲਰਜੀ ਜਿਵੇਂ ਕਿ ਵਾਇਰਲ ਬੁਖਾਰ, ਜ਼ੁਕਾਮ ਅਤੇ ਖੰਘ ਅਤੇ ਬ੍ਰੌਨਕਾਈਟਸ ਪ੍ਰਮੁੱਖ ਹਨ।
ਇਹ Viral Infections ਛਾਤੀ ਵਿੱਚ ਜਕੜਨ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਸਾਉਂਦਾ ਹੈ ਕਿ ਕਿਵੇਂ ਮੌਸਮੀ ਤਬਦੀਲੀ ਲੋਕਾਂ ਦੀ ਸਿਹਤ ਸਥਿਤੀ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਰਹੀ ਹੈ। ਬਦਲਦੇ ਮੌਸਮ ਦੇ ਨਾਲ-ਨਾਲ ਪ੍ਰਦੂਸ਼ਣ ਵੀ ਵਾਇਰਲ ਇਨਫੈਕਸ਼ਨ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਾਉਣ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਨਤੀਜੇ ਵਜੋਂ ਡਾਕਟਰਾਂ ਨੇ ਦੇਖਿਆ ਕਿ ਦਮੇ ਦੇ ਮਰੀਜ਼ਾਂ ਅਤੇ ਫੇਫੜਿਆਂ ਦੀ ਗੰਭੀਰ ਇਨਫੈਕਸ਼ਨ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸੰਕਰਮਣ ਦਾ ਸਭ ਤੋਂ ਵੱਧ ਖ਼ਤਰਾ ਹੈ। ਇਸ ਲਈ ਉਨ੍ਹਾਂ ਨੂੰ ਬਾਹਰ ਨਿਕਲਣ ਵੇਲੇ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।
ਡਾਕਟਰਾਂ ਦੀ ਸਲਾਹ: ਛਾਬੜਾ ਨੇ ਅੱਗੇ ਕਿਹਾ ਕਿ ਅਸਥਮਾ ਵਰਗੀਆਂ ਪੁਰਾਣੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਅਜਿਹੇ ਮੌਸਮ ਦੇ ਬਦਲਾਅ ਦੌਰਾਨ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਹ ਦੀਆਂ ਗੰਭੀਰ ਸਮੱਸਿਆਵਾਂ ਅਤੇ ਦਮੇ ਦੇ ਦੌਰੇ ਪੈ ਸਕਦੇ ਹਨ। ਇਸ ਸਮੇਂ ਦੌਰਾਨ ਸਾਹ ਦੀ ਮਾਮੂਲੀ ਸਮੱਸਿਆ ਵੀ ਪਲਮੋਨੋਲੋਜਿਸਟ ਜਾਂ ਡਾਕਟਰ ਨੂੰ ਦੱਸਣੀ ਚਾਹੀਦੀ ਹੈ ਤਾਂ ਜੋ ਸਮੱਸਿਆ ਦੇ ਵਧਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ। ਡਾਕਟਰਾਂ ਨੇ ਵਾਇਰਸ ਨਾਲ ਲੜਨ ਲਈ ਫਲੂ ਦੇ ਵਿਰੁੱਧ ਟੀਕਾਕਰਨ, ਹੱਥਾਂ ਦੀ ਸਫਾਈ ਅਤੇ ਹਾਈਡਰੇਸ਼ਨ ਬਣਾਈ ਰੱਖਣ ਦਾ ਸੁਝਾਅ ਵੀ ਦਿੱਤਾ ਹੈ।
ਇਹ ਵੀ ਪੜ੍ਹੋ :-Sleep Deprivation: ਸਾਵਧਾਨ!... ਜੇਕਰ ਤੁਸੀਂ ਨੀਂਦ ਲੈਣ ਵਿੱਚ ਕਰਦੇ ਹੋ ਅਣਗਹਿਲੀ ਤਾਂ ਤੁਹਾਡੀ ਉਮਰ 'ਤੇ ਪੈ ਸਕਦਾ ਹੈ ਇਹ ਅਸਰ