ਪੰਜਾਬ

punjab

ETV Bharat / sukhibhava

ਬੱਚਿਆਂ 'ਚ ਵਧ ਰਹੀ ਅੱਖਾਂ ਦੀ ਸਮੱਸਿਆ - hyperopia

ਤਾਲਾਬੰਦੀ ਕਾਰਨ ਆਨਲਾਈਨ ਸਕੂਲ ਦਾ ਦੌਰ ਚੱਲ ਰਿਹਾ ਹੈ ਪਰ ਆਨਲਾਈਨ ਕਲਾਸਾਂ, ਵੀਡਿਓ ਗੇਮਾਂ ਆਦਿ ਦੇ ਕਾਰਨ ਸਕ੍ਰੀਨ ਦਾ ਸਮਾਂ ਵਧਣ ਨਾਲ, ਬੱਚਿਆਂ ਦੀਆਂ ਅੱਖਾਂ 'ਤੇ ਸਿੱਧਾ ਅਸਰ ਪੈ ਰਿਹਾ ਹੈ।

ਤਸਵੀਰ
ਤਸਵੀਰ

By

Published : Sep 17, 2020, 5:46 PM IST

ਕੋਰੋਨਾ ਮਹਾਂਮਾਰੀ ਦੇ ਚੱਲਦੇ ਸਕੂਲ ਆਦਿ ਬੰਦ ਹਨ, ਅਜਿਹੇ ਵਿੱਚ ਪੜ੍ਹਾਈ ਦੇ ਲਈ ਆਨਲਾਈਨ ਕਲਾਸਾਂ ਤੇ ਬਾਹਰ ਜ਼ਿਆਦਾ ਨਾ ਨਿੱਕਲਣ ਦੀ ਹਾਲਤ ਵਿੱਚ ਬੱਚੇ ਗੇਮਿੰਗ ਵਿੱਚ ਆਪਣਾ ਜ਼ਿਆਦਾ ਸਮਾਂ ਬਿਤਾ ਰਹੇ ਹਨ ਤੇ ਇਨ੍ਹਾਂ ਸਾਰੀਆਂ ਚੀਜਾਂ ਦਾ ਪ੍ਰਭਾਵ ਉਨ੍ਹਾਂ ਦੀਆਂ ਅੱਖਾਂ ਉੱਤੇ ਪੈ ਰਿਹਾ ਹੈ। ਮੋਟੇ ਤੌਰ ਉੱਤੇ, ਹਾਲ ਦੇ ਹਫ਼ਤਿਆਂ ਵਿੱਚ ਕਰੀਬ 40 ਫ਼ੀਸਦੀ ਬੱਚਿਆਂ ਨੂੰ ਅੱਖਾਂ ਸਬੰਧੀ ਪਰੇਸ਼ਾਨੀਆਂ ਆਈਆਂ ਹਨ।

ਮਸ਼ਹੂਰ ਅੱਖਾਂ ਦੇ ਮਾਹਰ ਅਨਿਲ ਰਸੋਤੀ ਦੇ ਅਨੁਸਾਰ, ਇਨ੍ਹਾਂ ਵਿੱਚੋਂ ਬਹੁਤਿਆਂ ਬੱਚਿਆਂ ਨੇ ਇਕਸਾਰਤਾ ਦੀ ਘਾਟ ਦੀ ਸਮੱਸਿਆ ਵੇਖੀ ਹੈ- ਅਜਿਹੀ ਸਥਿਤੀ ਜਿੱਥੇ ਨੇੜੇ ਦੀਆਂ ਚੀਜ਼ਾਂ ਨੂੰ ਵੇਖਦੇ ਹੋਏ ਅੱਖਾਂ ਇਕੱਠੇ ਕੰਮ ਨਹੀਂ ਕਰ ਸਕਦੀਆਂ। ਇਸ ਸਥਿਤੀ ਵਿੱਚ ਇੱਕ ਅੱਖ ਅੰਦਰ ਤੇ ਦੂਜੀ ਅੱਖ ਬਾਹਰ ਆ ਜਾਂਦੀ ਹੈ, ਜਿਸ ਕਾਰਨ ਚੀਜ਼ਾਂ ਜਾਂ ਤਾਂ ਦੋ ਜਾਂ ਧੁੰਦਲੀ ਦਿਖਾਈ ਦਿੰਦੀਆਂ ਹਨ।

ਉਸਨੇ ਅੱਗੇ ਕਿਹਾ, ਬੱਚੇ ਕੰਪਿਊਟਰ ਦੇ ਸਾਹਮਣੇ ਬਹੁਤ ਦੇਰ ਤੱਕ ਬੈਠਦੇ ਹਨ, ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਜਿਸ ਨਾਲ ਅੱਖਾਂ ਵਿੱਚ ਖੁਜਲੀ ਅਤੇ ਜਲਣ ਦੀਆਂ ਸਮੱਸਿਆਵਾਂ, ਧਿਆਨ ਕੇਂਦਰਿਤ ਕਰਨ ਵਿੱਚ ਦਿੱਕਤ, ਸਿਰ ਦਰਦ, ਅੱਖਾਂ ਵਿੱਚ ਦਰਦ ਹੁੰਦਾ ਹੈ।

ਅੱਖਾਂ ਦੇ ਮਾਹਰ ਸ਼ਿਖਾ ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਬੱਚੇ ਅੱਠ-ਦਸ ਘੰਟੇ ਇਲੈਕਟ੍ਰਾਨਿਕ ਉਪਕਰਣਾਂ ਵਿੱਚ ਬਿਤਾਉਂਦੇ ਹਨ। ਉਹ ਜਾਂ ਤਾਂ ਆਨਲਾਈਨ ਕਲਾਸਾਂ ਲਗਾ ਰਹੇ ਹਨ ਜਾਂ ਕਾਰਟੂਨ ਦੇਖ ਰਹੇ ਹਨ ਜਾਂ ਵੀਡੀਓ ਗੇਮਾਂ ਖੇਡ ਰਹੇ ਹਨ। ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਬਿਜ਼ੀ ਰੱਖਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ, ਪਰ ਇਲੈਕਟ੍ਰਾਨਿਕ ਉਪਕਰਣ ਵਿੱਚ ਇੰਨਾ ਸਮਾਂ ਬਿਤਾਉਣਾ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਸ ਤੋਂ ਬਚਣ ਲਈ, ਡਾਕਟਰਾਂ ਦੀ ਸਲਾਹ ਹੈ ਕਿ ਤੁਸੀਂ ਅੱਖਾਂ ਦੀ ਕਸਰਤ ਵੱਲ ਧਿਆਨ ਦਿਓ। ਟੀਵੀ, ਕੰਪਿਊਟਰ, ਮੋਬਾਈਲ ਫ਼ੋਨ ਦੀ ਸਕ੍ਰੀਨ ਤੋਂ ਥੋੜਾ ਜਿਹਾ ਬਰੇਕ ਲਓ, ਤਾਂ ਜੋ ਚੰਗੀ ਅੱਖਾਂ ਚੰਗੀ ਸਿਹਤ ਬਰਕਰਾਰ ਰੱਖੀ ਜਾ ਸਕੇ।

ABOUT THE AUTHOR

...view details