ਹੈਦਰਾਬਾਦ: ਮੀਂਹ ਦੇ ਕਾਰਨ ਜਗ੍ਹਾਂ-ਜਗ੍ਹਾਂ 'ਤੇ ਗੰਦਾ ਪਾਣੀ ਖੜ੍ਹ ਜਾਂਦਾ ਹੈ। ਜਿਸ ਕਾਰਨ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਆਈ ਫਲੂ ਤੋਂ ਬਾਅਦ ਹੁਣ ਡੇਂਗੂ ਦਾ ਖਤਰਾ ਵੀ ਬਹੁਤ ਵਧ ਗਿਆ ਹੈ। ਇਸ ਸਾਲ ਡੇਂਗੂ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਜ਼ਰੂਰੀ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ। ਜੇਕਰ ਤੁਸੀਂ ਵੀ ਡੇਂਗੂ ਦਾ ਸ਼ਿਕਾਰ ਹੋ ਗਏ ਹੋ, ਤਾਂ ਸਹੀ ਖੁਰਾਕ ਨਾਲ ਤੁਸੀਂ ਇਸ ਸਮੱਸਿਆਂ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ।
ਡੇਂਗੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ:
ਪਪੀਤੇ ਦੇ ਪੱਤੇ: ਪਪੀਤੇ ਦੇ ਪੱਤੇ ਡੇਂਗੂ ਦੇ ਬੁਖਾਰ ਲਈ ਮਦਦਗਾਰ ਹੁੰਦੇ ਹਨ। ਇਨ੍ਹਾਂ ਪੱਤਿਆਂ ਵਿੱਚ ਵਿਟਾਮਿਨ-ਏ, ਸੀ ਅਤੇ ਕੇ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਹੁਲਾਰਾ ਦੇਣ ਅਤੇ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਕਰਨ 'ਚ ਮਦਦ ਕਰ ਸਕਦੇ ਹਨ। ਤੁਸੀਂ ਪਪੀਤੇ ਦੇ ਪੱਤਿਆਂ ਦਾ ਰਸ ਜਾਂ ਚਾਹ ਬਣਾ ਸਕਦੇ ਹੋ ਜਾਂ ਇਨ੍ਹਾਂ ਪੱਤਿਆਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰ ਸਕਦੇ ਹੋ।
ਨਾਰੀਅਲ ਪਾਣੀ: ਨਾਰੀਅਲ ਪਾਣੀ ਇੱਕ ਕੁਦਰਤੀ ਇਲੈਕਟ੍ਰੋਲਾਈਟ ਡ੍ਰਿੰਕ ਹੈ, ਜੋ ਤਾਜ਼ਾ ਅਤੇ ਹਾਈਡ੍ਰੇਟਿੰਗ ਹੁੰਦੀ ਹੈ। ਇਹ ਵਿਟਾਮਿਨ-ਸੀ ਅਤੇ ਕੇ ਦੇ ਨਾਲ-ਨਾਲ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਪੋਟਾਸ਼ੀਅਮ ਸਰੀਰ ਵਿੱਚ ਤਰਲ ਸੰਤੁਲਨ ਨੂੰ ਬਣਾਏ ਰੱਖਣ 'ਚ ਮਹੱਤਵਪੂਰਨ ਹੈ।