ਪੰਜਾਬ

punjab

ETV Bharat / sukhibhava

35 ਸਾਲ ਤੋਂ ਬਾਅਦ ਔਰਤਾਂ ਕਰਵਾਉਣ ਨਿਯਮਤ ਮੈਡੀਕਲ ਜਾਂਚ - health tips

35 ਸਾਲ ਦੀ ਉਮਰ ਤੋਂ ਬਾਅਦ, ਔਰਤਾਂ ਲਈ ਨਿਯਮਤ ਅੰਤਰਾਲਾਂ ਤੇ ਕੁੱਝ ਖਾਸ ਕਿਸਮ ਦੇ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ, ਤਾਂ ਜੋ ਕਿਸੇ ਵੀ ਗੰਭੀਰ ਬਿਮਾਰੀ ਜਾਂ ਸਮੱਸਿਆ ਦਾ ਪਹਿਲਾਂ ਤੋਂ ਪਤਾ ਲੱਗ ਸਕੇ ਅਤੇ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ।

ਔਰਤਾਂ ਕਰਵਾਉਣ ਨਿਯਮਤ ਮੈਡੀਕਲ ਜਾਂਚ
ਔਰਤਾਂ ਕਰਵਾਉਣ ਨਿਯਮਤ ਮੈਡੀਕਲ ਜਾਂਚ

By

Published : Oct 4, 2021, 2:47 PM IST

30 ਸਾਲ ਦੀ ਉਮਰ ਤੋਂ ਬਾਅਦ, ਡਾਕਟਰ ਆਮ ਤੌਰ 'ਤੇ ਸਹੀ ਸਿਹਤ ਜਾਣਕਾਰੀ ਲਈ ਨਿਯਮਤ ਜਾਂਚ ਕਰਵਾਉਣ ਦੀ ਗੱਲ ਕਰਦੇ ਹਨ, ਜਿਸ ਕਾਰਨ ਔਰਤਾਂ ਜਾਂ ਮਰਦ ਵੀ ਸ਼ੂਗਰ, ਬੀਪੀ ਅਤੇ ਕੋਲੇਸਟ੍ਰੋਲ ਵਰਗੇ ਟੈਸਟ ਕਰਵਾਉਂਦੇ ਹਨ, ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਲਈ ਮਹਿਜ਼ ਅਜਿਹੇ ਟੈਸਟ ਹੀ ਕਾਫ਼ੀ ਨਹੀਂ ਹੁੰਦੇ। ਜਣਨ ਅੰਗਾਂ ਦੀ ਜਾਂਚ, ਛਾਤੀ ਦੀ ਸਿਹਤ ਅਤੇ ਕੈਂਸਰ ਸਣੇ ਹੋਰਨਾਂ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ, ਇਹ ਜ਼ਰੂਰੀ ਹੈ ਕਿ ਔਰਤਾਂ ਵੱਲੋਂ ਇੱਕ ਉਮਰ ਦੇ ਬਾਅਦ ਨਿਯਮਤ ਅੰਤਰਾਲਾਂ ਤੇ ਕੁੱਝ ਪ੍ਰਕਾਰ ਦੇ ਟੈਸਟ ਕਰਵਾਏ ਜਾਣ।

ਗਾਇਨੀਕੋਲੋਜਿਸਟ ਆਸ਼ਾ ਸ਼ਰਮਾ ਦਾ ਕਹਿਣਾ ਹੈ ਕਿ ਆਮ ਤੌਰ ਤੇ ਔਰਤਾਂ ਆਪਣੀ ਸਿਹਤ ਵਿੱਚ ਬਦਲਾਵਾਂ ਜਾਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਜਿਵੇਂ ਕਿ ਪੇਟ ਵਿੱਚ ਦਰਦ, ਮਾਹਵਾਰੀ ਦੇ ਦਿਨਾਂ ਦੀ ਗਿਣਤੀ ਵਿੱਚ ਅਚਾਨਕ ਕਮੀ ਅਤੇ ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਜਾਂ ਖੂਨ ਵਗਣਾ ਅਤੇ ਮਾਹਵਾਰੀ ਨਾਲ ਸਬੰਧਤ ਹੋਰ ਸਮੱਸਿਆਵਾਂ, ਛਾਤੀ ਵਿੱਚ ਗੰਢ, ਸਾਹ ਫੂਲਣਾ ਦਾਂ ਕਮਜ਼ੋਰੀ ਮਹਿਸੂਸ ਕਰਨਾ, ਪਿਸ਼ਾਬ ਵਿੱਚ ਹਲਕੀ ਜਲਣ ਆਦਿ। ਜਿਆਦਾਤਰ ਔਰਤਾਂ ਸਮੱਸਿਆ ਵੱਧਣ ਮਗਰੋਂ ਹੀ ਟੈਸਟ ਕਰਵਾਉਣ ਆਉਂਦੀਆਂ ਹਨ। ਵੱਡੀ ਗਿਣਤੀ ਵਿੱਚ ਪੜ੍ਹੀ ਲਿਖੀ ਔਰਤਾਂ ਵੀ ਜ਼ਿਆਦਾਤਰ ਟੈਸਟਾਂ ਤੋਂ ਅਨਜਾਣ ਹੁੰਦੀਆਂ ਹਨ, ਜੋ ਕਿ ਸੋਚਣ ਵਾਲੀ ਗੱਲ ਹੈ।

ਡਾ. ਆਸ਼ਾ ਸ਼ਰਮਾ ਦੱਸਦੀ ਹੈ ਕਿ ਉਂਝ ਤਾਂ 35 ਸਾਲਾਂ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਨਿਯਮਤ ਤੌਰ 'ਤੇ ਸਿਹਤ ਜਾਂਚ ਤੇ ਕੁੱਝ ਟੈਸਟ ਸਮੇਂ ਦੇ ਅੰਤਰਾਲ ਵਿੱਚ ਕਰਵਾਉਣੇ ਚਾਹੀਦੇ ਹਨ। ਆਪਣੇ ਮਾਹਰ ਦੀ ਸਲਾਹ ਦੇ ਆਧਾਰ 'ਤੇ ETV ਭਾਰਤ ਸੁਖੀਭਵਾ ਤੁਹਾਡੇ ਨਾਲ ਔਰਤਾਂ ਦੀ ਸਿਹਤ ਨਾਲ ਜੁੜੀ ਕੁੱਝ ਖ਼ਾਸ ਜਾਣਕਾਰੀ ਸਾਂਝੀ ਕਰ ਰਿਹਾ ਹੈ।

ਮਹਿਲਾਵਾਂ ਦੇ ਲਈ ਜ਼ਰੂਰੀ ਟੈਸਟ

ਮੈਮੋਗ੍ਰਾਮ (Mammogram)

ਮੈਮੋਗ੍ਰਾਮ ਔਰਤਾਂ ਲਈ ਇੱਕ ਮਹੱਤਵਪੂਰਨ ਟੈਸਟ ਮੰਨਿਆ ਜਾਂਦਾ ਹੈ।ਇਹ ਐਕਸ-ਰੇ ਜਾਂਚ ਦੀ ਇੱਕ ਕਿਸਮ ਹੈ, ਜਿਸ ਰਾਹੀਂ ਛਾਤੀ ਦੀ ਜਾਂਚ ਕੀਤੀ ਜਾਂਦੀ ਹੈ। ਇਹ ਮੁੱਖ ਤੌਰ 'ਤੇ ਬ੍ਰੈਸਟ ਕੈਂਸਰ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ। ਇਹ 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਹਰ ਸਾਲ ਕਰਵਾਉਣਾ ਚਾਹੀਦਾ ਹੈ।

ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ (ਸੀਬੀਈ)

ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ (Clinical Breast Examination), ਛਾਤੀ ਦੀ ਸਰੀਰਕ ਜਾਂਚ, ਨੂੰ ਮੈਮੋਗ੍ਰਾਫੀ ਦਾ ਵਿਕਲਪ ਮੰਨਿਆ ਜਾਂਦਾ ਹੈ। ਇਹ ਟੈਸਟ ਡਾਕਟਰ ਰਾਹੀਂ ਕੀਤਾ ਜਾਂਦਾ ਹੈ। ਇਸ ਟੈਸਟ ਦੇ ਨਾਲ, ਛਾਤੀ ਵਿੱਚ ਬਦਲਾਅ ਜਿਵੇਂ ਕਿ ਆਕਾਰ ਵਿੱਚ ਤਬਦੀਲੀ, ਛਾਤੀ ਵਿੱਚ ਗੰਢ, ਨਿੱਪਲ ਦੇ ਆਕਾਰ ਵਿੱਚ ਬਦਲਾਅ ਜਾਂ ਡਿਸਚਾਰਜ ਅਤੇ ਇਸ ਤੋਂ ਦਰਦ ਆਦਿ ਦੀ ਜਾਂਚ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਹ ਟੈਸਟ ਕੈਂਸਰ ਦੀ ਸੰਭਾਵਨਾ ਦਾ ਪਤਾ ਲਗਾ ਸਕਦਾ ਹੈ। ਔਰਤਾਂ ਨੂੰ ਸਾਲ ਵਿੱਚ ਇੱਕ ਵਾਰ ਸੀਬੀਈ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਪੈਪ ਸਿਮਯਰ ਟੈਸਟ (pap smear test)

ਔਰਤਾਂ ਵਿੱਚ ਗਰਭਾਸ਼ਯ ਦਾ ਕੈਂਸਰ ਜਾਂ ਸਰਵੀਕਲ ਕੈਂਸਰ (cervical cancer) ਹੋਣਾ ਬੇਹਦ ਆਮ ਹੈ। ਦੁਨੀਆ ਭਰ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਵਿੱਚ ਇਹ ਚੌਥਾ ਤੇ ਸਭ ਤੋਂ ਘਾਤਕ ਕੈਂਸਰ ਹੈ। ਗਰਭਾਸ਼ਯ

ਵਿੱਚ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ ਟੈਸਟ ਕੀਤਾ ਜਾਂਦਾ ਹੈ। ਇਹ ਟੈਸਟ ਇੱਕ ਬਹੁਤ ਹੀ ਸਧਾਰਨ, ਘੱਟ ਸਮਾਂ ਲੈਣ ਵਾਲਾ ਅਤੇ ਆਮ ਤੌਰ 'ਤੇ ਦਰਦ ਰਹਿਤ ਸਕ੍ਰੀਨਿੰਗ ਟੈਸਟ ਹੈ। ਇਸ ਟੈਸਟ ਵਿੱਚ, ਯੋਨੀ ਵਿੱਚ ਇੱਕ ਉਪਕਰਣ "ਸਪੈਕੂਲਮ" ਪਾ ਕੇ ਬੱਚੇਦਾਨੀ ਦੇ ਕੁੱਝ ਸੈੱਲਾਂ ਦੇ ਨਮੂਨੇ ਲਏ ਜਾਂਦੇ ਹਨ। ਇਨ੍ਹਾਂ ਸੈੱਲਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਨ੍ਹਾਂ ਵਿੱਚ ਕੋਈ ਅਸਮਾਨਤਾ ਹੈ ਜਾਂ ਨਹੀਂ। ਇਹ ਟੈਸਟ 3 ਸਾਲਾਂ ਵਿੱਚ ਇੱਕ ਵਾਰ ਕੀਤਾ ਜਾਣਾ ਚਾਹੀਦਾ ਹੈ।

ਓਵੇਰਿਯਨ ਸਿਸਟ ਟੈਸਟ (ovarian cyst test)

ਔਰਤਾਂ ਵਿੱਚ ਲਗਾਤਾਰ ਪੇਟ ਦੇ ਨਿਚਲੇ ਹਿੱਸੇ ਵਿੱਚ ਦਰਦ, ਅਨਿਯਮਤ ਮਾਹਾਵਾਰੀ ਜਾਂ ਮਾਹਾਵਾਰੀ ਦੇ ਦੌਰਾਨ ਜ਼ਿਆਦਾ ਖੂਨ ਵਗਣ ਦੀ ਸਮੱਸਿਆ ਹੋਵੇ ਤਾਂ ਇਹ ਓਵੇਰਿਯਨ ਸਿਸਟ ਦਾ ਖ਼ਤਰਾ ਹੋ ਸਕਦਾ ਹੈ। ਅਜਿਹੇ ਵਿੱਚ ਆਮ ਪੇਲਵਿਕ ਜਾਂਚ ਦੇ ਦੌਰਾਨ ਪੇਟ ਦਾ ਅਲਟਰਾਸਾਉਂਡ ਰਾਹੀਂ ਗੱਢ ਦੀ ਸਹੀ ਥਾਂ ਤੇ ਆਕਾਰ ਦਾ ਪਤਾ ਲਾਇਆ ਜਾ ਸਕਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਛੋਟੀ ਗੱਢ ਆਪਣੇ ਆਪ ਹੀ ਆਮ ਤੌਰ 'ਤੇ ਠੀਕ ਹੋ ਜਾਂਦੀਆਂ ਹਨ, ਪਰ ਜੇਕਰ ਅੰਡਕੋਸ਼ ਵੱਧ ਰਿਹਾ ਹੋਵੇ ਜਾਂ ਗੱਢ ਦਾ ਆਕਾਰ 1 ਇੰਚ ਤੋਂ ਵੱਡਾ ਹੋਵੇ ਤਾਂ ਓਵੇਰਿਯਨ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਉੱਤੇ ਟੈਸਟ ਕਰਵਾ ਲੈਣਾ ਚਾਹੀਦਾ ਹੈ।

ਹੱਡੀਆਂ ਦੀ ਘਣਤਾ ਦੀ ਜਾਂਚ (bone density test)

ਇੱਕ ਸਮੇਂ ਤੋਂ ਬਾਅਦ ਔਰਤਾਂ ਵਿੱਚ ਕੈਲਸ਼ੀਅਮ (calcium) ਦੀ ਕਮੀ ਹੋ ਜਾਂਦੀ ਹੈ। ਔਰਤਾਂ 'ਚ ਪੁਰਸ਼ਾਂ ਦੇ ਮੁਕਾਬਲ ਇਹ ਸਮੱਸਿਆ ਵੱਧ ਹੁੰਦੀ ਹੈ। ਅਜਿਹੇ ਵਿੱਚ ਹੱਡੀਆਂ ਦੇ ਸਿਹਤ ਉੱਤੇ ਵੀ ਅਸਰ ਪੈਂਦਾ ਹੈ। ਬੋਨ ਡੈਨਸਿਟੀ ਟੈਸਟ 35 ਦੀ ਉਮਰ ਤੋਂ ਬਾਅਦ ਔਰਤਾਂ ਲਈ ਬੇਹਦ ਜ਼ਰੂਰੀ ਹੁੰਦਾ ਹੈ। ਇਸ ਟੈਸਟ ਵਿੱਚ ਇੱਕ ਖ਼ਾਸ ਤਰ੍ਹਾਂ ਦੇ ਐਕਸ-ਰੇਅ ਰਾਹੀਂ, ਰੀੜ੍ਹ, ਗੁੱਟ ਅਤੇ ਕੁੱਲ੍ਹੇ ਦੀਆਂ ਹੱਡੀਆਂ ਦੀ ਘਣਤਾ ਨੂੰ ਮਾਪਿਆ ਜਾਂਦਾ ਹੈ, ਜੋ ਹੱਡੀਆਂ ਵਿੱਚ ਕਮਜ਼ੋਰੀ ਨੂੰ ਦਰਸਾਉਂਦਾ ਹੈ। 35 ਤੋਂ ਬਾਅਦ, ਇਹ ਟੈਸਟ ਹਰ 5 ਸਾਲਾਂ ਬਾਅਦ ਕੀਤਾ ਜਾਣਾ ਚਾਹੀਦਾ ਹੈ।

ਕੋਲੇਸਟ੍ਰੋਲ ਟੈਸਟ (cholesterol test)

ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਦਿਲ ਲਈ ਘਾਤਕ ਹੈ।ਅਜਿਹੀ ਸਥਿਤੀ ਵਿੱਚ, ਦਿਲ ਦੀ ਸਿਹਤ ਦੀ ਜਾਣਕਾਰੀ ਲਈ ਇਹ ਟੈਸਟ ਜ਼ਰੂਰੀ ਹੈ। ਕੋਲੈਸਟ੍ਰੋਲ ਦੀਆਂ 2 ਕਿਸਮਾਂ ਹਨ - ਐਚਡੀਐਲ (HDL)ਜਾਂ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ ਅਤੇ ਐਲਡੀਐਲ (LDL) ਜਾਂ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ। ਇਸ ਟੈਸਟ ਵਿੱਚ, ਖੂਨ ਵਿੱਚ ਦੋਹਾਂ ਦੇ ਪੱਧਰ ਦੀ ਜਾਂਚ ਕੀਤੀ ਜਾਂਦੀ ਹੈ। ਇਹ ਟੈਸਟ 3 ਸਾਲਾਂ ਵਿੱਚ ਇੱਕ ਵਾਰ ਕੀਤਾ ਜਾਣਾ ਚਾਹੀਦਾ ਹੈ, ਪਰ ਜੇ ਟੈਸਟ ਵਿੱਚ ਕੋਲੇਸਟ੍ਰੋਲ ਦਾ ਪੱਧਰ ਆਮ ਨਾਲੋਂ ਵੱਧ ਹੁੰਦਾ ਹੈ ਅਤੇ ਜੇ ਔਰਤਾਂ ਦੇ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੁੰਦਾ ਹੈ, ਤਾਂ ਡਾਕਟਰ ਹਰ 6 ਤੋਂ 12 ਮਹੀਨਿਆਂ ਵਿੱਚ ਇਸ ਟੈਸਟ ਦੀ ਸਿਫਾਰਸ਼ ਕਰਦੇ ਹਨ।

ਇਹ ਵੀ ਪੜ੍ਹੋ :ਬਿਨ੍ਹਾਂ ਡਾਕਟਰੀ ਸਲਾਹ ਦੇ ਸੈਕਸ ਵਧਾਉਣ ਵਾਲੀ ਦਵਾਈ ਲੈਣ ਤੋਂ ਬਚੋ

ABOUT THE AUTHOR

...view details