ਹੈਦਰਾਬਾਦ:ਗਰਭ ਅਵਸਥਾ ਦੌਰਾਨ ਬਜ਼ੁਰਗ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਸਾਵਧਾਨੀਆਂ ਨਾਲ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਅਤੇ ਸੁਰੱਖਿਅਤ ਰਹਿੰਦੇ ਹਨ। ਸਿਹਤਮੰਦ ਰਹਿਣ ਲਈ ਸਿਰਫ਼ ਸਿਹਤਮੰਦ ਭੋਜਨ ਖਾਣਾ, ਕਸਰਤ ਕਰਨਾ ਜਾਂ ਆਰਾਮ ਕਰਨਾ ਹੀ ਕਾਫ਼ੀ ਨਹੀਂ ਸਗੋਂ ਹੋਰ ਵੀ ਕਈ ਗੱਲਾਂ ਦਾ ਗਰਭਵਤੀ ਔਰਤ ਨੂੰ ਧਿਆਨ ਰੱਖਣਾ ਚਾਹੀਦਾ ਹੈ।
ਗਰਭਵਤੀ ਔਰਤਾਂ ਇਨ੍ਹਾਂ ਚੀਜ਼ਾਂ ਤੋਂ ਬਣਾ ਲੈਣ ਦੂਰੀ:
ਪਸ਼ੂਆਂ ਤੋਂ ਦੂਰੀ ਬਣਾਓ:ਕਈ ਔਰਤਾਂ ਨੂੰ ਕੁੱਤੇ-ਬਿੱਲੀ ਬਹੁਤ ਪਸੰਦ ਹੁੰਦੇ ਹਨ। ਪਰ ਗਰਭ ਅਵਸਥਾ ਦੌਰਾਨ ਇਨ੍ਹਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਜੇਕਰ ਤੁਹਾਡੇ ਘਰ ਵਿੱਚ ਕੁੱਤਾ ਜਾਂ ਕੋਈ ਹੋਰ ਪਸ਼ੂ ਹੈ, ਤਾਂ ਉਨ੍ਹਾਂ ਨੂੰ ਸਾਫ਼ ਰੱਖੋ, ਪਰ ਖੁਦ ਉਨ੍ਹਾਂ ਦੀ ਸਾਫ਼ ਸਫ਼ਾਈ ਨਾ ਕਰੋ। ਜਿੱਥੇ ਤੁਸੀਂ ਜ਼ਿਆਦਾ ਬੈਠਦੇ ਅਤੇ ਸੌਦੇ ਹੋ, ਉਸ ਜਗ੍ਹਾਂ ਦੀ ਵੀ ਰੋਜ਼ਾਨਾ ਸਫਾਈ ਕਰਵਾਓ। ਜੇਕਰ ਤੁਹਾਡੇ ਘਰ 'ਚ ਬਿੱਲੀਆਂ ਹਨ, ਤਾਂ ਬਿੱਲੀਆਂ ਗਰਭ ਅਵਸਥਾ ਦੌਰਾਨ ਖਤਰਨਾਕ ਹੋ ਸਕਦੀਆਂ ਹਨ। ਕਈ ਵਾਰ ਇਸ ਕਾਰਨ ਗਰਭਪਾਤ ਜਾਂ ਮਰੇ ਹੋਏ ਬੱਚੇ ਦੇ ਜਨਮ ਦਾ ਖਤਰਾ ਹੋ ਸਕਦਾ ਹੈ ਜਾਂ ਫਿਰ ਬੱਚਾ ਕਈ ਬਿਮਾਰੀਆਂ ਨਾਲ ਪੈਦਾ ਹੋ ਸਕਦਾ ਹੈ।