ਪੰਜਾਬ

punjab

ETV Bharat / sukhibhava

Hair Care Tips: ਜੇਕਰ ਤੁਹਾਡੇ ਵਾਲ ਵੀ ਘਟ ਉਮਰ 'ਚ ਹੋ ਰਹੇ ਨੇ ਸਫੇਦ, ਤਾਂ ਅਪਣਾਓ ਇਹ ਆਸਾਨ ਤਰੀਕੇ, ਕੁਝ ਹੀ ਦਿਨਾਂ 'ਚ ਨਜ਼ਰ ਆਉਣਗੇ ਕਾਲੇ ਵਾਲ - ਨਾਰੀਅਲ ਤੇਲ ਵਾਲਾਂ ਨੂੰ ਕਾਲਾ ਕਰਲ ਲਈ ਫਾਇਦੇਮੰਦ

ਅੱਜਕੱਲ ਵਾਲਾਂ ਦਾ ਸਫ਼ੇਦ ਹੋਣਾ ਇੱਕ ਆਮ ਸਮੱਸਿਆਂ ਬਣ ਗਈ ਹੈ। ਵੱਡਿਆਂ ਤੋਂ ਲੈ ਕੇ ਜਵਾਨ ਹੋਣ ਤੱਕ ਹਰ ਕੋਈ ਇਸ ਸਮੱਸਿਆਂ ਤੋਂ ਪਰੇਸ਼ਾਨ ਹੈ। ਵਾਲਾਂ ਨੂੰ ਕਾਲਾ ਕਰਨ ਲਈ ਲੋਕ ਬਾਜ਼ਾਰ ਤੋਂ ਕੈਮਿਕਲ ਵਾਲੇ ਪ੍ਰੋਡਕਟਸ ਖਰੀਦਦੇ ਹਨ, ਜੋ ਵਾਲਾਂ ਲਈ ਹਾਨੀਕਾਰਕ ਹੋ ਸਕਦੇ ਹਨ। ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ।

Hair Care Tips
Hair Care Tips

By

Published : Jul 17, 2023, 11:22 AM IST

ਹੈਦਰਾਬਾਦ: ਅੱਜਕੱਲ ਬਹੁਤ ਘਟ ਉਮਰ 'ਚ ਲੋਕਾਂ ਦੇ ਵਾਲ ਸਫੇਦ ਹੋ ਰਹੇ ਹਨ। ਵੱਡਿਆਂ ਦੇ ਨਾਲ-ਨਾਲ ਜਵਾਨ ਲੋਕਾਂ ਨੂੰ ਵੀ ਇਸ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲ ਸਫ਼ੇਦ ਹੋਣ ਦੇ ਕਾਰਨ ਕਈ ਵਾਰ ਲੋਕਾਂ ਨੂੰ ਸਕੂਲ, ਕਾਲਜ ਜਾਂ ਆਫਿਸ ਵਿੱਚ ਦੋਸਤਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਘਰ ਵਿੱਚ ਹੀ ਸਫ਼ੇਦ ਵਾਲਾਂ ਨੂੰ ਕਾਲਾ ਕਰ ਸਕਦੇ ਹੋ।

ਸਫ਼ੇਦ ਵਾਲਾਂ ਨੂੰ ਕਾਲਾ ਕਰਨ ਦੇ ਘਰੇਲੂ ਉਪਾਅ:-

ਨਾਰੀਅਲ ਤੇਲ ਅਤੇ ਆਂਵਲਾ: ਨਾਰੀਅਲ ਦੇ ਤੇਲ ਵਿੱਚ ਆਂਵਲਾ ਮਿਲਾ ਕੇ ਲਗਾਉਣ ਨਾਲ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ 3 ਚਮਚ ਨਾਰੀਅਲ ਤੇਲ ਲੈ ਕੇ ਉਸ ਵਿੱਚ 2 ਚਮਚ ਆਂਵਲਾ ਪਾਊਡਰ ਮਿਲਾ ਲਓ। ਹੁਣ ਇਸਨੂੰ ਇੱਕ ਭਾਂਡੇ ਵਿੱਚ ਰੱਖ ਕੇ ਉਦੋਂ ਤੱਕ ਗਰਮ ਕਰੋ ਜਦੋ ਤੱਕ ਕਿ ਤੇਲ ਅਤੇ ਪਾਊਡਰ ਚੰਗੀ ਤਰ੍ਹਾਂ ਮਿਲ ਨਾ ਜਾਵੇ। ਇਸ ਤੋਂ ਬਾਅਦ ਤੇਲ ਨੂੰ ਠੰਢਾ ਕਰਕੇ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਮਸਾਜ ਕਰੋ। ਇਸਨੂੰ ਰਾਤ ਭਰ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਸ਼ੈਪੂ ਨਾਲ ਵਾਲ ਧੋ ਲਓ।


ਨਾਰੀਅਲ ਤੇਲ ਵਿੱਚ ਮਹਿੰਦੀ ਦੀਆਂ ਪੱਤੀਆਂ ਮਿਲਾਓ:ਜੇਕਰ ਤੁਸੀਂ ਵੀ ਸਫ਼ੇਦ ਵਾਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਨਾਰੀਅਲ ਦਾ ਤੇਲ ਅਤੇ ਮਹਿੰਦੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਜਦੋਂ ਮਹਿੰਦੀ ਦਾ ਭੂਰਾ ਰੰਗ ਵਾਲਾਂ ਦੀਆਂ ਜੜ੍ਹਾਂ 'ਚ ਪਹੁੰਚਦਾ ਹੈ, ਤਾਂ ਵਾਲ ਪਹਿਲਾ ਦੀ ਤਰ੍ਹਾਂ ਭੂਰੇ ਦਿਖਾਈ ਦੇਣ ਲੱਗਦੇ ਹਨ। ਇਸ ਲਈ ਮਹਿੰਦੀ ਨੂੰ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਵਿੱਚ ਨਾਰੀਅਲ ਦਾ ਤੇਲ ਮਦਦ ਕਰਦਾ ਹੈ। ਇਸ ਲਈ 3-4 ਚਮਚ ਨਾਰੀਅਲ ਦੇ ਤੇਲ ਨੂੰ ਉਬਾਲ ਕੇ ਇਸ ਵਿੱਚ ਮਹਿੰਦੀ ਦੀਆਂ ਪੱਤੀਆਂ ਪਾ ਦਿਓ। ਤੇਲ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਭੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜਦੋਂ ਤੋਲ ਦਾ ਰੰਗ ਹਲਕਾ ਭੂਰਾ ਹੋ ਜਾਵੇ, ਤਾਂ ਇਸਨੂੰ ਠੰਢਾ ਕਰਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ। ਇਸ ਤੋਂ ਬਾਅਦ ਇਸ ਨੂੰ 40-50 ਮਿੰਟ ਜਾ ਇਸ ਤੋਂ ਜ਼ਿਆਦਾ ਸਮੇਂ ਤੱਕ ਲੱਗਾ ਰਹਿਣ ਦਿਓ। ਫਿਰ ਆਪਣੇ ਵਾਲਾਂ ਨੂੰ ਧੋ ਲਓ। ਅਜਿਹਾ ਕਰਨ ਨਾਲ ਵਾਲ ਹੌਲੀ-ਹੌਲੀ ਕਾਲੇ ਹੋ ਜਾਣਗੇ।

ABOUT THE AUTHOR

...view details