ਹੈਦਰਾਬਾਦ: ਖਰਾਬ ਜੀਵਨਸ਼ੈਲੀ ਕਰਕੇ ਸਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਗਲਤ ਭੋਜਨ ਦਾ ਅਸਰ ਬੱਚਿਆਂ 'ਤੇ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਵੱਡੇ ਹੋਣ ਜਾਂ ਫਿਰ ਬੱਚੇ, ਹਰ ਕੋਈ ਜ਼ਿਆਦਾ ਜੰਕ ਫੂਡ ਖਾਣਾ ਪਸੰਦ ਕਰਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੈ। ਜੇਕਰ ਤੁਹਾਡੇ ਵੀ ਬੱਚਿਆਂ ਨੂੰ ਜੰਕ ਫੂਡ ਖਾਣ ਦੀ ਆਦਤ ਹੈ, ਤਾਂ ਕੁਝ ਤਰੀਕੇ ਅਜ਼ਮਾਂ ਕੇ ਤੁਸੀਂ ਆਪਣੇ ਬੱਚੇ ਦੀ ਇਸ ਆਦਤ ਨੂੰ ਖਤਮ ਕਰ ਸਕਦੇ ਹੋ। ਕਿਉਕਿ ਜੇਕਰ ਬੱਚੇ ਜ਼ਿਆਦਾ ਜੰਕ ਫੂਡ ਖਾਂਦੇ ਹਨ, ਤਾਂ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੰਕ ਫੂਡ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਟਿਪਸ:
ਬੱਚਿਆਂ ਦੇ ਖਾਣ-ਪੀਣ ਦੀ ਆਦਤ 'ਚ ਬਦਲਾਅ:ਬੱਚਿਆਂ ਦੀ ਖਾਣ-ਪੀਣ ਦੀ ਆਦਤ ਨੂੰ ਅਚਾਨਕ ਬਦਲਣਾ ਥੋੜ੍ਹਾਂ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਬੱਚਿਆਂ ਨੂੰ ਹੌਲੀ-ਹੌਲੀ ਸਿਹਤਮੰਦ ਭੋਜਨ ਖਾਣ ਦੀ ਆਦਤ ਲਗਵਾਓ। ਤਾਂਕਿ ਉਨ੍ਹਾਂ ਨੂੰ ਸਹੀ ਮਾਤਰਾ 'ਚ ਪੌਸ਼ਟਿਕ ਤੱਤ ਮਿਲ ਸਕਣ।