ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਇਮਿਊਨਟੀ ਕੰਮਜ਼ੋਰ ਹੋਣ ਕਰਕੇ ਕਈ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਇਮਿਊਨਟੀ ਸਿਸਟਮ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਸਰਦੀਆਂ ਦੇ ਮੌਸਮ 'ਚ ਜਦੋ ਸਾਡੀ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਤਾਂ ਇਸਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਤਾਂਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਮਿਊਨਟੀ ਮਜ਼ਬੂਤ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਇਮਿਊਨਟੀ ਮਜ਼ਬੂਤ ਕਰਨ ਲਈ ਸਿਹਤਮੰਦ ਚੀਜ਼ਾਂ:
ਨਿੰਬੂ ਅਤੇ ਸੰਤਰਾ: ਨਿੰਬੂ ਅਤੇ ਸੰਤਰੇ 'ਚ ਐਂਟੀਆਕਸੀਡੈਂਟ, ਵਿਟਾਮਿਨ-ਸੀ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਨਾ ਸਿਰਫ਼ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲਦੀ ਹੈ, ਸਗੋ ਹੱਡੀਆਂ ਅਤੇ ਦੰਦ ਵੀ ਮਜ਼ਬੂਤ ਹੁੰਦੇ ਹਨ। ਇਸ ਲਈ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਨਿੰਬੂ ਅਤੇ ਸੰਤਰੇ ਨੂੰ ਸ਼ਾਮਲ ਕਰੋ।
ਹਲਦੀ ਵਾਲਾ ਦੁੱਧ: ਹਲਦੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਦੁੱਧ 'ਚ ਹਲਦੀ ਮਿਲਾ ਕੇ ਪੀਂਦੇ ਹੋ, ਤਾਂ ਇਸ ਨਾਲ ਸਰੀਰ ਨੂੰ ਜ਼ਿਆਦਾ ਲਾਭ ਮਿਲਣਗੇ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲੇਗੀ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕੋਗੇ। ਇਸ ਲਈ ਆਪਣੀ ਖੁਰਾਕ 'ਚ ਹਲਦੀ ਵਾਲੇ ਦੁੱਧ ਨੂੰ ਜ਼ਰੂਰ ਸ਼ਾਮਲ ਕਰੋ।
ਮਸਾਲੇ: ਲੌਗ, ਇਲਾਇਚੀ, ਕਾਲੀ ਮਿਰਚ, ਧਨੀਆਂ, ਦਾਲਚੀਨੀ, ਵੱਡੀ ਇਲਾਇਚੀ ਅਤੇ ਜ਼ੀਰੇ ਵਰਗੇ ਮਸਾਲੇ ਵੀ ਫਾਇਦੇਮੰਦ ਹੋ ਸਕਦੇ ਹੋ। ਇਹ ਸਾਰੇ ਮਸਾਲੇ ਰਸੋਈ 'ਚ ਭੋਜਨ ਦਾ ਸਵਾਦ ਵਧਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਹ ਮਸਾਲੇ ਸਿਰਫ਼ ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ।
ਤੁਲਸੀ: ਜ਼ਿਆਦਾ ਲੋਕਾਂ ਨੇ ਆਪਣੇ ਘਰਾਂ 'ਤ ਤੁਲਸੀ ਦੇ ਪੌਦੇ ਲਗਾਏ ਹੁੰਦੇ ਹਨ। ਤੁਲਸੀ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਵੀ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਤੁਲਸੀ, ਗੁੜ, ਅਜਵਾਈਨ, ਲੌਂਗ ਅਤੇ ਅਦਰਕ ਮਿਲਾ ਕੇ ਬਣਾਏ ਕਾੜ੍ਹੇ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਅਤੇ ਇਮਿਊਨਟੀ ਮਜ਼ਬੂਤ ਕਰ ਸਕਦੇ ਹੋ।