ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਘਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ। ਕੁਝ ਲੋਕ ਵੱਧ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀਆਂ ਕਰ ਰਹੇ ਹਨ, ਜਦਕਿ ਕੁਝ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਇੱਛਾ ਨਾਲ ਨੌਕਰੀ ਕਰ ਰਹੇ ਹਨ। ਪਰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਘਰ ਆ ਕੇ ਥਕਾਵਟ ਅਤੇ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਇਨ੍ਹਾਂ ਦੇ ਲੱਛਣਾਂ 'ਚ ਜਿਵੇਂ ਕਿ ਸਿਰ ਦਰਦ, ਥਕਾਵਟ ਅਤੇ ਇਨਸੌਮਨੀਆ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਇਸ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦੇ। ਇਸ ਲਈ ਦਫ਼ਤਰੀ ਤਣਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਦੇ ਹੋ, ਤਾਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ।
ਤਣਾਅ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਸਹੀ ਭੋਜਨ:ਦਫਤਰ ਤੋਂ ਘਰ ਆ ਕੇ ਬਹੁਤ ਸਾਰੇ ਲੋਕ ਪੀਜ਼ਾ ਅਤੇ ਬਰਗਰ ਵਰਗੇ ਜੰਕ ਫੂਡ ਖਾਂਦੇ ਹਨ ਅਤੇ ਕੁਝ ਲੋਕ ਕੌਫੀ ਅਤੇ ਚਾਹ ਪੀ ਲੈਂਦੇ ਹਨ। ਪਰ ਇਸ ਨਾਲ ਤੁਹਾਨੂੰ ਫੁੱਲਣ ਅਤੇ ਇਨਸੌਮਨੀਆ ਦਾ ਅਨੁਭਵ ਹੋ ਸਕਦਾ ਹੈ। ਇਸ ਲਈ ਆਪਣੀ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਲ ਕਰੋ। ਸ਼ਾਮ ਨੂੰ ਫਲ, ਮੇਵੇ ਅਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਸਰੀਰ ਨੂੰ ਨਿਰੰਤਰ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਿਹਤ ਦੀ ਰੱਖਿਆ ਕਰਦੇ ਹਨ।