ਹੈਦਰਾਬਾਦ: ਮਾਨਸੂਨ ਦੇ ਮੌਸਮ ਦੌਰਾਨ ਨਮੀ ਵਧ ਜਾਂਦੀ ਹੈ। ਜਿਸ ਨਾਲ ਚਮੜੀ ਚਿਪਚਿਪੀ ਹੋ ਜਾਂਦੀ ਹੈ ਅਤੇ ਵਾਲਾਂ ਦੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਸਮੱਸਿਆਂ ਹੈ ਵਾਲਾਂ ਦੇ ਝੜਨ ਦੀ ਸਮੱਸਿਆਂ। ਜ਼ਿਆਦਾਤਰ ਔਰਤਾਂ ਨੂੰ ਇਸ ਸਮੱਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਹਾਡੇ ਵਾਲ ਸੁੱਕੇ ਹਨ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਇੱਥੇ ਕੁਝ ਅਜਿਹੇ ਟਿਪਸ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਮਾਨਸੂਨ ਦੇ ਇਸ ਮੌਸਮ 'ਚ ਵੀ ਸਿਹਤਮੰਦ ਅਤੇ ਚਮਕਦਾਰ ਵਾਲ ਪਾ ਸਕਦੇ ਹੋ।
ਕੰਡੀਸ਼ਨਰ ਅਤੇ ਸੀਰਮ ਦੀ ਵਰਤੋਂ ਨੂੰ ਯਕੀਨੀ ਬਣਾਓ: ਮਾਨਸੂਨ ਦੌਰਾਨ ਵਾਲਾਂ ਨੂੰ ਘੱਟ ਧੋਣਾ ਚਾਹੀਦਾ ਹੈ। ਜੇ ਤੁਹਾਡੇ ਵਾਲ ਸੁੱਕੇ ਹਨ, ਤਾਂ ਧੋਣ ਤੋਂ ਬਾਅਦ ਕੰਡੀਸ਼ਨਰ ਅਤੇ ਸੀਰਮ ਲਗਾਉਣਾ ਨਾ ਭੁੱਲੋ। ਇਸ ਨਾਲ ਵਾਲ ਝੜਨੇ ਘੱਟ ਹੋ ਜਾਣਗੇ ਅਤੇ ਚਮਕਦਾਰ ਵੀ ਹੋਣਗੇ।
ਵਾਲਾਂ ਨੂੰ ਧੋਣ ਤੋਂ ਤੁਰੰਤ ਬਾਅਦ ਕੰਘੀ ਨਾ ਕਰੋ: ਗਿੱਲੇ ਵਾਲ ਸਭ ਤੋਂ ਕਮਜ਼ੋਰ ਹੁੰਦੇ ਹਨ ਅਤੇ ਧੋਣ ਤੋਂ ਤੁਰੰਤ ਬਾਅਦ ਵਾਲਾਂ ਨੂੰ ਕੰਘੀ ਕਰਨ ਨਾਲ ਵਾਲ ਟੁੱਟ ਸਕਦੇ ਹਨ। ਇਸ ਲਈ ਆਪਣੇ ਵਾਲਾਂ ਨੂੰ ਸੁੱਕਣ ਤੱਕ ਕੰਘੀ ਨਾ ਕਰੋ। ਵਾਲਾਂ ਨੂੰ ਕੰਘੀ ਕਰਨ ਲਈ ਹਮੇਸ਼ਾ ਚੌੜੇ ਦੰਦ ਵਾਲੀ ਕੰਘੀ ਦੀ ਵਰਤੋਂ ਕਰੋ। ਇਸ ਕੰਘੀ ਨਾਲ ਵਾਲ ਘਟ ਟੁੱਟਦੇ ਹਨ।
ਸਹੀ ਸਟਾਈਲਿੰਗ ਟੂਲ ਦੀ ਵਰਤੋਂ ਕਰੋ: ਮਾਨਸੂਨ ਦੌਰਾਨ ਸਹੀ ਸਟਾਈਲਿੰਗ ਟੂਲ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਹਰ ਰੋਜ਼ ਆਪਣੇ ਵਾਲਾਂ 'ਤੇ ਹੀਟ-ਸਟਾਈਲਿੰਗ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਅਜਿਹੇ ਉਤਪਾਦ ਦੀ ਚੋਣ ਕਰਨਾ ਯਕੀਨੀ ਬਣਾਓ ਜੋ ਤਾਪਮਾਨ ਨੂੰ ਸੈੱਟ ਕਰ ਸਕੇ। ਇਸ ਨਾਲ ਵਾਲਾਂ ਨੂੰ ਨੁਕਸਾਨ ਨਹੀਂ ਹੋਵੇਗਾ। ਇਸਦੇ ਨਾਲ ਹੀ ਕਿਸੇ ਵੀ ਸਟਾਈਲਿੰਗ ਉਤਪਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸੀਰਮ ਜ਼ਰੂਰ ਲਗਾਓ। ਇਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ ਅਤੇ ਤੁਹਾਡੇ ਵਾਲ ਸਿਹਤਮੰਦ ਰਹਿਣਗੇ।
ਹਫ਼ਤੇ ਵਿਚ ਇਕ ਵਾਰ ਤੇਲ ਲਗਾਓ: ਮਾਨਸੂਨ ਵਿਚ ਵਾਲਾਂ ਦੇ ਨਾਲ-ਨਾਲ ਸਿਰ ਦੀ ਚਮੜੀ ਦੀ ਦੇਖਭਾਲ ਵੀ ਜ਼ਰੂਰੀ ਹੈ। ਤੁਸੀਂ ਹਫ਼ਤੇ ਵਿੱਚ ਇੱਕ ਵਾਰ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਹਫ਼ਤੇ ਵਿਚ ਦੋ ਵਾਰ ਆਪਣੇ ਵਾਲਾਂ ਨੂੰ ਧੋਵੋ। ਇਸ ਨਾਲ ਡੈਂਡਰਫ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।