ਹੈਦਰਾਬਾਦ: ਫੂਡ ਲਿਸਟ 'ਚ ਸ਼ਾਮਿਲ ਭੋਜਨ ਪਦਾਰਥਾਂ ਦਾ ਸਿਹਤ ਦੇ ਨਾਲ-ਨਾਲ ਚਮੜੀ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਸਿਹਤਮੰਦ ਚਮੜੀ ਲਈ ਨਾ ਸਿਰਫ਼ ਚਮੜੀ ਦੀ ਦੇਖਭਾਲ ਸਗੋਂ ਸਾਡੀ ਖੁਰਾਕ ਵੀ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਕੁਝ ਭੋਜਨ ਪਦਾਰਥ ਚਮੜੀ ਲਈ ਫਾਇਦੇਮੰਦ ਹੁੰਦੇ ਹਨ ਅਤੇ ਕੁਝ ਅਜਿਹੇ ਭੋਜਨ ਵੀ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਿਹਤਮੰਦ ਚਮੜੀ ਲਈ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਹੈਲਦੀ ਅਤੇ ਗਲੋਇੰਗ ਸਕਿਨ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਫੂਡਸ ਤੋਂ ਦੂਰੀ ਬਣਾ ਲਓ।
ਖੰਡ: ਭੋਜਨ ਵਿੱਚ ਬਹੁਤ ਜ਼ਿਆਦਾ ਖੰਡ ਚਮੜੀ ਲਈ ਨੁਕਸਾਨਦੇਹ ਹੋ ਸਕਦੀ ਹੈ। ਇਹ ਸੋਜਸ਼ ਦਾ ਕਾਰਨ ਬਣ ਸਕਦੀ ਹੈ। ਖੰਡ ਖਾਣ ਨਾਲ ਸਮੇਂ ਤੋਂ ਪਹਿਲਾਂ ਬੁਢਾਪਾ, ਝੁਰੜੀਆਂ ਅਤੇ ਝੁਲਸਣ ਵਾਲੀ ਚਮੜੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਖੰਡ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੀ ਹੈ, ਤੇਲ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਫਿਣਸੀਆਂ ਪੈਦਾ ਕਰਦੀ ਹੈ।
ਤਲੇ ਹੋਏ ਭੋਜਨ: ਫ੍ਰੈਂਚ ਫਰਾਈਜ਼ ਵਰਗੇ ਤਲੇ ਹੋਏ ਭੋਜਨਾਂ ਵਿੱਚ ਟ੍ਰਾਂਸ ਫੈਟ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਫਿਣਸੀਆਂ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਤਲੇ ਹੋਏ ਭੋਜਣ ਉੱਚ ਪੱਧਰੀ ਫ੍ਰੀ ਰੈਡੀਕਲ ਪੈਦਾ ਕਰਦੇ ਹਨ ਜੋ ਚਮੜੀ ਦੇ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਦੇ ਹਨ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣਦੇ ਹਨ।