ਹੈਦਰਾਬਾਦ: ਮੀਂਹ ਦੇ ਨਾਲ ਮਾਨਸੂਨ ਦਾ ਮੌਸਮ ਸ਼ੁਰੂ ਹੋ ਗਿਆ ਹੈ। ਭਾਵੇਂ ਲੋਕਾਂ ਨੂੰ ਤੇਜ਼ ਧੁੱਪ ਅਤੇ ਅੱਤ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਸ ਮੌਸਮ ਦੇ ਆਉਣ ਨਾਲ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਮਾਨਸੂਨ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਆਪਣੇ ਇਮਿਊਨ ਸਿਸਟਮ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਮਾਨਸੂਨ ਦੌਰਾਨ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਜੂਸਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।
ਖੀਰੇ ਦਾ ਜੂਸ: ਖੀਰੇ ਦਾ ਜੂਸ ਇੱਕ ਅਜਿਹਾ ਜੂਸ ਹੈ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਸੁਆਦੀ ਵੀ ਹੁੰਦਾ ਹੈ। ਮਾਨਸੂਨ ਦੌਰਾਨ ਇਮਿਊਨਿਟੀ ਵਧਾਉਣ ਲਈ ਤੁਸੀਂ ਖੀਰੇ ਦਾ ਜੂਸ ਪੀ ਸਕਦੇ ਹੋ। ਇਹ ਜੂਸ ਨਾ ਸਿਰਫ਼ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ ਸਗੋਂ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ। ਇਹ ਜੂਸ ਇਮਿਊਨਿਟੀ ਵਧਾਉਣ 'ਚ ਵੀ ਮਦਦ ਕਰਦਾ ਹੈ।
ਜਾਮੁਣ ਦਾ ਜੂਸ: ਜਾਮੁਣ ਇੱਕ ਮੌਸਮੀ ਫਲ ਹੈ, ਜੋ ਮਾਨਸੂਨ ਦੌਰਾਨ ਬਹੁਤ ਮਸ਼ਹੂਰ ਹੁੰਦਾ ਹੈ। ਇਸ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਾਮੁਣ 'ਚ ਮੌਜੂਦ ਕਈ ਪੋਸ਼ਕ ਤੱਤ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਇਸ ਲਈ ਤੁਸੀਂ ਮਾਨਸੂਨ ਵਿੱਚ ਆਪਣੀ ਇਮਿਊਨ ਸਿਸਟਮ ਨੂੰ ਵਧਾਉਣ ਲਈ ਇਸਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।