ਹੈਦਰਾਬਾਦ:ਅੱਜ ਦੇ ਸਮੇਂ 'ਚ ਲੋਕ ਆਪਣੇ ਵਾਲਾਂ ਨੂੰ ਸੁੰਦਰ ਬਣਾਉਣ ਲਈ ਕਈ ਤਰ੍ਹਾਂ ਦੇ ਰੰਗ ਕਰਵਾ ਲੈਂਦੇ ਹਨ, ਜਿਸ ਨਾਲ ਤੁਹਾਡਾ ਪੂਰਾ ਲੁੱਕ ਬਦਲ ਜਾਂਦਾ ਹੈ। ਜੇਕਰ ਤੁਸੀਂ ਕਲਰ ਕਰਵਾਉਣ ਤੋਂ ਬਾਅਦ ਆਪਣੇ ਵਾਲਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦੇ, ਤਾਂ ਤੁਹਾਡੇ ਵਾਲ ਖਰਾਬ ਹੋ ਸਕਦੇ ਹਨ। ਇਸ ਲਈ ਵਾਲਾਂ ਨੂੰ ਕਲਰ ਕਰਵਾਉਣ ਤੋਂ ਬਾਅਦ ਤੁਹਾਨੂੰ ਹਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਵਾਲਾਂ ਨੂੰ ਕਲਰ ਕਰਵਾਉਣ ਤੋਂ ਬਾਅਦ ਦੇਖਭਾਲ:
ਸਲਫੇਟ ਮੁਕਤ ਸ਼ੈਂਪੂ ਦੀ ਵਰਤੋ:ਵਾਲਾਂ ਨੂੰ ਕਲਰ ਕਰਵਾਉਣ ਤੋਂ ਬਾਅਦ ਹਮੇਸ਼ਾ ਸਲਫੇਟ ਮੁਕਤ ਸ਼ੈਂਪੂ ਦੀ ਵਰਤੋ ਕਰੋ। ਇਹ ਸ਼ੈਂਪੂ ਕਲਰ ਕੀਤੇ ਗਏ ਵਾਲਾਂ ਲਈ ਹੀ ਤਿਆਰ ਕੀਤੇ ਜਾਂਦੇ ਹਨ।
ਵਾਲਾਂ ਨੂੰ ਵਾਰ-ਵਾਰ ਨਾ ਧੋਵੋ: ਕਲਰ ਕਰਵਾਉਣ ਤੋਂ ਬਾਅਦ ਵਾਲਾਂ ਨੂੰ ਵਾਰ-ਵਾਰ ਧੋਣ ਦੀ ਗਲਤੀ ਨਾ ਕਰੋ। ਸ਼ੈਂਪੂ 'ਚ ਇਸਤੇਮਾਲ ਹੋਣ ਵਾਲੇ ਕੈਮੀਕਲ ਖੋਪੜੀ 'ਚ ਇਕੱਠੀ ਹੋਈ ਗੰਦਗੀ ਨੂੰ ਤਾਂ ਸਾਫ਼ ਕਰ ਦਿੰਦਾ ਹੈ, ਪਰ ਇਸ ਨਾਲ ਵਾਲਾਂ ਦਾ ਕਲਰ ਫਿੱਕਾ ਹੋ ਜਾਂਦਾ ਹੈ। ਇਸ ਲਈ ਹਫ਼ਤੇ 'ਚ ਦੋ ਵਾਰ ਵਾਲ ਧੋਣਾ ਸਹੀ ਹੁੰਦਾ ਹੈ।
ਗਰਮ ਪਾਣੀ ਨਾਲ ਵਾਲ ਨਾ ਧੋਵੋ:ਵਾਲਾਂ ਦੀਆਂ ਜੜਾਂ ਅਤੇ ਖੋਪੜੀ ਨੂੰ ਸਿਹਤਮੰਦ ਰੱਖਣ ਲਈ ਸਰਦੀਆਂ 'ਚ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ, ਸਗੋ ਨਾਰਮਲ ਅਤੇ ਕੋਸੇ ਪਾਣੀ ਦਾ ਹੀ ਇਸਤੇਮਾਲ ਕਰੋ। ਵਾਲਾਂ ਨੂੰ ਗਰਮ ਪਾਣੀ ਨਾਲ ਧੋਣ ਕਰਕੇ ਇੱਕ ਤਾਂ ਵਾਲ ਕੰਮਜ਼ੋਰ ਹੋ ਕੇ ਟੁੱਟਣ ਲੱਗ ਜਾਂਦੇ ਹਨ ਅਤੇ ਦੂਜਾ ਵਾਲਾਂ ਦਾ ਕਲਰ ਵੀ ਫਿੱਕਾ ਹੋ ਜਾਂਦਾ ਹੈ।
ਕੰਡੀਸ਼ਨਰ ਦੀ ਵਰਤੋ:ਕਲਰ ਕੀਤੇ ਗਏ ਵਾਲਾਂ ਲਈ ਅਲੱਗ ਤਰ੍ਹਾਂ ਦਾ ਸ਼ੈਂਪੂ ਆਉਦਾ ਹੈ, ਜਿਸ ਨਾਲ ਵਾਲਾਂ ਦਾ ਕਲਰ ਵੀ ਫਿੱਕਾ ਨਹੀਂ ਹੋਵੇਗਾ ਅਤੇ ਵਾਲ ਚਮਕਦਾਰ ਨਜ਼ਰ ਆਉਣਗੇ। ਵਾਲਾਂ ਨੂੰ ਕਲਰ ਕਰਵਾਉਣ ਤੋਂ ਬਾਅਦ ਤੁਸੀਂ ਕੰਡੀਸ਼ਨਰ ਦੀ ਵਰਤੋ ਕਰ ਸਕਦੇ ਹੋ। ਇਸ ਨਾਲ ਵਾਲ ਘਟ ਉਲਝਦੇ ਹਨ।
ਤੇਲ ਦੀ ਮਾਲਿਸ਼:ਵਾਲਾਂ 'ਤੇ ਤੇਲ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਨਾਰੀਅਲ ਦੇ ਤੇਲ ਦੀ ਵਰਤੋ ਕਰ ਸਕਦੇ ਹੋ, ਜਿਸ ਨਾਲ ਵਾਲ ਘਟ ਟੁੱਟਣਗੇ ਅਤੇ ਗ੍ਰੋਥ ਵੀ ਵਧੇਗੀ। ਤੇਲ ਨੂੰ ਕੋਸਾ ਕਰਕੇ ਅਪਲਾਈ ਕਰਨਾ ਬਿਹਤਰ ਹੁੰਦਾ ਹੈ।