ਪੰਜਾਬ

punjab

ETV Bharat / sukhibhava

Breathing problems: ਕਸਰਤ ਕਰਦੇ ਜਾਂ ਪੌੜੀਆਂ ਚੜਦੇ ਸਮੇਂ ਤੁਹਾਡੀ ਵੀ ਫੁੱਲਦੀ ਹੈ ਸਾਹ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ - heart attack symptomps

ਜੇਕਰ ਤੁਹਾਨੂੰ ਕਸਰਤ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਣ ਦੀ ਸਮੱਸਿਆਂ ਹੁੰਦੀ ਹੈ, ਤਾਂ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਸਾਹ ਫੁੱਲਣ ਦੀ ਸਮੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤਰੁੰਤ ਡਾਕਟਰ ਦੀ ਸਲਾਹ ਲਓ।

Breathing problems
Breathing problems

By

Published : Aug 1, 2023, 3:14 PM IST

ਹੈਦਰਾਬਾਦ:ਸਿਹਤਮੰਦ ਰਹਿਣ ਲਈ ਖੁਰਾਕ ਅਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਪਰ ਅੱਜ ਕੱਲ੍ਹ ਦੀ ਵਿਅਸਤ ਜੀਵਨਸ਼ੈਲੀ ਦੇ ਚਲਦਿਆਂ ਲੋਕ ਕਸਰਤ ਨਹੀਂ ਕਰ ਪਾਉਦੇ ਅਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕੰਮ ਦੇ ਵਧਦੇ ਪ੍ਰੇਸ਼ਰ ਵਿਚਕਾਰ ਵਰਕਆਊਟ ਲਈ ਸਮੇਂ ਕੱਢਣਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਜਦੋ ਤੁਸੀਂ ਕਸਰਤ ਕਰਦੇ ਹੋ, ਤਾਂ ਸਾਹ ਫੁੱਲਣ ਲੱਗਦਾ ਹੈ। ਕਈ ਵਾਰ ਤਾਂ ਰੋਜ਼ਾਨਾ ਕਸਰਤ ਕਰਨ ਵਾਲਿਆਂ ਦਾ ਵੀ ਸਾਹ ਫੁੱਲਣ ਲੱਗਦਾ ਹੈ। ਇਸ ਲਈ ਸਾਹ ਫੁੱਲਣ ਦੀ ਸਮੱਸਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।

ਸਾਹ ਫੁੱਲਣਾ ਹਾਰਟ ਅਟੈਕ ਦਾ ਸੰਕੇਤ: ਜੇਕਰ ਕਸਰਤ ਕਰਦੇ ਸਮੇਂ ਜਾਂ ਪੌੜੀਆਂ ਚੜਦੇ ਸਮੇਂ ਤੁਸੀਂ ਸਾਹ ਫੁੱਲਣ ਦੀ ਸਮੱਸਿਆਂ ਮਹਿਸੂਸ ਕਰਦੇ ਹੋ, ਤਾਂ ਇਹ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਜਦੋ ਹਾਰਟ ਖੂਨ ਪੰਪ ਨਹੀਂ ਕਰ ਪਾਉਦਾ, ਤਾਂ ਸਾਹ ਫੁੱਲਣ ਦੀ ਸਮੱਸਿਆਂ ਹੋਣ ਲੱਗਦੀ ਹੈ।

ਸਾਹ ਫੁੱਲਣ ਦੀ ਸਮੱਸਿਆਂ ਹੋਣ 'ਤੇ ਹੋ ਜਾਓ ਸਾਵਧਾਨ: ਸਾਹ ਫੁੱਲਣ ਦੀ ਸਮੱਸਿਆਂ ਹੋਣ 'ਤੇ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਕੋਈ ਵੀ ਕੰਮ ਕਰਦੇ ਸਮੇਂ ਤੁਹਾਨੂੰ ਸਾਹ ਫੁੱਲਣ ਦੀ ਸਮੱਸਿਆਂ ਮਹਿਸੂਸ ਹੋ ਰਹੀ ਹੈ, ਤਾਂ ਉਸ ਕੰਮ ਨੂੰ ਤਰੁੰਤ ਛੱਡ ਦਿਓ ਅਤੇ ਥੋੜ੍ਹੇ ਸਮੇਂ ਲਈ ਆਰਾਮ ਕਰੋ ਅਤੇ ਆਪਣੇ ਸਰੀਰ ਨੂੰ ਆਰਾਮ ਦਿਓ।

ਸਾਹ ਫੁੱਲਣ 'ਤੇ ਹੋ ਸਕਦਾ ਕਈ ਗੰਭੀਰ ਬਿਮਾਰੀਆਂ ਦਾ ਖਤਰਾ:ਵਰਕਆਊਟ ਤੋਂ ਬਾਅਦ ਸਾਹ ਫੁੱਲਣ ਨਾਲ ਦਿਲ ਹੀ ਨਹੀਂ ਸਗੋਂ ਕਈ ਹੋਰ ਬਿਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਜੇਕਰ ਤੁਸੀਂ ਕਈ ਦਿਨਾਂ ਬਾਅਦ ਕਸਰਤ ਸ਼ੁਰੂ ਕੀਤੀ ਹੈ ਅਤੇ ਤੁਹਾਡਾ ਸਾਹ ਫੁੱਲ ਰਿਹਾ ਹੈ, ਤਾਂ ਇਸਦਾ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ। ਇਹ ਸਮੱਸਿਆਂ ਫੇਫੜਿਆਂ ਨਾਲ ਜੁੜੀ ਹੋ ਸਕਦੀ ਹੈ।

ਸਾਹ ਫੁੱਲਣ 'ਤੇ ਡਾਕਟਰ ਨਾਲ ਸੰਪਰਕ ਕਰੋ:ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋ ਪਹਿਲੀ ਵਾਰ ਤੁਸੀਂ ਸਾਹ ਫੁੱਲਣ ਦੀ ਸਮੱਸਿਆਂ ਦਾ ਅਨੁਭਵ ਕਰਦੇ ਹੋ, ਤਾਂ ਤਰੁੰਤ ਡਾਕਟਰ ਨਾਲ ਸਪੰਰਕ ਕਰੇ। ਡਾਕਟਰ ਦੇ ਜਾਂਚ ਕਰਨ ਤੋਂ ਬਾਅਦ ਸਾਹ ਫੁੱਲਣ ਦੇ ਅਸਲੀ ਕਾਰਨਾਂ ਬਾਰੇ ਪਤਾ ਲੱਗ ਜਾਵੇਗਾ। ਜ਼ਿਆਦਾਤਰ ਮਾਮਲਿਆਂ ਵਿੱਚ ਇਸ ਸਮੱਸਿਆਂ ਦਾ ਇਲਾਜ ਹੋ ਸਕਦਾ ਹੈ।

ABOUT THE AUTHOR

...view details