ਪੰਜਾਬ

punjab

ETV Bharat / sukhibhava

ਰਾਤ ਦਾ ਭੋਜਨ ਖਾਣ 'ਚ ਕਰਦੇ ਹੋ ਦੇਰੀ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ

Delay in Eating Dinner: ਅੱਜ ਦੇ ਸਮੇਂ 'ਚ ਲੋਕ ਭੋਜਨ ਖਾਣ ਦਾ ਕੋਈ ਸਹੀ ਸਮਾਂ ਤੈਅ ਨਹੀਂ ਕਰਦੇ ਅਤੇ ਜਦੋਂ ਮਨ ਕਰਦਾ ਹੈ ਉਸ ਸਮੇਂ ਹੀ ਭੋਜਨ ਖਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੇਟ ਭੋਜਨ ਖਾਣ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

Delay in Eating Dinner
Delay in Eating Dinner

By ETV Bharat Health Team

Published : Jan 11, 2024, 1:32 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਆਪਣੇ ਕੰਮਾਂ 'ਚ ਜ਼ਿਆਦਾ ਵਿਅਸਤ ਰਹਿੰਦੇ ਹਨ, ਜਿਸ ਕਰਕੇ ਉਹ ਭੋਜਨ ਵੀ ਸਹੀ ਸਮੇਂ 'ਤੇ ਨਹੀਂ ਖਾਂਦੇ। ਕੁਝ ਲੋਕ ਰਾਤ ਨੂੰ ਭੋਜਨ ਖਾਣ 'ਚ ਦੇਰੀ ਕਰ ਦਿੰਦੇ ਹਨ, ਪਰ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਰਾਤ ਦੇ ਸਮੇਂ ਭੋਜਨ ਖਾਣ 'ਚ ਦੇਰੀ ਕਰਨ ਨਾਲ ਸਿਹਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਰ ਰਾਤ ਭੋਜਨ ਖਾਣ ਨਾਲ ਤੁਸੀਂ ਕਬਜ਼, ਗੈਸ, ਹਾਈ ਬਲੱਡ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਇਹ ਸਮੱਸਿਆਵਾਂ ਲੰਬੇ ਸਮੇਂ ਤੱਕ ਰਹਿਣ, ਤਾਂ ਸਿਹਤ ਪੂਰੀ ਤਰ੍ਹਾਂ ਖ਼ਤਰੇ ਵਿੱਚ ਪੈ ਸਕਦੀ ਹੈ।

ਰਾਤ ਨੂੰ ਭੋਜਨ ਖਾਣ 'ਚ ਦੇਰੀ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਦਾ ਖਤਰਾ:

ਪਾਚਨ ਸਬੰਧੀ ਸਮੱਸਿਆਵਾਂ: ਕਿਹਾ ਜਾਂਦਾ ਹੈ ਕਿ ਰਾਤ ਨੂੰ ਖਾਣ-ਪੀਣ ਦੀਆਂ ਆਦਤਾਂ ਪਾਚਨ ਕਿਰਿਆ 'ਤੇ ਬਹੁਤ ਪ੍ਰਭਾਵ ਪਾਉਂਦੀਆਂ ਹਨ। ਕੁਝ ਲੋਕ ਰਾਤ ਨੂੰ ਦੇਰ ਨਾਲ ਖਾਂਦੇ ਹਨ ਅਤੇ ਫਿਰ ਸਿੱਧਾ ਜਾ ਕੇ ਸੌਂ ਜਾਂਦੇ ਹਨ। ਭੋਜਨ ਖਾਣ ਤੋਂ ਬਾਅਦ ਕੋਈ ਵੀ ਕੰਮ ਨਾ ਕਰਨ ਕਾਰਨ ਖਾਧਾ ਹੋਇਆ ਭੋਜਨ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ। ਨਤੀਜੇ ਵਜੋਂ, ਐਸੀਡਿਟੀ, ਪੇਟ ਫੁੱਲਣਾ ਅਤੇ ਗੈਸਟ੍ਰਿਕ ਵਰਗੀਆਂ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਰਹਿੰਦਾ ਹੈ।

ਭਾਰ ਵਧਣਾ: ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਭੋਜਨ ਖਾਂਦੇ ਹੋ, ਤਾਂ ਭਾਰ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸਮੇਂ 'ਤੇ ਭੋਜਨ ਨਾ ਖਾਣ ਕਾਰਨ ਸਰੀਰ 'ਚ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਜੇਕਰ ਮੈਟਾਬੋਲਿਜ਼ਮ ਹੌਲੀ ਹੈ, ਤਾਂ ਕੈਲੋਰੀਜ਼ ਸਹੀ ਢੰਗ ਨਾਲ ਬਰਨ ਨਹੀਂ ਹੁੰਦੀ ਅਤੇ ਸਰੀਰ 'ਚ ਚਰਬੀ ਵਧਣ ਲੱਗਦੀ ਹੈ। ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਭੋਜਨ ਅਤੇ ਨੀਂਦ ਵਿੱਚ ਦੋ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

ਸਟ੍ਰੋਕ ਦੀ ਸੰਭਾਵਨਾ ਵਧ ਜਾਂਦੀ:ਮਾਹਿਰਾਂ ਅਨੁਸਾਰ, ਰਾਤ 9 ਵਜੇ ਤੋਂ ਬਾਅਦ ਭੋਜਨ ਖਾਣ ਨਾਲ ਸਟ੍ਰੋਕ ਦਾ ਖਤਰਾ 28 ਫੀਸਦੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਸਵੇਰੇ 8 ਵਜੇ ਤੋਂ ਬਾਅਦ ਖਾਧੇ ਗਏ ਭੋਜਨ ਦੀ ਤੁਲਨਾ ਵਿੱਚ 9 ਵਜੇ ਤੋਂ ਬਾਅਦ ਕੀਤੇ ਗਏ ਭੋਜਨ ਨਾਲ 6 ਫੀਸਦੀ ਸਟ੍ਰੋਕ ਦਾ ਖਤਰਾ ਵਧਦਾ ਹੈ। ਇਸ ਲਈ ਰਾਤ ਨੂੰ 8 ਵਜੇ ਤੋਂ ਪਹਿਲਾਂ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ABOUT THE AUTHOR

...view details