ਹੈਦਰਾਬਾਦ: ਚਿਹਰਾ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਕਿਉਂਕਿ ਇਸ ਨੂੰ ਦੇਖ ਕੇ ਕਿਸੇ ਦੇ ਹਾਵ-ਭਾਵ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਜ਼ਿਆਦਾਤਰ ਲੋਕ ਸੁਭਾਅ ਨਾਲੋਂ ਕਿਸੇ ਦੇ ਚਿਹਰੇ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਚਿਹਰੇ ਨੂੰ ਨਿਖਾਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ। ਪਰ ਚਿਹਰੇ 'ਤੇ ਜਮ੍ਹਾ ਹੋਈ ਚਰਬੀ ਨੂੰ ਕਰੀਮਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਇਹ ਚਰਬੀ ਸਾਡੀ ਸੁੰਦਰਤਾ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਚਿਹਰੇ ਦੀ ਚਰਬੀ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਸਹੀ ਟਿਪਸ ਦੀ ਮਦਦ ਨਾਲ ਚਿਹਰੇ 'ਤੇ ਜਮ੍ਹਾ ਹੋਈ ਚਰਬੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚਿਹਰੇ ਦੀ ਮਸਾਜ: ਜੇਕਰ ਤੁਸੀਂ ਚਿਹਰੇ ਦੀ ਚਰਬੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਉੱਠ ਕੇ ਮਸਾਜ ਕਰਨੀ ਪਵੇਗੀ। ਖੜ੍ਹੇ ਜਾਂ ਬੈਠੇ ਹੋਏ 2 ਤੋਂ 3 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ। ਤੁਸੀਂ ਆਪਣੀਆਂ ਉਂਗਲਾਂ ਰਾਹੀਂ ਸਰਕੂਲਰ ਮੋਸ਼ਨ ਵਿੱਚ ਹੌਲੀ-ਹੌਲੀ ਮਾਲਸ਼ ਕਰ ਸਕਦੇ ਹੋ। ਮੱਥੇ ਤੋਂ ਮਾਲਿਸ਼ ਸ਼ੁਰੂ ਕਰੋ ਅਤੇ ਫਿਰ ਹੌਲੀ-ਹੌਲੀ ਗੱਲ੍ਹੇ ਤੋਂ ਗਰਦਨ ਤੱਕ ਜਾਓ।
ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ: ਖੰਡ ਨਾਲ ਭਰਪੂਰ ਪੀਣ ਵਾਲੇ ਪਦਾਰਥਾਂ ਨੂੰ ਹਮੇਸ਼ਾ ਹੀ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਰਿਹਾ ਹੈ। ਇਸ ਦਾ ਅਸਰ ਚਿਹਰੇ 'ਤੇ ਵੀ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦੀ ਚਰਬੀ ਖਤਮ ਹੋ ਜਾਵੇ, ਤਾਂ ਤੁਹਾਨੂੰ ਮਿੱਠੇ ਡਰਿੰਕਸ ਨੂੰ ਘੱਟ ਜਾਂ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਹੋਵੇਗਾ।