ਹੈਦਰਾਬਾਦ: ਇਨ੍ਹੀਂ ਦਿਨੀਂ ਬਾਜ਼ਾਰ 'ਚ ਵਾਲਾਂ ਦੀ ਦੇਖਭਾਲ ਲਈ ਕਈ ਪ੍ਰੋਡਕਟਸ ਉਪਲਬਧ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰੋਡਕਟਸ ਜ਼ਰੂਰੀ ਹੁੰਦੇ ਹਨ ਅਤੇ ਕੁਝ ਸਾਡੀ ਜ਼ਰੂਰਤ ਬਣ ਗਏ ਹਨ। ਅਜਿਹਾ ਹੀ ਇੱਕ ਪ੍ਰੋਡਕਟ ਹੈ ਹੇਅਰ ਸੀਰਮ, ਜਿਸ ਨੂੰ ਲੈ ਕੇ ਲੋਕਾਂ ਵਿੱਚ ਕਈ ਗਲਤ ਧਾਰਨਾਵਾਂ ਹਨ। ਕੁਝ ਲੋਕ ਸੋਚਦੇ ਹਨ ਕਿ ਵਾਲਾਂ ਲਈ ਹੇਅਰ ਸੀਰਮ ਬਹੁਤ ਜ਼ਰੂਰੀ ਹੈ ਜਦਕਿ ਕੁਝ ਲੋਕ ਇਸ ਨਾਲ ਅਸਹਿਮਤ ਹਨ। ਆਓ ਜਾਣਦੇ ਹਾਂ ਹੇਅਰ ਸੀਰਮ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ।
ਹੇਅਰ ਸੀਰਮ ਦੇ ਫਾਇਦੇ:
- ਹੇਅਰ ਸੀਰਮ ਵਾਲਾਂ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਂਦਾ ਹੈ।
- ਇਹ ਉਲਝਣਾਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।
- ਸੀਰਮ ਵਾਲਾਂ ਨੂੰ ਚਮਕ ਦੇ ਨਾਲ-ਨਾਲ ਸਿਹਤਮੰਦ ਦਿੱਖ ਦਿੰਦਾ ਹੈ।
- ਇਹ ਧੂੜ ਅਤੇ ਨਮੀ ਤੋਂ ਵੀ ਰਾਹਤ ਦਿਵਾਉਂਦਾ ਹੈ।
- ਸੀਰਮ ਦਾ ਘੱਟ pH ਪੱਧਰ ਵਾਲਾਂ ਦੀਆਂ ਤਾਰਾਂ ਨੂੰ ਇੱਕਠੇ ਰੱਖਦਾ ਹੈ ਅਤੇ ਨੁਕਸਾਨ ਨੂੰ ਘਟਾਉਂਦਾ ਹੈ।
- ਹੇਅਰ ਸੀਰਮ ਵਾਲਾਂ ਨੂੰ ਸੂਰਜ, ਪ੍ਰਦੂਸ਼ਕਾਂ ਅਤੇ ਹੋਰ ਹਾਨੀਕਾਰਕ ਰਸਾਇਣਾਂ ਅਤੇ ਹੀਟ ਸਟਾਈਲਿੰਗ ਟੂਲਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
ਹੇਅਰ ਸੀਰਮ ਦੇ ਨੁਕਸਾਨ:ਹਾਲਾਂਕਿ ਹੇਅਰ ਸੀਰਮ ਦੇ ਕਈ ਫਾਇਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ।
- ਜੇਕਰ ਤੁਸੀਂ ਲੰਬੇ ਸਮੇਂ ਤੱਕ ਹੇਅਰ ਸੀਰਮ ਦੀ ਵਰਤੋਂ ਕਰਦੇ ਹੋ, ਤਾਂ ਇਸ ਵਿੱਚ ਮੌਜੂਦ ਸਿਲੀਕਾਨ ਵਾਲਾਂ 'ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।
- ਬਹੁਤ ਜ਼ਿਆਦਾ ਸੀਰਮ ਦੀ ਵਰਤੋਂ ਕਰਨਾ ਵਾਲਾਂ ਦੇ ਗੰਭੀਰ ਨੁਕਸਾਨ ਅਤੇ ਵਾਲ ਟੁੱਟਣ ਦਾ ਕਾਰਨ ਬਣ ਸਕਦਾ ਹੈ।
- ਇਸ ਤੋਂ ਇਲਾਵਾ ਜਲਨ, ਸੋਜ, ਵਾਲ ਝੜਨਾ, ਲਾਲੀ ਜਾਂ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਮਾੜੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਇਸਨੂੰ ਸੀਮਤ ਮਾਤਰਾ ਵਿੱਚ ਵਰਤੋ।
ਹੇਅਰ ਸੀਰਮ ਦੀ ਵਰਤੋ ਕਦੋਂ ਕਰਨੀ ਚਾਹੀਦੀ?:ਹੇਅਰ ਸੀਰਮ ਦੀ ਵਰਤੋਂ ਹਮੇਸ਼ਾ ਸਾਫ਼ ਵਾਲਾਂ ਵਿੱਚ ਕਰਨੀ ਚਾਹੀਦੀ ਹੈ। ਜਦੋਂ ਸ਼ੈਂਪੂ ਕਰਨ ਤੋਂ ਬਾਅਦ ਤੁਹਾਡੇ ਵਾਲ ਸੁੱਕ ਜਾਂਦੇ ਹਨ, ਤਾਂ ਤੁਸੀਂ ਸਟਾਈਲਿੰਗ ਤੋਂ ਪਹਿਲਾਂ ਹੇਅਰ ਸੀਰਮ ਦੀ ਵਰਤੋਂ ਕਰ ਸਕਦੇ ਹੋ।
ਵਾਲਾਂ ਲਈ ਸਹੀ ਸੀਰਮ ਦੀ ਚੋਣ ਕਰੋ: ਹਰ ਕੋਈ ਹੇਅਰ ਸੀਰਮ ਦੀ ਵਰਤੋਂ ਕਰ ਸਕਦਾ ਹੈ। ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਾਲਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਕਿਹੜਾ ਹੇਅਰ ਸੀਰਮ ਬਿਹਤਰ ਹੋਵੇਗਾ। ਇਸ ਲਈ ਤੁਸੀਂ ਆਪਣੇ ਬਿਊਟੀਸ਼ੀਅਨ ਦੀ ਮਦਦ ਲੈ ਸਕਦੇ ਹੋ। ਕਿਉਂਕਿ ਮਾਇਸਚਰਾਈਜ਼ਿੰਗ ਸੀਰਮ ਸੁੱਕੇ ਵਾਲਾਂ ਲਈ ਆਉਂਦਾ ਹੈ ਅਤੇ ਤੇਲ ਵਾਲੇ ਵਾਲਾਂ ਲਈ ਵੱਖ-ਵੱਖ ਕਿਸਮਾਂ ਦੇ ਸੀਰਮ ਹੁੰਦੇ ਹਨ।