ਪੰਜਾਬ

punjab

ETV Bharat / sukhibhava

Tomato Cucumber Combination: ਕਿਤੇ ਤੁਸੀਂ ਵੀ ਸਲਾਦ ਵਿੱਚ ਇਸ ਚੀਜ਼ ਨੂੰ ਸ਼ਾਮਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਲਈ ਹੋ ਸਕਦੈ ਖਤਰਨਾਕ

ਆਮ ਤੌਰ 'ਤੇ ਲੋਕ ਸਲਾਦ ਬਣਾਉਣ ਲਈ ਇਸ ਵਿੱਚ ਕਈ ਚੀਜ਼ਾਂ ਨੂੰ ਸ਼ਾਮਲ ਕਰਦੇ ਹਨ ਜਿਵੇਂ ਕਿ ਖੀਰਾ, ਪਿਆਜ਼, ਟਮਾਟਰ, ਮੂਲੀ, ਗਾਜਰ ਅਤੇ ਹੋਰ ਕਈ ਚੀਜ਼ਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰੇ ਦੇ ਨਾਲ ਟਮਾਟਰ ਦਾ ਸੇਵਨ ਕਰਨਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

Tomato Cucumber Combination
Tomato Cucumber Combination

By

Published : May 31, 2023, 1:21 PM IST

ਹੈਦਰਾਬਾਦ:ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖੀਰਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਲਾਦ ਖਾਣ ਨਾਲ ਸਰੀਰ ਹਾਈਡਰੇਟ, ਭਾਰ ਘਟਾਉਣ, ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਇਹ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ। ਕਈ ਸਿਹਤ ਮਾਹਿਰ ਵੀ ਸਲਾਦ ਖਾਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰੇ ਦੇ ਨਾਲ ਟਮਾਟਰ ਦਾ ਸੇਵਨ ਕਰਨਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਭੋਜਨ ਮਿਸ਼ਰਣ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਤੁਹਾਨੂੰ ਸਲਾਦ ਵਿੱਚ ਖੀਰੇ ਅਤੇ ਟਮਾਟਰ ਨੂੰ ਇਕੱਠੇ ਸ਼ਾਮਲ ਨਹੀਂ ਕਰਨਾ ਚਾਹੀਦਾ।

ਖੀਰੇ ਅਤੇ ਟਮਾਟਰ ਦਾ ਮਿਸ਼ਰਣ ਸਿਹਤ ਨੂੰ ਪਹੁੰਚਾ ਸਕਦਾ ਇਹ ਨੁਕਸਾਨ: ਜਦੋਂ ਵੀ ਸਲਾਦ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਵਿਚ ਖੀਰਾ ਅਤੇ ਟਮਾਟਰ ਸਭ ਤੋਂ ਆਮ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ।

  1. ਮਾਹਿਰਾਂ ਅਨੁਸਾਰ ਖੀਰੇ ਅਤੇ ਟਮਾਟਰ ਦਾ ਮਿਸ਼ਰਣ ਸਰੀਰ ਵਿੱਚ ਐਸਿਡ ਬਣਾਉਂਦਾ ਹੈ ਅਤੇ ਸੋਜ ਦਾ ਕਾਰਨ ਬਣਦਾ ਹੈ। ਕਿਉਂਕਿ ਪਾਚਨ ਦੌਰਾਨ ਹਰ ਭੋਜਨ ਦੀ ਵੱਖ-ਵੱਖ ਪ੍ਰਤੀਕ੍ਰਿਆ ਹੁੰਦੀ ਹੈ। ਕੁਝ ਭੋਜਨ ਆਸਾਨੀ ਨਾਲ ਪਚ ਜਾਂਦੇ ਹਨ। ਕੁਝ ਭੋਜਨਾਂ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ।
  2. ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਗੈਸ, ਪੇਟ ਦਰਦ, ਥਕਾਵਟ ਹੋ ਸਕਦੀ ਹੈ।
  3. ਖੀਰੇ ਅਤੇ ਟਮਾਟਰ ਨੂੰ ਮਿਲਾ ਕੇ ਸਲਾਦ ਖਾਣ ਨਾਲ ਲੰਬੇ ਸਮੇਂ ਤੱਕ ਮੈਟਾਬੌਲਿਕ ਰੇਟ ਘੱਟ ਜਾਂਦਾ ਹੈ।
  4. ਇਸ ਨਾਲ ਤੁਹਾਡੀ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
  5. ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਐਸਿਡਿਕ pH ਸੰਤੁਲਨ ਵਿਗੜ ਸਕਦਾ ਹੈ। ਜਿਸ ਕਾਰਨ ਪੇਟ 'ਚ ਗੈਸ ਬਣਨਾ, ਫੁੱਲਣਾ, ਪੇਟ ਦਰਦ, ਥਕਾਵਟ, ਜੀਅ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਖੀਰੇ ਅਤੇ ਟਮਾਟਰ ਦੇ ਮਿਸ਼ਰਣ ਨੂੰ ਖਾਣ ਨਾਲ ਹੋਣ ਵਾਲੇ ਨੁਕਸਾਨ ਦਾ ਕਾਰਨ:ਅਸਲ 'ਚ ਇਸ ਦੇ ਪਿੱਛੇ ਦਾ ਕਾਰਨ ਹੈ ਇਨ੍ਹਾਂ ਦੋਵਾਂ ਨੂੰ ਹਜ਼ਮ ਕਰਨ 'ਚ ਲੱਗਣ ਵਾਲਾ ਸਮਾਂ। ਖੀਰੇ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ, ਪਰ ਟਮਾਟਰ ਜਲਦੀ ਪਚ ਜਾਂਦਾ ਹੈ। ਜਦੋਂ ਇੱਕ ਭੋਜਨ ਪਚ ਜਾਂਦਾ ਹੈ ਅਤੇ ਅੰਤੜੀ ਵਿੱਚ ਪਹੁੰਚਦਾ ਹੈ, ਤਾਂ ਦੂਜੇ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਸਰੀਰ ਦੇ ਨਾਲ-ਨਾਲ ਪੇਟ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਇਸ ਨਾਲ ਪੇਟ 'ਚ ਸਮੱਸਿਆ ਵੀ ਹੋ ਸਕਦੀ ਹੈ।

ABOUT THE AUTHOR

...view details