ਹੈਦਰਾਬਾਦ: ਕਈ ਘਰਾਂ ਵਿੱਚ ਪੁਰਾਣੇ ਸਮੇਂ ਤੋਂ ਹੀ ਘਿਓ ਲਗਾ ਕੇ ਰੋਟੀ ਖਾਂਦੀ ਜਾਂਦੀ ਹੈ। ਲੋਕ ਰੋਟੀ 'ਤੇ ਘਿਓ ਲਗਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਨਾਲ ਖਾਣੇ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ। ਪਰ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕਾਂ ਨੂੰ ਬਿਨ੍ਹਾਂ ਘਿਓ ਦੇ ਰੋਟੀ ਖਾਣ ਦੀ ਆਦਤ ਪੈ ਗਈ ਹੈ। ਕੁਝ ਲੋਕ ਪਰਾਠਿਆਂ 'ਤੇ ਵੀ ਘਿਓ ਦੀ ਜਗ੍ਹਾਂ ਤੇਲ ਲਗਾਉਦੇ ਹਨ, ਜੋ ਕਿ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਰੋਟੀ 'ਤੇ ਘਿਓ ਲਗਾ ਕੇ ਖਾਂਦੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ। ਜੇਕਰ ਤੁਸੀਂ ਅਜੇ ਵੀ ਰੋਟੀ 'ਤੇ ਘਿਓ ਲਗਾ ਕੇ ਖਾਣ ਦੇ ਫਾਇਦਿਆਂ ਬਾਰੇ ਨਹੀਂ ਜਾਣਦੇ ਹੋ, ਤਾਂ ਪਹਿਲਾ ਇਸਦੇ ਫਾਇਦੇ ਜਰੂਰ ਜਾਣ ਲਓ।
ਰੋਟੀ 'ਤੇ ਘਿਓ ਲਗਾ ਕੇ ਖਾਣ ਦੇ ਫਾਇਦੇ: ਰੋਟੀ 'ਤੇ ਘਿਓ ਲਗਾ ਕੇ ਖਾਣਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਜੇਕਰ ਘਿਓ ਨੂੰ ਸੀਮਿਤ ਮਾਤਰਾ ਵਿੱਚ ਖਾਂਦਾ ਜਾਵੇ, ਤਾਂ ਇਹ ਸਿਹਤਮੰਦ ਹੋ ਸਕਦਾ ਹੈ। ਕਈ ਲੋਕ ਭਾਰ ਘਟ ਕਰਨ ਲਈ ਬਿਨ੍ਹਾਂ ਘਿਓ ਦੇ ਰੋਟੀ ਖਾਂਦੇ ਹਨ, ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਭਾਰ ਘਟਾਉਣ ਲਈ ਘਿਓ ਖਾਣਾ ਫਾਇਦੇਮੰਦ ਹੈ। ਘਿਓ ਰੋਟੀ ਦੇ ਗਲਾਈਸੈਮਿਕ ਇੰਡੈਕਸ ਨੂੰ ਘਟ ਕਰਨ ਦਾ ਕੰਮ ਕਰਦਾ ਹੈ। ਗਲਾਈਸੈਮਿਕ ਇੰਡੈਕਸ ਕਾਰਬੋਹਾਈਡਰੇਟ ਅਮੀਰ ਭੋਜਨ ਲਈ ਇੱਕ ਰੇਟਿੰਗ ਹੈ, ਜੋ ਦੱਸਦਾ ਹੈ ਕਿ ਜੋ ਭੋਜਨ ਤੁਸੀਂ ਖਾ ਰਹੇ ਹੋ, ਉਹ ਗਲੂਕੋਜ਼ ਦੇ ਪੱਧਰ ਨੂੰ ਕਿੰਨੀ ਜਲਦੀ ਪ੍ਰਭਾਵਿਤ ਕਰਦਾ ਹੈ।