ਹੈਦਰਾਬਾਦ: ਮੀਂਹ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨਾਂ ਵਧ ਜਾਂਦੀਆਂ ਹਨ। ਇਸ ਮੌਸਮ ਦੌਰਾਨ ਢਿੱਡ ਨਾਲ ਜੁੜੀਆਂ ਬਿਮਾਰੀਆਂ ਤੇਜ਼ੀ ਨਾਲ ਵਧਦੀਆਂ ਹਨ। ਢਿੱਡ 'ਚ ਗੈਸ, ਐਸਿਡਿਟੀ ਅਤੇ ਦਰਦ ਦੀ ਸਮੱਸਿਆਂ ਹੋਣਾ ਆਮ ਹੈ। ਇਸ ਮੌਸਮ 'ਚ ਹਰਬਲ ਚਾਹ ਕਾਫੀ ਫਾਇਦੇਮੰਦ ਹੋ ਸਕਦੀ ਹੈ। ਜੇਕਰ ਤੁਸੀਂ ਮਾਨਸੂਨ 'ਚ ਇਸਨੂੰ ਰੋਜ਼ਾਨਾ ਪੀਂਦੇ ਹੋ, ਤਾਂ ਐਸਿਡਿਟੀ, ਗੈਸ, ਪਾਚਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਇਹ ਚਾਹ ਢਿੱਡ ਦੇ ਲਈ ਦਵਾਈ ਦਾ ਕੰਮ ਕਰਦੀ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਹਰਬਲ ਚਾਹ ਨੂੰ ਬਣਾਉਣਾ ਕਾਫ਼ੀ ਆਸਾਨ ਹੈ।
ਹਰਬਲ ਚਾਹ ਬਣਾਉਣ ਦਾ ਤਰੀਕਾ:
- ਸਭ ਤੋਂ ਪਹਿਲਾ ਅਦਰਕ, ਦੋ ਇਲਾਇਚੀ, ਇੱਕ ਚਮਚ ਜੀਰਾਂ ਅਤੇ ਸੌਫ਼ ਲੈ ਕੇ ਕਰੀਬ ਇੱਕ ਲੀਟਰ ਪਾਣੀ 'ਚ ਉਬਾਲੋ।
- ਪਾਣੀ ਨੂੰ ਉਦੋਂ ਤੱਕ ਉਬਾਲੋ, ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ।
- ਇਸ ਤੋਂ ਬਾਅਦ ਇਸਨੂੰ ਛਾਨ ਲਓ ਅਤੇ ਹਲਕਾ ਕੋਸਾ ਕਰਕੋ ਪੀਓ।
ਹਰਬਲ ਚਾਹ 'ਚ ਪਾਈਆ ਜਾਣ ਵਾਲੀਆਂ ਚੀਜ਼ਾਂ ਦੇ ਫਾਇਦੇ:
ਅਦਰਕ: ਪਾਚਨ ਤੋਂ ਲੈ ਕੇ ਸਰਦੀ ਅਤੇ ਜ਼ੁਕਾਮ ਤੱਕ ਅਦਰਕ ਦਵਾਈ ਦਾ ਕੰਮ ਕਰਦਾ ਹੈ। ਇਸਦਾ ਪ੍ਰਭਾਵ ਗਰਮ ਹੁੰਦਾ ਹੈ। ਜਿਸ ਨਾਲ ਸਰਦੀ ਦੂਰ ਹੁੰਦੀ ਹੈ। ਮੀਂਹ ਦੇ ਮੌਸਮ 'ਚ ਅਦਰਕ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਪਾਚਨ, ਢਿੱਡ ਫੁੱਲਣ ਅਤੇ ਸੋਜ ਦੀਆਂ ਸਮੱਸਿਆਵਾਂ ਨੂੰ ਘਟ ਕਰਨ ਦਾ ਕੰਮ ਕਰਦਾ ਹੈ।
ਸੌਫ਼: ਢਿੱਡ 'ਚ ਦਰਦ ਜਾਂ ਪਾਚਨ ਨਾਲ ਜੁੜੀ ਕਿਸੇ ਵੀ ਸਮੱਸਿਆਂ ਨੂੰ ਦੂਰ ਕਰਨ ਲਈ ਸੌਫ ਮਦਦਗਾਰ ਹੁੰਦੀ ਹੈ। ਜੇਕਰ ਤੁਹਾਡੇ ਢਿੱਡ ਜਾਂ ਪਾਚਨ 'ਚ ਗੜਬੜੀ ਹੈ, ਤਾਂ ਸੌਫ਼ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਹ ਸਾੜ ਵਿਰੋਧੀ ਅਤੇ Antispasmodic ਦੇ ਤੌਰ 'ਤੇ ਕੰਮ ਕਰਦਾ ਹੈ।
ਇਲਾਇਚੀ: ਹਰਬਲ ਚਾਹ 'ਚ ਪਾਈ ਗਈ ਇਲਾਇਚੀ ਖੁਸ਼ਬੂ ਅਤੇ ਸਵਾਦ ਨੂੰ ਤਾਂ ਵਧਾਉਦੀ ਹੀ ਹੈ, ਇਸਦੇ ਨਾਲ ਹੀ ਐਸਿਡਿਟੀ, ਢਿੱਡ ਫੁੱਲਣਾ ਅਤੇ ਪਾਚਨ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਢਿੱਡ 'ਚ ਦਰਦ ਅਤੇ ਗੈਸ ਵਰਗੀਆਂ ਪਰੇਸ਼ਾਨੀਆਂ ਨੂੰ ਇਲਾਇਚੀ ਖਤਮ ਕਰਦੀ ਹੈ।
ਜ਼ੀਰਾ:ਜ਼ੀਰਾ ਭੋਜਨ ਦਾ ਸਵਾਦ ਵਧਾਉਦਾ ਹੈ। ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਇਹ ਮਦਦਗਾਰ ਹੈ। ਇਸ ਨਾਲ ਥਾਈਮੋਲ ਨਾਮ ਦਾ ਇੱਕ ਮਿਸ਼ਰਣ ਗੈਸਟਰਿਕ ਗਲੈਂਡ ਨੂੰ ਵਧਾਉਂਦਾ ਹੈ। ਜਿਸ ਨਾਲ ਢਿੱਡ ਨੂੰ ਕਾਫ਼ੀ ਆਰਾਮ ਮਿਲਦਾ ਹੈ।