ਹੈਦਰਾਬਾਦ:ਟਮਾਟ ਇੰਨੀਂ-ਦਿਨੀਂ ਕਾਫ਼ੀ ਮਹਿੰਗਾ ਹੋ ਗਿਆ ਹੈ। ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਟਮਾਟਰ ਦੀ ਵਰਤੋ ਨੂੰ ਘਟਾ ਦਿੱਤਾ ਹੈ। ਲੋਕ ਟਮਾਟਰ ਦੀ ਚਟਨੀ ਬਣਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਟਮਾਟਰ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਕੁਝ ਸਿਹਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਕਿ ਇਨ੍ਹਾਂ ਸਮੱਸਿਆਵਾਂ ਦੇ ਦੌਰਾਨ ਟਮਾਟਰ ਖਾਣਾ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਇਨ੍ਹਾਂ ਪੰਜ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਭੁੱਲ ਕੇ ਵੀ ਟਮਾਟਰ ਨਹੀਂ ਖਾਣਾ ਚਾਹੀਦਾ।
ਗਠੀਆਂ ਅਤੇ ਸੂਜਨ ਹੋਣ 'ਤੇ ਟਮਾਟਰ ਖਾਣ ਤੋਂ ਕਰੋ ਪਰਹੇਜ਼: ਗਠੀਆਂ ਅਤੇ ਸੂਜਨ ਦੀ ਸਮੱਸਿਆਂ ਹੋਣ 'ਤੇ ਟਮਾਟਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਕੱਚਾ ਟਮਾਟਰ ਤਾਂ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ।
ਕਿਡਨੀ ਸਟੋਨ ਦੀ ਸਮੱਸਿਆਂ ਤੋਂ ਪੀੜਿਤ ਲੋਕ ਟਮਾਟਰ ਨਾ ਖਾਣ: ਜੇਕਰ ਤੁਹਾਡੇ ਕਿਡਨੀ ਵਿੱਚ ਸਟੋਨ ਹੈ, ਤਾਂ ਗਲਤੀ ਨਾਲ ਵੀ ਟਮਾਟਰ ਨਾ ਖਾਓ। ਕਿਉਕਿ ਟਮਾਟਰ ਵਿੱਚ ਕੈਲਸ਼ੀਅਮ oxalate ਪਾਇਆ ਜਾਂਦਾ ਹੈ। ਇਹ ਕਿਡਨੀ ਵਿੱਚ ਸਟੋਨ ਬਣਾਉਣ ਦਾ ਕੰਮ ਕਰਦਾ ਹੈ। ਟਮਾਟਰ ਦੇ ਬੀਜ ਪੇਟ ਵਿੱਚ ਜਾ ਕੇ ਗਲਦੇ ਨਹੀਂ ਅਤੇ ਕਿਡਨੀ ਵਿੱਚ ਜਾ ਕੇ ਜੰਮ ਜਾਂਦੇ ਹਨ। ਜਿਸ ਨਾਲ ਸਟੋਨ ਦੀ ਸਮੱਸਿਆਂ ਹੋਰ ਵੱਧ ਸਕਦੀ ਹੈ।