ਹੈਦਰਾਬਾਦ: ਬਦਲਦੇ ਮੌਸਮ ਦੌਰਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਜਾਂਦੇ ਹਨ। ਜੇਕਰ ਇਸ ਮੌਸਮ ਦੌਰਾਨ ਸਿਹਤ ਦਾ ਧਿਆਨ ਨਹੀਂ ਰੱਖਿਆ ਗਿਆ, ਤਾਂ ਡੇਂਗੂ, ਚਿਕਨਗੁਨੀਆ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੱਛਰ ਨਾਲ ਹੋਣ ਵਾਲੀ ਬਿਮਾਰੀ 'ਚ ਤੇਜ਼ ਬੁਖਾਰ, ਦਸਤ, ਉਲਟੀ ਦੀ ਸਮੱਸਿਆਂ ਹੁੰਦੀ ਹੈ। ਇਸ ਬਿਮਾਰੀ ਬਾਰੇ ਸ਼ੁਰੂਆਤ 'ਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਤੇ ਜਦੋ ਪਲੇਟਲੈਟਸ ਵਿੱਚ ਗਿਰਾਵਟ ਆਉਦੀ ਹੈ, ਤਾਂ ਲੋਕਾਂ ਨੂੰ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ। ਇਸ ਬਿਮਾਰੀ ਬਾਰੇ ਪਤਾ ਨਾ ਲੱਗਣ ਕਰਕੇ ਲੋਕ ਇਸਦਾ ਸਹੀ ਸਮੇਂ 'ਤੇ ਇਲਾਜ ਨਹੀਂ ਕਰਵਾ ਪਾਉਦੇ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਡੇਂਗੂ ਦੇ ਗੰਭੀਰ ਲੱਛਣ: ਤੇਜ਼ ਬੁਖਾਰ, ਜੋੜਾ 'ਚ ਦਰਦ, ਸਰੀਰ ਵਿੱਚ ਥਕਾਨ, ਉਲਟੀ ਅਤੇ ਦਸਤ ਦੀ ਸਮੱਸਿਆਂ ਜ਼ਿਆਦਾ ਵਧ ਰਹੀ ਹੈ ਜਾਂ ਖੂਨ ਆਉਣਾ, ਚੱਕਰ ਆਉਣਾ ਅਤੇ ਤੇਜ਼ ਬੁਖਾਰ ਦੇ ਨਾਲ-ਨਾਲ ਸਰੀਰ 'ਚ ਜ਼ਿਆਦਾ ਦਰਦ ਹੋ ਰਿਹਾ ਹੈ, ਤਾਂ ਹਸਪਤਾਲ ਜ਼ਰੂਰ ਜਾਓ। ਜੇਕਰ ਦਵਾਈ ਖਾਣ ਤੋਂ ਬਾਅਦ ਵੀ ਬੁਖਾਰ ਠੀਕ ਨਹੀਂ ਹੋ ਰਿਹਾ ਹੈ, ਤਾਂ ਵੀ ਹਸਪਤਾਲ ਜਾਓ।
ਡੇਂਗੂ ਦੀ ਸਮੱਸਿਆਂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਮੀਂਹ ਅਤੇ ਬਦਲਦੇ ਮੌਸਮ ਦੌਰਾਨ ਤੇਜ਼ੀ ਨਾਲ ਫੈਲਦਾ ਹੈ। ਇਸ ਬਿਮਾਰੀ ਦਾ ਕਾਰਨ ਮੱਛਰਾਂ ਦਾ ਕੱਟਣਾ ਅਤੇ ਘਰ ਦੇ ਆਲੇ-ਦੁਆਲੇ ਇਕੱਠਾ ਹੋਇਆ ਪਾਣੀ ਹੁੰਦਾ ਹੈ। ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਪੂਰੀਆਂ ਬਾਹਾਂ 'ਦੇ ਕੱਪੜੇ ਪਾਓ ਅਤੇ ਰਾਤ ਨੂੰ ਮੱਛਰਦਾਨੀ ਲਗਾ ਕੇ ਸੋਵੋਂ।
ਘਰ 'ਚ ਰਹਿ ਕੇ ਡੇਂਗੂ ਦੀ ਸਮੱਸਿਆਂ ਨੂੰ ਠੀਕ ਕਰਨ ਦੇ ਉਪਾਅ: ਤਾਜ਼ਾ ਪਪੀਤੇ ਦੇ ਪੱਤੇ ਲਓ ਅਤੇ ਉਸਨੂੰ ਟੁੱਕੜਿਆ 'ਚ ਕੱਟ ਲਓ। ਪੱਤਿਆਂ ਨੂੰ ਕੱਟਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪੱਤਿਆਂ ਦੇ ਹੇਠਲੇ ਹਿੱਸੇ ਨੂੰ ਬਾਹਰ ਨਾ ਕੱਢੋ। ਫਿਰ ਪੱਤਿਆਂ ਨੂੰ ਪੀਸ ਲਓ। ਪਪੀਤੇ ਦੀਆਂ ਪੱਤੀਆਂ ਨੂੰ 3 ਚਮਚ ਠੰਡੇ ਪਾਣੀ 'ਚ ਮਿਲਾ ਲਓ ਅਤੇ ਛਾਨ ਲਓ। ਫਿਰ ਇਲਾਜ ਲਈ 3 ਵਾਰ ਪਪੀਤੇ ਦੀਆਂ ਪੱਤੀਆਂ ਦਾ ਇਸਤੇਮਾਲ ਕਰੋ।
ਡੇਂਗੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਅਨਾਰ ਦਾ ਜੂਸ ਵੀ ਫਾਇਦੇਮੰਦ: ਅਨਾਰ ਦਾ ਜੂਸ ਵੀ ਡੇਂਗੂ ਦੇ ਬੁਖਾਰ 'ਚ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਅਨਾਰ ਦੇ ਜੂਸ ਦਾ ਇਸਤੇਮਾਲ ਕਰਦੇ ਹੋ, ਤਾਂ ਪਲੇਟਲੈਟਸ ਦੀ ਗਿਣਤੀ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਸਦੇ ਸੇਵਨ ਨਾਲ ਕੋਲੇਸਟ੍ਰੋਲ ਨੂੰ ਘਟ ਕਰਨ, ਬਲੱਡ ਪ੍ਰੈਸ਼ਰ ਨੂੰ ਘਟ ਕਰਨ ਅਤੇ ਦਿਲ ਦੀ ਸਿਹਤ ਲਈ ਵੀ ਅਨਾਰ ਦਾ ਜੂਸ ਮਦਦਗਾਰ ਹੈ। ਜੇਕਰ ਤੁਹਾਨੂੰ ਪਪੀਤੇ ਦੀਆਂ ਪੱਤੀਆਂ ਦਾ ਸਵਾਦ ਪਸੰਦ ਨਹੀਂ ਹੈ, ਤਾਂ ਤੁਸੀਂ ਅਨਾਰ ਦੇ ਜੂਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਡੇਂਗੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਰਸ, ਆਂਵਲੇ ਦਾ ਜੂਸ, ਅੰਗੂਰ ਅਤੇ ਕਾਲੇ ਅੰਗੂਰਾਂ ਦਾ ਰਸ ਵੀ ਪੀ ਸਕਦੇ ਹੋ।