ਅਕਸਰ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਕੁਰਸੀ 'ਤੇ ਬੈਠੇ ਸਮੇਂ ਲਗਾਤਾਰ ਆਪਣੇ ਪੈਰ ਹਿਲਾਉਣਾ। ਹਾਲਾਂਕਿ ਪੈਰ ਹਿਲਾਉਣ ਦੀ ਆਦਤ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਪਰ ਇਸ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਹ ਆਦਤ ਰੈਸਟਲੇਸ ਸਿੰਡਰੋਮ ਨਾਂ ਦੀ ਬਿਮਾਰੀ ਹੈ। ਹਾਰਵਰਡ ਮੈਡੀਕਲ ਸਕੂਲ ਦੇ ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਪੈਰ ਹਿਲਾਉਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਆਦਤ ਸਿਹਤ ਲਈ ਹਾਨੀਕਾਰਕ ਹੈ। ਪੈਰ ਹਿਲਾਉਣ ਨਾਲ ਗੋਡਿਆਂ ਅਤੇ ਜੋੜਾਂ ਦਾ ਦਰਦ ਵੀ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੈਠੇ ਸਮੇਂ ਲਗਾਤਾਰ ਪੈਰਾਂ ਹਿਲਾਉਣਾ ਕੋਈ ਆਦਤ ਨਹੀਂ ਸਗੋਂ ਇੱਕ ਬਿਮਾਰੀ ਹੈ। ਇਸ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਵਿਗਿਆਨ ਵੀ ਇਸ ਗੱਲ ਨੂੰ ਸਵੀਕਾਰ ਕਰਦਾ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਇਸ ਆਦਤ ਨੂੰ ਰੈਸਟਲੇਸ ਲੈਗਸ ਸਿੰਡਰੋਮ ਕਿਹਾ ਜਾਂਦਾ ਹੈ।
ਕੀ ਹੈ ਰੈਸਟਲੇਸ ਸਿੰਡਰੋਮ ਬਿਮਾਰੀ?:ਇਸ ਬਿਮਾਰੀ ਨੂੰ ਰੈਸਟਲੇਸ ਸਿੰਡਰੋਮ ਕਿਹਾ ਜਾਂਦਾ ਹੈ। ਇਹ ਨਰਵਸ ਸਿਸਟਮ ਨਾਲ ਜੁੜੀ ਇੱਕ ਬਿਮਾਰੀ ਹੈ। ਪੈਰਾਂ ਨੂੰ ਹਿਲਾਉਣ ਨਾਲ ਸਰੀਰ ਵਿੱਚ ਡੋਪਾਮਿਨ ਹਾਰਮੋਨ ਨਿਕਲਦਾ ਹੈ। ਇਸ ਕਾਰਨ ਪੈਰਾਂ ਨੂੰ ਹਿਲਾਉਣਾ ਚੰਗਾ ਲੱਗਦਾ ਹੈ। ਇਸ ਕਾਰਨ ਇਹ ਆਦਤ ਵਾਰ-ਵਾਰ ਦੁਹਰਾਈ ਜਾਂਦੀ ਹੈ ਅਤੇ ਫਿਰ ਇਹ ਆਦਤ ਬਣ ਜਾਂਦੀ ਹੈ। ਇਸ ਨੂੰ ਨੀਂਦ ਵਿਕਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਪੂਰੀ ਨੀਂਦ ਨਾ ਆਉਣ ਕਾਰਨ ਸਰੀਰ ਥੱਕ ਜਾਂਦਾ ਹੈ ਅਤੇ ਥਕਾਵਟ ਕਾਰਨ ਪੈਰ ਹਿਲਾਉਣ ਦੀ ਆਦਤ ਵੀ ਲੱਗ ਸਕਦੀ ਹੈ।
Laser Treatment: ਕੀ ਲੇਜ਼ਰ ਇਲਾਜ ਨਾਲ ਅੱਖਾਂ ਦੀ ਸਮੱਸਿਆਂ ਤੋਂ ਪਾਇਆ ਜਾ ਸਕਦੈ ਛੁਟਕਾਰਾ? ਇੱਥੇ ਜਾਣੋ ਪੂਰੀ ਸੱਚਾਈ
Nomophobia: ਸਮਾਰਟਫ਼ੋਨ ਦੀ ਲਗਾਤਾਰ ਵਰਤੋਂ ਕਰਨ ਨਾਲ ਤੁਸੀਂ ਹੋ ਸਕਦੈ ਇਸ ਬਿਮਾਰੀ ਦਾ ਸ਼ਿਕਾਰ