ਹੈਦਰਾਬਾਦ: ਤੁਸੀਂ ਅਕਸਰ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਗੁੱਸਾ ਕਈ ਬਿਮਾਰੀਆਂ ਦੀ ਜੜ੍ਹ ਹੈ। ਪਿਛਲੇ ਕੁਝ ਸਾਲਾਂ ਵਿੱਚ ਉਦਾਸੀ, ਚਿੰਤਾ, ਤਣਾਅ, ਨਾਰਾਜ਼ਗੀ ਅਤੇ ਗੁੱਸੇ ਵਰਗੀਆਂ ਸਥਿਤੀਆਂ ਤੇਜ਼ੀ ਨਾਲ ਫੈਲੀਆਂ ਹਨ। ਖਰਾਬ ਭੋਜਨ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਜਦੋਂ ਬਿਮਾਰੀ ਦੇ ਕਾਰਨਾਂ ਦੀ ਗੱਲ ਆਉਂਦੀ ਹੈ, ਤਾਂ ਉਸ ਸੂਚੀ ਵਿੱਚ 'ਗੁੱਸੇ' ਦਾ ਨਾਮ ਵੀ ਆਉਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੁੱਸਾ ਕਈ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ।
ਗੁੱਸੇ ਕਾਰਨ ਹੋ ਸਕਦੀਆਂ ਇਹ ਬੀਮਾਰੀਆਂ:
ਹਾਈ ਬਲੱਡ ਪ੍ਰੈਸ਼ਰ: ਤੁਸੀਂ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ "ਗੁੱਸਾ ਨਾ ਕਰੋ ਨਹੀਂ ਤਾਂ ਬਲੱਡ ਪ੍ਰੈਸ਼ਰ ਵਧ ਜਾਵੇਗਾ"। ਬਹੁਤੇ ਲੋਕ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਗੁੱਸੇ ਨਾਲ ਹੋਣ ਵਾਲੀਆਂ ਸਮੱਸਿਆਵਾਂ 'ਚ ਹਾਈ ਬਲੱਡ ਪ੍ਰੈਸ਼ਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਗੁੱਸੇ 'ਚ ਦਿਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਜੇਕਰ ਤੁਸੀਂ ਸਮੇਂ 'ਤੇ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖਦੇ ਤਾਂ ਬੀ.ਪੀ ਵੱਧ ਸਕਦਾ ਹੈ।
ਹਾਰਟ ਅਟੈਕ:ਜ਼ਿਆਦਾ ਗੁੱਸੇ ਨਾਲ ਹੋਣ ਵਾਲੇ ਖ਼ਤਰਿਆਂ ਵਿੱਚ ਹਾਰਟ ਅਟੈਕ ਦਾ ਨਾਂ ਵੀ ਹੈ। ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤੁਹਾਡੇ ਦਿਲ 'ਤੇ ਦਬਾਅ ਪੈਂਦਾ ਹੈ। ਤੁਹਾਡਾ ਸਾਹ ਤੇਜ਼ ਹੋ ਜਾਂਦਾ ਹੈ। ਦਿਲ ਦੀ ਧੜਕਣ ਦੀ ਰਫ਼ਤਾਰ ਵਧਣ ਲੱਗਦੀ ਹੈ। ਇਸ ਨਾਲ ਬੀਪੀ ਵੀ ਵਧਣ ਲੱਗਦਾ ਹੈ। ਜ਼ਿਆਦਾ ਗੁੱਸਾ ਦਿਲ ਦੇ ਦੌਰੇ ਦਾ ਖ਼ਤਰਾ ਵਧਾ ਸਕਦਾ ਹੈ।