ਹੈਦਰਾਬਾਦ: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜੋ ਤੇਜ਼ੀ ਨਾਲ ਫੈਲ ਰਹੀ ਹੈ। ਭਾਰਤ 'ਚ ਵੱਡੀ ਗਿਣਤੀ 'ਚ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜੀਵਨਸ਼ੈਲੀ 'ਚ ਬਦਲਾਅ ਅਤੇ ਸਰੀਰਕ ਕਸਰਤ ਘਟ ਹੋਣ ਕਰਕੇ ਬਲੱਡ ਸ਼ੂਗਰ ਦਾ ਖਤਰਾ ਵਧ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਿਹਤਮੰਦ ਜੀਵਨਸ਼ੈਲੀ ਅਤੇ ਆਦਤਾਂ ਨੂੰ ਅਪਣਾ ਸਕਦੇ ਹੋ। ਇਸਦੇ ਨਾਲ ਹੀ ਸ਼ੂਗਰ ਦੀ ਸਹੀ ਸਮੇਂ 'ਤੇ ਪਹਿਚਾਣ ਕਰਨਾ ਵੀ ਜ਼ਰੂਰੀ ਹੈ, ਤਾਂਕਿ ਇਸ ਸਮੱਸਿਆ ਨੂੰ ਰੋਕਿਆ ਜਾ ਸਕੇ।
ਸ਼ੂਗਰ ਦੇ ਲੱਛਣ:
ਜਲਦੀ ਭੁੱਖ ਲੱਗਣਾ: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸ 'ਚ ਮਰੀਜ਼ ਨੂੰ ਜਲਦੀ ਭੁੱਖ ਅਤੇ ਪਿਆਸ ਲੱਗਣ ਲੱਗ ਜਾਂਦੀ ਹੈ। ਜੇਕਰ ਭੋਜਨ ਖਾਣ ਤੋਂ ਬਾਅਦ ਵੀ ਤੁਹਾਨੂੰ ਭੁੱਖ ਲੱਗ ਰਹੀ ਹੈ, ਤਾਂ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹੋ।
ਭਾਰ ਦਾ ਅਚਾਨਕ ਘਟ ਹੋਣਾ:ਸ਼ੂਗਰ ਦੇ ਸ਼ੁਰੂਆਤੀ ਲੱਛਣਾਂ 'ਚੋ ਇੱਕ ਹੈ ਭਾਰ ਦਾ ਤੇਜ਼ੀ ਨਾਲ ਘਟ ਹੋਣਾ। ਜੇਕਰ ਬਿਨ੍ਹਾਂ ਕਿਸੇ ਕਾਰਨ ਦੇ ਤੁਹਾਡਾ ਭਾਰ ਘਟ ਹੋ ਰਿਹਾ ਹੈ, ਤਾਂ ਤਰੁੰਤ ਡਾਕਟਰ ਕੋਲ੍ਹ ਜਾ ਕੇ ਆਪਣੇ ਬਲੱਡ ਸ਼ੂਗਰ ਦੀ ਜਾਂਚ ਕਰਵਾਓ।
ਵਾਰ-ਵਾਰ ਪਿਸ਼ਾਬ ਆਉਣਾ:ਜਿਹੜੇ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਆਉਣ ਕਰਕੇ ਪਰੇਸ਼ਾਨੀ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਵਾਰ-ਵਾਰ ਪਿਸ਼ਾਬ ਆਉਣਾ ਵੀ ਸ਼ੂਗਰ ਦੀ ਸਮੱਸਿਆ ਦਾ ਹੀ ਇੱਕ ਲੱਛਣ ਹੈ।
ਥਕਾਵਟ: ਬਲੱਡ ਸ਼ੂਗਰ ਦਾ ਪੱਧਰ ਵਧਣ 'ਤੇ ਜ਼ਿਆਦਾ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ। ਅਜਿਹੇ 'ਚ ਲੋਕਾਂ ਦੀ ਨੀਂਦ ਪੂਰੀ ਹੋਣ ਦੇ ਬਾਵਜੂਦ ਵੀ ਦਿਨ 'ਚ ਥਕਾਵਟ ਲੱਗਦੀ ਰਹਿੰਦੀ ਹੈ। ਇਸ ਲਈ ਆਪਣੇ ਸ਼ੂਗਰ ਦੀ ਜਾਂਚ ਕਰਵਾਓ।
ਧੁੰਦਲੀ ਨਜ਼ਰ: ਜੇਕਰ ਤੁਹਾਡੀ ਨਜ਼ਰ ਕਮਜ਼ੋਰ ਅਤੇ ਧੁੰਦਲੀ ਹੋ ਰਹੀ ਹੈ, ਤਾਂ ਅੱਖਾਂ ਦੀ ਜਾਂਚ ਦੇ ਨਾਲ-ਨਾਲ ਖੂਨ ਦੀ ਜਾਂਚ ਵੀ ਕਰਵਾਓ, ਕਿਉਕਿ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹਨ। ਸ਼ੂਗਰ ਦੇ ਮਰੀਜ਼ਾਂ ਦੀ ਨਜ਼ਰ ਅਕਸਰ ਧੁੰਦਲੀ ਹੁੰਦੀ ਹੈ।
ਜ਼ਿਆਦਾ ਪਸੀਨਾ ਆਉਣਾ: ਕਈ ਵਾਰ ਰਾਤ ਨੂੰ ਸੌਂਦੇ ਸਮੇਂ ਪੱਖਾ ਚਲਾਉਣ ਦੇ ਬਾਵਜੂਦ ਵੀ ਪਸੀਨਾ ਆਉਣ ਲੱਗਦਾ ਹੈ। ਜੇਕਰ ਅਜਿਹੀ ਸਮੱਸਿਆ ਰੋਜ਼ਾਨਾ ਹੋ ਰਹੀ ਹੈ, ਤਾਂ ਤੁਹਾਨੂੰ ਇੱਕ ਵਾਰ ਆਪਣੇ ਸ਼ੂਗਰ ਦੇ ਪੱਧਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜ਼ਿਆਦਾ ਪਸੀਨਾ ਆਉਣਾ ਵੀ ਸ਼ੂਗਰ ਦਾ ਇੱਕ ਲੱਛਣ ਹੋ ਸਕਦਾ ਹੈ।