ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਕਈ ਲੋਕਾਂ ਦੇ ਹੱਥਾਂ ਅਤੇ ਪੈਰਾਂ 'ਚ ਸੋਜ ਹੋਣ ਲੱਗ ਜਾਂਦੀ ਹੈ ਅਤੇ ਉਂਗਲਾਂ ਲਾਲ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ। ਘਰੇਲੂ ਤਰੀਕੇ ਅਪਣਾ ਕੇ ਦਰਦ ਅਤੇ ਸੋਜ ਤੋਂ ਰਾਹਤ ਪਾਈ ਜਾ ਸਕਦੀ ਹੈ। ਠੰਡੀ ਹਵਾ ਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ। ਕਈ ਵਾਰ ਠੰਡ ਹੋਣ ਕਰਕੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ 'ਤੇ ਸੋਜ ਆ ਜਾਂਦੀ ਹੈ, ਜਿਸ ਕਾਰਨ ਤੇਜ਼ ਦਰਦ ਅਤੇ ਖੁਜਲੀ ਹੋਣ ਲੱਗਦੀ ਹੈ। ਇਸ ਕਰਕੇ ਤੁਸੀਂ ਰਾਹਤ ਪਾਉਣ ਲਈ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।
ਉਂਗਲਾਂ 'ਚ ਸੋਜ ਹੋਣ ਦੇ ਕਾਰਨ: ਠੰਡੀ ਹਵਾਂ ਕਾਰਨ ਸਰੀਰ ਦੀਆਂ ਨਾੜੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸਦਾ ਸਭ ਤੋਂ ਜ਼ਿਆਦਾ ਅਸਰ ਬਲੱਡ ਸਰਕੁਲੇਸ਼ਨ 'ਤੇ ਪੈਂਦਾ ਹੈ। ਅਜਿਹੀ ਸ਼ਥਿਤੀ 'ਚ ਉਂਗਲਾਂ ਲਾਲ ਹੋਣ ਲੱਗਦੀਆਂ ਹਨ ਅਤੇ ਸੋਜ ਵਧ ਜਾਂਦੀ ਹੈ। ਇਹ ਸੋਜ ਹੌਲੀ-ਹੌਲੀ ਜ਼ਿਆਦਾ ਹੁੰਦੀ ਰਹਿੰਦੀ ਹੈ।
ਸੋਜ ਤੋਂ ਰਾਹਤ ਪਾਉਣ ਦੇ ਤਰੀਕੇ:-
ਕੋਸੇ ਪਾਣੀ 'ਚ ਲੂਣ ਦੀ ਵਰਤੋ:ਉਂਗਲਾਂ ਦੀ ਸੋਜ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ 'ਚ ਲੂਣ ਪਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਅੱਧੀ ਬਾਲਟੀ 'ਚ ਦੋ ਚਮਚ ਲੂਣ ਮਿਲਾ ਕੇ ਰੱਖ ਲਓ। ਇਸ 'ਚ ਪੈਰ ਅਤੇ ਹੱਥਾਂ ਨੰ 10 ਮਿੰਟ ਤੱਕ ਭਿਓ ਕੇ ਰੱਖੋ। ਇਸ ਨਾਲ ਇੰਨਫੈਕਸ਼ਨ ਦੂਰ ਹੋਵੇਗੀ ਅਤੇ ਸੋਜ ਘਟ ਕਰਨ 'ਚ ਮਦਦ ਮਿਲਦੀ ਹੈ। ਕੋਸੇ ਪਾਣੀ ਦੀ ਵਰਤੋ ਕਰਨ ਨਾਲ ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ ਅਤੇ ਪੈਰਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
ਲਸਣ ਦਾ ਤੇਲ: ਉਂਗਲਾਂ ਦੀ ਸੋਜ ਤੋਂ ਰਾਹਤ ਪਾਉਣ ਲਈ ਲਸਣ ਦਾ ਤੇਲ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਹਲਕਾ ਗਰਮ ਲਸਣ ਦਾ ਤੇਲ ਸੋਜ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨਾਲ ਦਰਦ ਘਟ ਕਰਨ 'ਚ ਮਦਦ ਮਿਲੇਗੀ ਅਤੇ ਉਂਗਲਾਂ ਦੀ ਸੋਜ ਤੋਂ ਛੁਟਕਾਰਾ ਮਿਲੇਗਾ। ਲਸਣ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹੋ, ਜੋ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਸ ਤੇਲ ਨਾਲ ਮਾਲਿਸ਼ ਕਰਕੇ ਪੈਰਾਂ ਅਤੇ ਹੱਥਾਂ ਦੀ ਉਂਗਲਾਂ 'ਚ ਹੋਣ ਵਾਲੀ ਸੋਜ ਤੋਂ ਆਰਾਮ ਮਿਲ ਸਕਦਾ ਹੈ। ਇਸ ਲਈ ਲਸਣ ਦੇ ਤੇਲ ਦੀ ਵਰਤੋ ਕਰੋ।