ਹੈਦਰਾਬਾਦ:ਬੱਚੇ ਜ਼ਿਆਦਾ ਸਿਹਤਮੰਦ ਭੋਜਨ ਖਾਣਾ ਪਸੰਦ ਨਹੀਂ ਕਰਦੇ, ਜਿਸ ਕਰਕੇ ਉਹ ਕੋਈ ਵੀ ਚੀਜ਼ ਖਾਣ 'ਚ ਆਪਣੇ ਮਾਤਾ-ਪਿਤਾ ਨੂੰ ਨਖਰੇ ਦਿਖਾਉਦੇ ਹਨ। ਭੁੱਖ ਘਟ ਲੱਗਣ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਸਹੀ ਤਰੀਕੇ ਨਾਲ ਭੋਜਨ ਨਾ ਖਾਣ ਕਰਕੇ ਬੱਚਾ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਉਸਦਾ ਵਿਕਾਸ ਵੀ ਰੁੱਕ ਸਕਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਬੱਚੇ ਨੂੰ ਭੁੱਖ ਕਿਉ ਨਹੀਂ ਲੱਗ ਰਹੀ ਅਤੇ ਬੱਚਾ ਨਖਰੇ ਕਿਉ ਦਿਖਾ ਰਿਹਾ ਹੈ।
ਬੱਚੇ ਨੂੰ ਭੁੱਖ ਨਾ ਲੱਗਣ ਦੇ ਕਾਰਨ: ਬੱਚੇ ਦਾ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾਣਾ, ਆਈਰਨ ਦੀ ਕਮੀ ਅਤੇ ਜ਼ਿਆਦਾ ਫਾਸਟ ਫੂਡ ਖਾਣਾ ਆਦਿ ਭੁੱਖ ਨਾ ਲੱਗਣ ਦੇ ਕਾਰਨ ਹੋ ਸਕਦੇ ਹਨ।
ਬੱਚੇ ਨੂੰ ਇਸ ਤਰ੍ਹਾਂ ਖਿਲਾਓ ਸਿਹਤਮੰਦ ਭੋਜਨ:
ਵਿਟਾਮਿਨ ਨਾਲ ਭਰਪੂਰ ਚੀਜ਼ਾਂ: ਬੱਚੇ ਨੂੰ ਵਿਟਾਮਿਨ-ਸੀ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨੂੰ ਦਿਓ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਨਿੰਬੂ, ਟਮਾਟਰ, ਸੰਤਰਾ ਅਤੇ ਸਟ੍ਰਾਬੇਰੀ ਖਾਣ ਨੂੰ ਦੇ ਸਕਦੇ ਹੋ। ਇਸ ਨਾਲ ਬੱਚੇ ਨੂੰ ਭੁੱਖ ਲੱਗੇਗੀ ਅਤੇ ਉਹ ਜ਼ਿਆਦਾ ਭੋਜਨ ਖਾ ਸਕਣਗੇ।