ਹੈਦਰਾਬਾਦ:ਸਰੀਰ ਦੇ ਨਾਲ-ਨਾਲ ਕੰਨਾਂ ਦੀ ਸਫਾਈ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾਤਰ ਲੋਕ ਕੰਨ ਸਾਫ਼ ਕਰਨ ਲਈ ਏਅਰਬਡਸ ਦੀ ਵਰਤੋ ਕਰਦੇ ਹਨ, ਜੋ ਕੰਨਾਂ ਲਈ ਖਤਰਨਾਕ ਹੋ ਸਕਦੇ ਹਨ। ਇਸ ਲਈ ਤੁਹਾਨੂੰ ਏਅਰਬਡਸ ਤੋਂ ਇਲਾਵਾ ਹੋਰ ਆਸਾਨ ਤਰੀਕਿਆਂ ਨਾਲ ਆਪਣੇ ਕੰਨਾਂ ਦੀ ਸਫਾਈ ਰੱਖਣੀ ਚਾਹੀਦੀ ਹੈ।
ਕੰਨਾਂ ਦੀ ਸਫਾਈ ਲਈ ਅਜ਼ਮਾਓ ਆਸਾਨ ਤਰੀਕੇ:
ਸਰ੍ਹੋ ਦੇ ਤੇਲ ਨਾਲ ਕੰਨਾਂ ਦੀ ਸਫ਼ਾਈ ਕੀਤੀ ਜਾ ਸਕਦੀ: ਕੰਨਾਂ ਦੀ ਸਫਾਈ ਲਈ ਸਰ੍ਹੋ ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਕੰਨ 'ਚ ਤੇਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਕੰਨ ਦੇ ਅੰਦਰ ਮੌਜ਼ੂਦ ਗੰਦਗੀ ਫੁੱਲ ਕੇ ਉੱਪਰ ਵੱਲ ਆ ਜਾਂਦੀ ਹੈ। ਫਿਰ ਉਪਰ ਆਈ ਗੰਦਗੀ ਨੂੰ ਤੁਸੀਂ ਰੂੰ ਜਾਂ ਕਿਸੇ ਵੀ ਕੱਪੜੇ ਨਾਲ ਸਾਫ਼ ਕਰ ਸਕਦੇ ਹੋ। ਇਸ ਨਾਲ ਕੰਨਾਂ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ।
ਬੇਬੀ ਆਇਲ ਦੀ ਵਰਤੋ ਨਾਲ ਕੰਨਾਂ ਦੀ ਸਫਾਈ: ਕੰਨਾਂ ਦੇ ਅੰਦਰ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਤੁਸੀਂ ਬੇਬੀ ਆਇਲ ਦੀ ਵਰਤੋ ਕਰ ਸਕਦੇ ਹੋ। ਇਸ ਨਾਲ ਕੰਨ ਦੀ ਗੰਦਗੀ ਆਪਣੇ ਆਪ ਉੱਪਰ ਆ ਜਾਂਦੀ ਹੈ। ਜਿਸ ਤੋਂ ਬਾਅਦ ਤੁਸੀਂ ਕਿਸੇ ਕੱਪੜੇ ਨਾਲ ਇਸ ਗੰਦਗੀ ਨੂੰ ਸਾਫ਼ ਕਰ ਸਕਦੇ ਹੋ। ਇਸ ਲਈ ਕੰਨ 'ਚ ਬੇਬੀ ਆਇਲ ਦੀਆਂ 2-3 ਬੂੰਦਾਂ ਪਾਓ। ਇਨ੍ਹਾਂ ਬੂੰਦਾਂ ਨੂੰ ਰਾਤ ਦੇ ਸਮੇਂ ਸੌਣ ਤੋਂ ਪਹਿਲਾ ਆਪਣੇ ਕੰਨਾਂ 'ਚ ਪਾਓ। ਇਸ ਨਾਲ ਕੰਨ ਦੇ ਅੰਦਰ ਮੌਜ਼ੂਦ ਸਾਰੀ ਗੰਦਗੀ ਬਾਹਰ ਆ ਜਾਵੇਗੀ।
ਐਕਸਪਰਟ ਦੀ ਮਦਦ ਨਾਲ ਕੰਨ ਦੀ ਸਫ਼ਾਈ: ਈਐਨਟੀ ਡਾਕਟਰ ਕੋਲ ਜਾ ਕੇ ਵੀ ਤੁਸੀਂ ਆਪਣੇ ਕੰਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਾਫ਼ ਕਰਵਾ ਸਕਦੇ ਹੋ। ਇਸ ਨਾਲ ਤੁਹਾਨੂੰ ਦੋ ਫਾਇਦੇ ਹੋ ਸਕਦੇ ਹਨ। ਪਹਿਲਾ ਫਾਇਦਾ ਕਿ ਕੰਨ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਦੂਜਾ ਫਾਇਦਾ ਤੁਸੀਂ ਕੰਨਾਂ ਦੀ ਸਿਹਤ ਬਾਰੇ ਜਾਣ ਸਕਦੇ ਹੋ।