ਹੈਦਰਾਬਾਦ:ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਲੋਕ ਗਰਮ ਪਾਣੀ ਨਾਲ ਮੂੰਹ ਧੋਂਦੇ ਹਨ। ਸਰਦੀਆਂ ਦੇ ਮੌਸਮ 'ਚ ਵੀ ਲੋਕ ਠੰਡ ਤੋਂ ਬਚਣ ਲਈ ਗਰਮ ਪਾਣੀ ਦਾ ਇਸਤੇਮਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮ ਪਾਣੀ ਨਾਲ ਚਿਹਰਾ ਧੋਣ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਇਹ ਆਦਤ ਬਦਲਣੀ ਚਾਹੀਦੀ ਹੈ। ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਦੇ ਸੈੱਲ ਖਰਾਬ ਹੋ ਸਕਦੇ ਹਨ।
Hot Water on Face: ਗਰਮ ਪਾਣੀ ਨਾਲ ਮੂੰਹ ਧੋ ਰਹੇ ਹੋ, ਤਾਂ ਹੋ ਜਾਓ ਸਾਵਧਾਨ, ਚਮੜੀ ਨਾਲ ਜੁੜੀਆਂ ਹੋ ਸਕਦੀਆਂ ਨੇ ਇਹ ਸਮੱਸਿਆਵਾਂ - health news
Negative Effects of Hot Water on Face: ਚਿਹਰੇ ਦੀ ਚਮੜੀ ਜ਼ਿਆਦਾ ਨਾਜ਼ੁਕ ਹੁੰਦੀ ਹੈ। ਅਜਿਹੇ 'ਚ ਗਰਮ ਪਾਣੀ ਨਾਲ ਚਿਹਰਾ ਧੋਣ ਕਾਰਨ ਚਮੜੀ ਦੇ ਸੈੱਲ ਖਰਾਬ ਹੋ ਸਕਦੇ ਹਨ।
Hot Water on Face
Published : Nov 16, 2023, 5:17 PM IST
ਗਰਮ ਪਾਣੀ ਨਾਲ ਚਿਹਰਾ ਧੋਣ ਦੇ ਨੁਕਸਾਨ:
- ਫਿਣਸੀਆਂ ਦੀ ਸਮੱਸਿਆ:ਚਿਹਰੇ ਨੂੰ ਗਰਮ ਪਾਣੀ ਨਾਲ ਧੋਣ ਕਰਕੇ ਚਮੜੀ 'ਚ ਬਲੱਡ ਸਰਕੁਲੇਸ਼ਨ ਦਾ ਪ੍ਰਵਾਹ ਵਧ ਜਾਂਦਾ ਹੈ। ਇਸ ਕਾਰਨ ਫਿਣਸੀਆਂ ਅਤੇ ਚਿਹਰੇ 'ਤੇ ਸੋਜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਖੁਸ਼ਕ ਚਮੜੀ: ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਕਾਰਨ ਚਮੜੀ 'ਤੇ ਖੁਜਲੀ ਵਰਗੀ ਸਮੱਸਿਆਂ ਹੋਣ ਲੱਗਦੀ ਹੈ।
- ਕਾਲੇ ਧੱਬੇ: ਗਰਮ ਪਾਣੀ ਨਾਲ ਮੂੰਹ ਧੋਣ ਕਰਕੇ ਚਿਹਰੇ 'ਤੇ ਕਾਲੇ ਧੱਬੇ ਵੀ ਪੈ ਸਕਦੇ ਹਨ। ਇਹ ਧੱਬੇ ਹੌਲੀ-ਹੌਲੀ ਵੱਡੇ ਹੋ ਜਾਂਦੇ ਹਨ, ਜਿਸ ਕਾਰਨ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਇਸਦੇ ਨਾਲ ਹੀ ਚਿਹਰੇ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਚਮੜੀ ਦੀ ਇਨਫੈਕਸ਼ਨ:ਗਰਮ ਪਾਣੀ ਨਾਲ ਚਿਹਰਾ ਧੋਣ ਕਰਕੇ ਚਮੜੀ ਲਾਲ, ਚਮੜੀ 'ਤੇ ਜਲਨ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਝੁਰੜੀ ਦੀ ਸਮੱਸਿਆਂ: ਗਰਮ ਪਾਣੀ ਨਾਲ ਮੂੰਹ ਧੋਣ ਕਰਕੇ ਤੁਹਾਡੇ ਚਿਹਰੇ 'ਤੇ ਝੁਰੜੀਆਂ ਵੀ ਪੈ ਸਕਦੀਆਂ ਹਨ।
- Raw Milk For Skin: ਦਾਗ-ਧੱਬਿਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੱਚਾ ਦੁੱਧ ਹੋ ਸਕਦੈ ਮਦਦਗਾਰ, ਇੱਥੇ ਜਾਣੋ ਇਸਨੂੰ ਇਸਤੇਮਾਲ ਕਰਨ ਦਾ ਤਰੀਕਾ
- Dark Circles: ਡਾਰਕ ਸਰਕਲ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਇਨ੍ਹਾਂ 5 ਫਲਾਂ ਨੂੰ ਅੱਜ ਤੋਂ ਹੀ ਕਰ ਲਓ ਸ਼ਾਮਲ
- Skin Care Tips: Glowing Skin ਪਾਉਣ ਲਈ ਰੋਜ਼ਾਨਾ ਖਾਲੀ ਪੇਟ ਪੀਓ ਇਹ 5 ਡ੍ਰਿੰਕਸ, ਨਜ਼ਰ ਆਵੇਗਾ ਨਿਖਾਰ
ਇਸ ਤਰ੍ਹਾਂ ਧੋਵੋ ਆਪਣਾ ਚਿਹਰਾ: ਚਿਹਰਾ ਧੋਣ ਲਈ ਬਹੁਤ ਜ਼ਿਆਦਾ ਠੰਡੇ ਅਤੇ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ, ਸਗੋ ਨਾਰਮਲ ਪਾਣੀ ਦਾ ਇਸਤੇਮਾਲ ਕਰੋ। ਪਾਣੀ ਚਿਹਰੇ ਲਈ ਸਹੀ ਹੈ ਜਾਂ ਨਹੀਂ, ਇਹ ਦੇਖਣ ਲਈ ਆਪਣੇ ਹੱਥ 'ਤੇ ਪਾਣੀ ਪਾ ਕੇ ਚੈਕ ਕਰੋ।