ਹੈਦਰਾਬਾਦ: ਸੱਟ ਅਤੇ ਮਧੂ ਮੱਖੀ ਦੇ ਵੱਢਣ ਕਾਰਨ ਸਰੀਰ ਦਾ ਹਿੱਸਾ ਸੁੱਜ ਜਾਂਦਾ ਹੈ। ਸੋਜ ਕਾਰਨ ਉਸ ਹਿੱਸੇ ਵਿੱਚ ਦਰਦ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਸੋਜ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਇਸ ਨਾਲ ਸਾਡਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਲਈ ਤੁਸੀਂ ਇਸ ਸੋਜ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਅ ਅਪਣਾ ਸਕਦੇ ਹੋ।
ਸੋਜ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ:
ਸਰ੍ਹੋਂ ਦਾ ਤੇਲ: ਸਰ੍ਹੋਂ ਦਾ ਤੇਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਨੂੰ ਤੁਸੀਂ ਸੋਜ ਨੂੰ ਘਟ ਕਰਨ ਲਈ ਵੀ ਇਸਤੇਮਾਲ ਕਰ ਸਕਦੇ ਹੋ। ਸਰ੍ਹੋਂ ਦੇ ਤੇਲ ਵਿੱਚ ਸਰੀਰ ਦੇ ਅੰਦਰੂਨੀ ਹਿੱਸੇ ਵਿੱਚ ਆਈ ਸੋਜ ਨੂੰ ਘਟ ਕਰਨ ਦੇ ਗੁਣ ਮੌਜ਼ੂਦ ਹੁੰਦੇ ਹਨ। ਇਸ ਲਈ ਸਰ੍ਹੋਂ ਦਾ ਤੇਲ ਗਰਮ ਕਰੋ। ਉਸ ਵਿੱਚ ਲਸਣ ਪਾ ਕੇ ਤੇਲ ਨੂੰ ਥੋੜ੍ਹਾਂ ਪਕਾ ਲਓ। ਫਿਰ ਗੈਸ ਬੰਦ ਕਰਕੇ ਤੇਲ ਦੇ ਠੰਢਾ ਹੋਣ ਦਾ ਇੰਤਜ਼ਾਰ ਕਰੋ। ਫਿਰ ਇਸਨੂੰ ਸੋਜ ਵਾਲੀ ਜਗ੍ਹਾਂ ਲਗਾਓ ਅਤੇ ਹੱਥਾਂ ਨਾਲ ਮਾਲਿਸ਼ ਕਰੋ।
ਹਲਦੀ: ਸੋਜ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਕਈ ਸਾਲਾਂ ਤੋਂ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਹਲਦੀ ਵਿੱਚ Curcumin ਨਾਮ ਦਾ ਇੱਕ ਤੱਤ ਹੁੰਦਾ ਹੈ। ਇਸ ਤੋਂ ਇਲਾਵਾ ਹਲਦੀ ਵਿੱਚ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ। ਇਸ ਨਾਲ ਹੱਥਾਂ-ਪੈਰਾਂ ਦੀ ਸੋਜ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਲਈ ਭਾਂਡੇ ਵਿੱਚ ਇੱਕ ਚਮਚ ਹਲਦੀ ਪਾਊਡਰ ਲਓ। ਇਸ ਵਿੱਚ ਪਾਣੀ ਮਿਲਾਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਸੋਜ ਵਾਲੀ ਜਗ੍ਹਾਂ ਲਗਾਓ। ਸੋਜ ਦੀ ਸਮੱਸਿਆਂ ਤੋਂ ਜਲਦੀ ਰਾਹਤ ਪਾਉਣ ਲਈ ਇਸਦਾ ਦਿਨ ਵਿੱਚ ਦੋ ਵਾਰ ਇਸਤੇਮਾਲ ਕਰੋ।