ਸਾਡੇ ਦੇਸ਼ ਵਿੱਚ, ਹੋਲੀ ਦਾ ਤਿਉਹਾਰ ਹਰ ਉਮਰ ਤੇ ਵਰਗ ਦੇ ਲੋਕ ਖੁਸ਼ੀ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਰੰਗੀਨ ਗੁਲਾਲ, ਪਾਣੀ ਨਾਲ ਭਰੀ ਪਿਚਕਾਰੀ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਇਸ ਤਿਉਹਾਰ ਦੀ ਖੁਸ਼ੀ ਨੂੰ ਦੁਗਣਾ ਕਰ ਦਿੰਦੇ ਹਨ। ਫਾਗ ਜਾਂ ਰੰਗ ਵਾਲੀ ਹੋਲੀ ਕਹੇ ਜਾਣ ਵਾਲੀ ਛੋਟੀ ਹੋਲੀ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਇੱਕ ਪਾਸੇ ਜਿਥੇ ਫਾਗਨ ਦਾ ਦਿਨ ਰੰਗਾਂ ਨਾਲ ਭਰਪੂਰ ਹੁੰਦਾ ਹੈ, ਉਥੇ ਹੀ ਛੋਟੀ ਹੋਲੀ ਦੇ ਦਿਨ ਪੂਜਾ ਪਾਠ ਦਾ ਆਯੋਜਨ ਕੀਤਾ ਜਾਂਦਾ ਹੈ।
ਹੋਲੀ ਤੇ ਫਾਗ ਜਾਂ ਦੁਲਹੈਂਡੀ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦੋਹਾਂ ਨੂੰ ਮਨਾਏ ਜਾਣ ਪਿੱਛੇ ਵੱਖ-ਵੱਖ ਕਹਾਣੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਹੋਲੀ ਦਾ ਤਿਉਹਾਰ ਨਾ ਮਹਿਜ਼ ਸਾਡੀ ਮਾਨਸਿਕ ਸਿਹਤ ਨੂੰ, ਬਲਕਿ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਕਰਦਾ ਹੈ। ਈਟੀਵੀ ਭਾਰਤ ਦੀ ਸੁੱਖੀਭਾਵਾ ਟੀਮ ਆਪਣੇ ਪਾਠਕਾਂ ਨਾਲ ਹੋਲੀ ਨਾਲ ਜੁੜੀਆਂ ਕਹਾਣੀਆਂ ਦੇ ਨਾਲ- ਨਾਲ ਹੀ ਇਸ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕਰ ਰਹੀ ਹੈ ਕਿ ਹੋਲੀ ਦਾ ਤਿਉਹਾਰ ਸਾਡੇ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਹੈ।
ਕਿਉਂ ਮਨਾਈ ਜਾਂਦੀ ਹੈ ਹੋਲੀ ?
ਛੋਟੀ ਹੋਲੀ ਦੀ ਕਹਾਣੀ ਆਮ ਤੌਰ 'ਤੇ ਹਰ ਕੋਈ ਜਾਣਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਣੂ ਦੇ ਭਗਤ ਪ੍ਰਹਲਾਦ ਨੂੰ ਮਾਰਨ ਲਈ ਉਸ ਦੀ ਭੂਆ ਹੋਲਿਕਾ ਨੇ ਨਿੱਕੇ ਪ੍ਰਹਲਾਦ ਨੂੰ ਆਪਣੀ ਗੋਦ 'ਚ ਬਿਠਾ ਅੱਗ ਵਿੱਚ ਦਾਖਲ ਹੋ ਗਈ ਸੀ। ਹੋਲਿਕਾ ਨੂੰ ਵਰਦਾਨ ਵਜੋਂ ਮਿਲੀ ਚੁੰਨੀ ਨੂੰ ਪਹਿਨ ਕੇ ਜੇਕਰ ਉਹ ਅੱਗ ਵਿੱਚ ਦਾਖਲ ਹੋਵੇਗੀ ਤਾਂ ਉਹ ਨਹੀਂ ਸੜੇਗੀ। ਹੋਲੀ ਦੇ ਦਿਨ ਹੋਲਿਕਾ ਨੇ ਵਰਦਾਨ ਵਜੋਂ ਮਿਲੀ ਚੁੰਨੀ ਨੂੰ ਪਹਿਨ ਕੇ ਪ੍ਰਹਿਲਾਦ ਨਾਲ ਅੱਗ ਵਿੱਚ ਦਾਖਲ ਹੋਈ, ਪਰ ਭਗਵਾਨ ਵਿਸ਼ਣੂ ਦੀ ਕਿਰਪਾ ਨਾਲ ਉਹ ਚੁੰਨੀ ਹੋਲਿਕਾ ਕੋਲੋਂ ਉਢ ਪ੍ਰਹਲਾਦ ਉੱਤੇ ਡਿੱਗ ਗਈ। ਇਸ ਨਾਲ ਪ੍ਰਹਲਾਦ ਬੱਚ ਗਿਆ, ਪਰ ਹੋਲਿਕਾ ਦਾ ਦਹਿਨ ਹੋ ਜਾਂਦਾ ਹੈ। ਇਸ ਲਈ ਇਸ ਨੂੰ ਬੁਰਾਈ ਤੇ ਚੰਗਿਆਈ ਦੀ ਜਿੱਤ ਵਜੋਂ ਹਰ ਸਾਲ ਛੋਟੀ ਹੋਲੀ ਵਾਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ।
ਉਸੇ ਸਮੇਂ, ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਇੱਕ ਵਾਰ ਆਪਣੀ ਮਾਂ ਯਸ਼ੋਦਾ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਧਾ ਉਸ ਨੂੰ ਹਮੇਸ਼ਾ ਉਸ ਦੇ ਕਾਲੇ ਰੰਗ ਦੇ ਲਈ ਚਿੜਾਉਂਦੀ ਹੈ। ਬੱਚਿਆਂ ਦੀ ਇਸ ਲੜਾਈ ਨੂੰ ਹਾਸੇ-ਮਜ਼ਾਕ 'ਚ ਪੇਸ਼ ਕਰਦਿਆਂ ਮਾਂ ਯਸ਼ੋਦਾ ਨੇ ਕ੍ਰਿਸ਼ਨ ਨੂੰ ਇ$ਕ ਸੁਝਾਅ ਦਿੱਤਾ, ਕਿਉਂ ਨਾ ਰਾਧਾ ਨੂੰ ਵੀ ਰੰਗਾਂ ਨਾਲ ਸਰੋਬਰ ਕਰ ਦਿੱਤਾ ਜਾਵੇ। ਮਾਂ ਦੀ ਆਵਾਜ਼ ਸੁਣਦਿਆਂ ਹੀ ਕ੍ਰਿਸ਼ਨ ਨੇ ਵੱਖ-ਵੱਖ ਰੰਗਾਂ ਦੇ ਨਾਲ ਰਾਧਾ ਨੂੰ ਰੰਗ ਦਿੱਤਾ। ਇਸ ਤੋਂ ਬਾਅਦ ਹੀ ਹੋਲੀ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਸ਼ੁਰੂ ਹੋ ਗਈ। ਇਸ ਲਈ ਹੋਲੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਇਸ ਲਈ ਅੱਜ ਵੀ ਮਥੁਰਾ, ਵਰਿੰਦਾਵਨ ਅਤੇ ਉਨ੍ਹਾਂ ਦੇ ਨੇੜਲੇ ਇਲਾਕਿਆਂ 'ਚ ਹੋਲੀ ਦਾ ਇੱਕ ਵੱਖਰਾ ਜਸ਼ਨ ਮਨਾਇਆ ਜਾਂਦਾ ਹੈ।
ਕੋਰੋਨਾ ਕਾਲ ਵਿੱਚ ਇੰਝ ਮਨਾਓ ਹੋਲੀ
ਮੌਜੂਦਾ ਸਮੇਂ ਵਿੱਚ ਕੋਰੋਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਤੋਂ ਬਚਾਅ ਨਿਯਮਾਂ ਦੀ ਪਾਲਣਾ ਕਰਨਾ ਬੇਹਦ ਜ਼ਰੂਰੀ ਹੈ। ਜਿਥੇ ਸੰਭਵ ਹੋਵੇ ਹੋਲੀ ਖੇਡਣ ਤੋਂ ਬਚੋ ਤੇ ਜੇਕਰ ਹੋਲੀ ਮਨਾਉਂਦੇ ਹੋ ਤਾਂ ਛੋਟੇ-ਛੋਟੇ ਗਰੁੱਪ ਵਿੱਚ ਹੋਲੀ ਖੇਡੋ। ਹੋਲੀ ਦੇ ਦਿਨ ਇਨ੍ਹਾਂ ਖ਼ਾਸ ਗੱਲਾਂ ਨੂੰ ਧਿਆਨ 'ਚ ਰੱਖ ਕੇ ਸੰਕਰਮਣ ਤੋਂ ਬੱਚਿਆ ਜਾ ਸਕਦਾ ਹੈ।
- ਕੋਸ਼ਿਸ਼ ਕਰੋ ਦੂਰ ਰਹਿ ਕੇ ਗੁਲਾਲ ਉਢਾ ਕੇ ਰੰਗ ਲਾਓ, ਕਿਸੇ ਨਾਲ ਗੱਲੇ ਮਿਲਣ ਤੇ ਹੱਥ ਮਿਲਾਉਣ ਤੋਂ ਬੱਚੋ।
- ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਜੋ ਬਿਮਾਰ ਹੋਣ ਜਾਂ ਜਿਨ੍ਹਾਂ ਨੂੰ ਖਾਂਸੀ ਜਾਂ ਜੁਕਾਮ ਵਰਗੀ ਸਮੱਸਿਆ ਹੋਵੇ।
- ਰੰਗ ਖੇਡਦੇ ਸਮੇਂ ਅੱਖਾਂ ਜਾ ਮੂੰਹ 'ਤੇ ਹੱਥ ਲਾਉਣ ਤੋਂ ਬਚੋ।
- ਕੋਸ਼ਿਸ਼ ਕਰੋ ਕਿ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ।