ਹੈਦਰਾਬਾਦ:ਹਿੰਗ ਸਾਡੀ ਰਸੋਈ ਦਾ ਇੱਕ ਖਾਸ ਮਸਾਲਾ ਹੈ। ਦਾਲ ਜਾਂ ਸਬਜ਼ੀ ਵਿੱਚ ਹਿੰਗ ਦੀ ਵਰਤੋਂ ਕਰਨ ਨਾਲ ਇਸਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਇਸ ਮਸਾਲੇ ਦੀ ਮਦਦ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆਂ ਹੈ, ਉਨ੍ਹਾਂ ਲੋਕਾਂ ਲਈ ਵੀ ਹਿੰਗ ਦਾ ਮਸਾਲਾ ਫਾਇਦੇਮੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਿੰਗ ਤੁਹਾਡੀ ਚਮੜੀ ਲਈ ਵੀ ਕਾਫੀ ਫਾਇਦੇਮੰਦ ਹੋ ਸਕਦਾ ਹੈ। ਹਿੰਗ ਦਾ ਇਸਤੇਮਾਲ ਕਰਕੇ ਤੁਸੀਂ ਬੇਦਾਗ ਅਤੇ ਨਿਖਰੀ ਹੋਈ ਚਮੜੀ ਪਾ ਸਕਦੇ ਹੋ।
ਚਮੜੀ ਲਈ ਹਿੰਗ ਦੇ ਫਾਇਦੇ:
ਚਮੜੀ ਦੀ ਇਨਫ਼ੈਕਸ਼ਨ ਤੋਂ ਛੁਟਕਾਰਾ: ਹਿੰਗ ਸਾਨੂੰ ਚਮੜੀ ਦੀ ਇਨਫ਼ੈਕਸ਼ਨ ਅਤੇ ਖੁਜਲੀ ਦੀ ਸਮੱਸਿਆਂ ਤੋਂ ਬਚਾਉਦਾ ਹੈ। ਹਿੰਗ ਵਿੱਚ ਕੂਲਿੰਗ ਪ੍ਰਭਾਵ ਹੁੰਦੇ ਹਨ। ਇਹ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਬੈਕਟੀਰੀਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ:ਫਿਣਸੀਆਂ ਦੀ ਸਮੱਸਿਆਂ ਵਿੱਚ ਹਿੰਗ ਦਾ ਫੇਸ ਪੈਕ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਹ ਲਾਗ ਪੈਂਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਦਾ ਹੈ ਅਤੇ ਚਮੜੀ ਨੂੰ ਫਿਣਸੀਆਂ ਅਤੇ ਦਾਗ-ਧੱਬਿਆਂ ਤੋਂ ਬਚਾਉਦਾ ਹੈ।
ਸੁੱਕੀ ਅਤੇ ਖੁਸ਼ਕ ਚਮੜੀ:ਪ੍ਰਦੂਸ਼ਣ ਕਰਕੇ ਜੇਕਰ ਤੁਹਾਡੀ ਚਮੜੀ ਸੁੱਕੀ ਅਤੇ ਖੁਸ਼ਕ ਹੋ ਗਈ ਹੈ, ਤਾਂ ਹਿੰਗ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਹ ਚਮੜੀ ਨੂੰ ਨਮੀ ਦੇਣ ਦੇ ਨਾਲ-ਨਾਲ ਚਮਕ ਵੀ ਦਿੰਦਾ ਹੈ।
ਹਿੰਗ ਦੀ ਮਦਦ ਨਾਲ ਝੁਰੜੀਆਂ ਤੋਂ ਬਚਿਆ ਜਾ ਸਕਦਾ:ਹਿੰਗ ਵਿੱਚ ਬੁਢਾਪਾ ਵਿਰੋਧੀ ਗੁਣ ਹੁੰਦੇ ਹਨ, ਜੋ ਸਾਨੂੰ ਝੁਰੜੀਆਂ ਤੋਂ ਬਚਾਉਦੇ ਹਨ। ਇਸਦੀ ਮਦਦ ਨਾਲ ਬਰੀਕ ਲਾਈਨਾਂ ਅਤੇ ਕਾਲੇ ਚਟਾਕ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ।
ਤੇਲਯੁਕਤ ਚਮੜੀ ਤੋਂ ਛੁਟਕਾਰਾ:ਕੁਦਰਤੀ ਨਿਖਾਰ ਪਾਉਣ ਲਈ ਹਿੰਗ ਦਾ ਇਸਤੇਮਾਲ ਫਾਇਦੇਮੰਦ ਹੋ ਸਕਦਾ ਹੈ। ਇਹ ਚਮੜੀ ਨੂੰ ਜਵਾਨ ਬਣਾਏ ਰੱਖਣ 'ਚ ਮਦਦ ਕਰਦਾ ਹੈ ਅਤੇ ਤੇਲਯੁਕਤ ਚਮੜੀ ਤੋਂ ਵੀ ਛੁਟਕਾਰਾ ਮਿਲਦਾ ਹੈ।
ਹਿੰਗ ਤੋਂ ਫੇਸ ਪੈਕ ਬਣਾਉਣ ਦਾ ਤਰੀਕਾ: ਹਿੰਗ ਦਾ ਫੇਸ ਪੈਕ ਬਣਾਉਣ ਲਈ ਇੱਕ ਕਟੋਰੀ ਵਿੱਚ ਦੋ ਚਮਚ ਮੁਲਤਾਨੀ ਮਿੱਟੀ ਲਓ। ਇਸ ਵਿੱਚ ਇੱਕ ਚਮਚ ਸ਼ਹਿਦ, ਇੱਕ ਚੁਟਕੀ ਹਿੰਗ, ਇੱਕ ਚਮਚ ਗੁਲਾਬ ਜਲ ਮਿਲਾਓ। ਇਸ ਮਿਸ਼ਰਨ ਨੂੰ ਕੁਝ ਸਮੇਂ ਤੱਕ ਚੰਗੀ ਤਰ੍ਹਾਂ ਮਿਲਾਓ। ਫਿਰ 15 ਮਿੰਟ ਤੱਕ ਇਸਨੂੰ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਸਾਫ਼ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਫੇਸ ਪੈਕ ਦੀ ਮਦਦ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸਦਾ ਰੋਜਾਨਾ ਇਸਤੇਮਾਲ ਕਰਨ ਨਾਲ ਚਿਹਰੇ 'ਤੇ ਚਮਕ ਆਵੇਗੀ।