ਹੈਦਰਾਬਾਦ: ਬੱਚਿਆਂ ਦੇ ਵਿਕਾਸ 'ਚ ਖਾਣ-ਪੀਣ ਦੀ ਬਹੁਤ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਜੇਕਰ ਮਾਪੇ ਆਪਣੇ ਬੱਚਿਆਂ ਨੂੰ ਸਿਹਤਮੰਦ ਚੀਜ਼ਾਂ ਖਾਣ ਨੂੰ ਦੇਣ, ਤਾਂ ਉਨ੍ਹਾਂ ਦੀ ਸਿਹਤ ਅਤੇ ਕੱਦ ਦੋਨੋ ਵਧੀਆਂ ਹੋ ਸਕਦੇ ਹਨ। ਜੇਕਰ ਤੁਸੀਂ ਆਪਣੇ ਬੱਚੇ ਦੇ ਕੱਦ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਕੁਝ ਸਿਹਤਮੰਦ ਚੀਜ਼ਾਂ ਖਾਣ ਨੂੰ ਦਿਓ। ਇਸ ਨਾਲ ਬੱਚੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਹੋਣਗੇ।
ਬੱਚਿਆਂ ਦੇ ਕੱਦ ਨੂੰ ਵਧਾਉਣ ਲਈ ਖੁਰਾਕ:
ਡੇਅਰੀ ਪ੍ਰੋਡਕਟਸ: ਬੱਚਿਆਂ ਦੇ ਕੱਦ ਨੂੰ ਵਧਾਉਣ ਲਈ ਤੁਸੀਂ ਉਨ੍ਹਾਂ ਨੂੰ ਦੁੱਧ, ਦਹੀ ਅਤੇ ਪਨੀਰ ਖਾਣ ਨੂੰ ਦੇ ਸਕਦੇ ਹੋ। ਇਨ੍ਹਾਂ 'ਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਡੀ, ਵਿਟਾਮਿਨ-ਈ, ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਬੱਚਿਆਂ ਦੇ ਕੱਦ ਨੂੰ ਵਧਾਉਣ 'ਚ ਮਦਦ ਮਿਲ ਸਕਦੀ ਹੈ। ਕਈ ਵਾਰ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਵੀ ਕੱਦ ਛੋਟਾ ਰਹਿ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਬੱਚਿਆਂ ਦੀ ਖੁਰਾਕ 'ਚ ਡੇਅਰੀ ਪ੍ਰੋਡਕਟਸ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਪੂਰੀ ਹੋਵੇਗੀ।
ਅੰਡੇ: ਅੰਡੇ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਪ੍ਰੋਟੀਨ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ-2 ਵੀ ਪਾਇਆ ਜਾਂਦਾ ਹੈ। ਇਸ ਨਾਲ ਬੱਚਿਆਂ ਦੇ ਕੱਦ ਨੂੰ ਵਧਾਉਣ 'ਚ ਮਦਦ ਮਿਲ ਸਕਦੀ ਹੈ। ਜੇਕਰ ਤੁਸੀਂ ਆਪਣੇ ਬੱਚੇ ਦੇ ਛੋਟੇ ਕੱਦ ਤੋਂ ਪਰੇਸ਼ਾਨ ਹੋ, ਤਾਂ ਉਨ੍ਹਾਂ ਦੀ ਖੁਰਾਕ 'ਚ ਅੰਡੇ ਜ਼ਰੂਰ ਸ਼ਾਮਲ ਕਰੋ।