ਪੰਜਾਬ

punjab

ETV Bharat / sukhibhava

Hair Care Tips: ਵਾਲ ਝੜਨ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਪਿਆਜ਼ ਦੇ ਰਸ ਦਾ ਇਸ ਤਰ੍ਹਾਂ ਕਰੋ ਇਸਤੇਮਾਲ - healthy lifestyle

Onion Juice For Hair Fall: ਗਲਤ ਜੀਵਨਸ਼ੈਲੀ ਕਾਰਨ ਲੋਕ ਵਾਲ ਝੜਨ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ। ਜਿਸ ਨਾਲ ਵਾਲ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਤੁਸੀਂ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦੇ ਰਸ ਦਾ ਇਤੇਮਾਲ ਕਰ ਸਕਦੇ ਹੋ। ਸਿਰਫ਼ ਪਿਆਜ਼ ਦਾ ਰਸ ਹੀ ਨਹੀਂ ਸਗੋ ਇਸ 'ਚ ਕਈ ਚੀਜ਼ਾਂ ਮਿਲਾਉਣ ਨਾਲ ਵਾਲ ਦੀ ਗ੍ਰੋਥ ਹੋਵੇਗੀ।

Onion Juice For Hair Fall
Hair Care Tips

By ETV Bharat Punjabi Team

Published : Sep 28, 2023, 2:00 PM IST

ਹੈਦਰਾਬਾਦ:ਗਲਤ ਜੀਵਨਸ਼ੈਲੀ ਅਤੇ ਖਾਣ-ਪੀਣ ਕਾਰਨ ਲੋਕ ਵਾਲ ਝੜਨ ਦੀ ਸਮੱਸਿਆਂ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਇਸ ਨਾਲ ਹੋਰ ਕਈ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਇਸ ਲਈ ਪਿਆਜ਼ ਦਾ ਰਸ ਫਾਇਦੇਮੰਦ ਹੋ ਸਕਦਾ ਹੈ। ਪਿਆਜ਼ ਦੇ ਰਸ 'ਚ ਸਲਫ਼ਰ ਪਾਇਆ ਜਾਂਦਾ ਹੈ। ਜਿਸਦੀ ਮਦਦ ਨਾਲ ਵਾਲਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ।

ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ:

ਪਿਆਜ਼ ਦੇ ਨਾਲ ਮੇਥੀ ਦਾਣੇ ਦਾ ਪੇਸਟ: ਵਾਲਾਂ ਨੂੰ ਝੜਨ ਤੋਂ ਰੋਕਣ ਲਈ ਪਿਆਜ਼ ਦੇ ਰਸ 'ਚ ਮੇਥੀ ਦਾਣਾ ਮਿਲਾ ਕੇ ਇਸਦਾ ਪੇਸਟ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ ਅਤੇ ਵਾਲ ਮਜ਼ਬੂਤ ਅਤੇ ਲੰਬੇ ਹੋਣਗੇ। ਇਸ ਲਈ ਇੱਕ ਚਮਚ ਮੇਥੀ ਦਾਣੇ ਨੂੰ ਰਾਤ ਦੇ ਪਾਣੀ ਚ ਭਿਗੋ ਕੇ ਰੱਖ ਦਿਓ। ਸਵੇਰੇ ਇਸਨੂੰ ਮਿਕਸੀ 'ਚ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ 'ਚ 2-3 ਚਮਚ ਪਿਆਜ਼ ਦਾ ਰਸ ਮਿਲਾ ਲਓ ਅਤੇ ਇਸਨੂੰ ਆਪਣੀ ਖੋਪੜੀ 'ਚ ਲਗਾਓ। ਕਰੀਬ ਇੱਕ ਘੰਟੇ ਬਾਅਦ ਆਪਣੇ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ। ਹਫ਼ਤੇ 'ਚ ਦੋ ਵਾਰ ਇਸਦਾ ਇਸਤੇਮਾਲ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ।

ਪਿਆਜ਼ ਦੇ ਰਸ 'ਚ ਨਾਰੀਅਲ ਤੇਲ ਮਿਲਾਓ: ਵਾਲ ਝੜਨ ਦੀ ਸਮੱਸਿਆਂ ਨੂੰ ਰੋਕਣ ਲਈ ਤੁਸੀਂ ਪਿਆਜ਼ ਦੇ ਰਸ 'ਚ ਨਾਰੀਅਲ ਤੇਲ ਮਿਲਾ ਕੇ ਵੀ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਇਸ ਲਈ 2 ਚਮਚ ਨਾਰੀਅਲ ਤੇਲ 'ਚ 3 ਚਮਚ ਪਿਆਜ਼ ਦਾ ਰਸ ਮਿਲਾ ਕੇ ਇਸਨੂੰ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। ਇਸਨੂੰ ਲਗਾਉਦੇ ਸਮੇਂ ਹੱਥਾਂ ਨਾਲ ਵਾਲਾਂ ਦੀ ਮਸਾਜ ਕਰੋ ਅਤੇ 1 ਘੰਟੇ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ। ਹਫ਼ਤੇ 'ਚ ਦੋ ਜਾਂ ਤਿੰਨ ਵਾਰ ਇਸਦਾ ਇਸਤੇਮਾਲ ਕਰੋ।

ਪਿਆਜ਼ ਦੇ ਰਸ 'ਚ ਕਰੀ ਪੱਤਾ ਮਿਲਾਓ:ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਕਰੀ ਪੱਤੇ ਦਾ ਇਸਤੇਮਾਲ ਕਰਦੇ ਹਨ। ਇਹ ਸਵਾਦ ਹੀ ਨਹੀਂ ਸਗੋਂ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਪਿਆਜ਼ ਦੇ ਰਸ ਨੂੰ ਕਰੀ ਪੱਤੇ 'ਚ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਕਾਫੀ ਫਾਇਦਾ ਮਿਲੇਗਾ। ਇਸ ਲਈ 10-12 ਕਰੀ ਪੱਤਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ ਅਤੇ ਇਸ 'ਚ 2 ਚਮਚ ਪਿਆਜ਼ ਦਾ ਰਸ ਮਿਲਾ ਲਓ। ਇਸ ਨਾਲ ਵਾਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ।

ABOUT THE AUTHOR

...view details