ਹੈਦਰਾਬਾਦ : ਮੌਨਸੂਨ ਦੇ ਦਸਤਕ ਦਿੰਦੇ ਹੀ ਮੌਸਮ ਵਧੀਆ ਹੋ ਜਾਂਦਾ ਹੈ। ਇਹ ਮੌਸਮ ਆਪਣੇ ਆਪ 'ਚ ਬੇਹਦ ਰੋਮਾਂਚਕਾਰੀ ਹੁੰਦਾ ਹੈ, ਲੋਕ ਇਸ ਮੌਸਮ ਦਾ ਆਨੰਦ ਮਾਨੰਣ ਲਈ ਮੀਂਹ 'ਚ ਭਿੱਜਣਾ ਪਸੰਦ ਕਰਦੇ ਹਨ। ਇਹ ਮਜ਼ਾ ਉਦੋਂ ਖ਼ਰਾਬ ਹੋ ਜਾਂਦਾ ਹੈ ਜਦ ਉਨ੍ਹਾਂ ਦੇ ਵਾਲ ਟੁੱਟਣ ਜਾਂ ਝੜਨ ਲੱਗ ਜਾਂਦੇ ਹਨ ਜਾਂ ਫਿਰ ਵਾਲ ਝੜਨ ਨਾਲ ਤਣਾਅ ਹੁੰਦਾ ਹੈ।
ਮੌਨਸੂਨ 'ਚ ਤੁਹਾਨੂੰ ਵਾਲਾਂ ਦੀ ਖ਼ਾਸ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਲਾਂ ਦੇ ਟੈਕਸਟਚਰ ਤੇ ਲੋੜ ਨੂੰ ਸਮਝੋ। ਬਜ਼ਾਰ ਵਿੱਚ ਵਾਲਾਂ ਦੀ ਦੇਖਭਾਲ ਲਈ ਬਹੁਤ ਸਾਰੇ ਪ੍ਰੋਡਕਟਸ ਉਪਲਬਧ ਹਨ ਤੇ ਲੋਕ ਇਨ੍ਹਾਂ ਉੱਤੇ ਹਜ਼ਾਰਾਂ ਰੁਪਏ ਖ਼ਰਚ ਕਰਦੇ ਹਨ ਪਰ ਲੌਕਡਾਊਨ ਦੇ ਦੌਰਾਨ ਤੁਸੀਂ ਘਰ 'ਤੇ ਹੀ ਕੁੱਝ ਘਰੇਲੂ ਟਿੱਪਸ ਦੀ ਮਦਦ ਨਾਲ ਆਪਣੇ ਵਾਲਾਂ ਘਣਾ ਅਤੇ ਮਜ਼ਬੂਤ ਬਣਾ ਸਕਦੇ ਹੋ।
ਸਾਵਧਾਨੀਆਂ ਵਰਤੋ
- ਮੌਨਸੂਨ ਦੇ ਦੌਰਾਨ ਕਈ ਵਾਰ ਜਾਣੇ-ਅਣਜਾਣੇ 'ਚ ਤੁਸੀਂ ਗਿੱਲੇ ਹੋ ਜਾਂਦੇ ਹੋ। ਘਰ ਪਹੁੰਚ ਕੇ ਤੁਰੰਤ ਆਪਣੇ ਗਿੱਲੇ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਲਓ ਤਾਂ ਜੋ ਸਕੈਲਪ 'ਤੇ ਨਮੀ ਨਾ ਰਹੇ।
- ਵਾਲਾਂ ਨੂੰ ਸਮੇਂ-ਸਮੇਂ 'ਤੇ ਸ਼ੈਂਪੂ ਕਰੋ, ਜਿਸ ਨਾਲ ਸਕੈਲਪ ਉੱਤੇ ਜਮੀ ਗੰਦਗੀ ਸਾਫ ਹੋ ਸਕੇ।
- ਮੌਨਸੂਨ ਦੌਰਾਨ ਵਾਲਾਂ 'ਚ ਤੇਲ ਜ਼ਰੂਰ ਲਗਾਓ, ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ।
- ਵਾਲਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਿਸੇ ਚੁੰਨੀ ਜਾਂ ਸਕਾਰਫ ਨਾਲ ਸਿਰ ਢੱਕ ਕੇ ਬਾਹਰ ਨਿਕਲੋ।
- ਆਪਣੇ ਵਾਲ ਸੰਘਣੇ ਕੰਘੇ ਨਾਲ ਵਾਹੋ, ਇਸ ਨਾਲ ਵਾਲ ਘੱਟ ਝੜਨਗੇ।
- ਆਪਣਾ ਤੌਲੀਆ ਤੇ ਕੰਘਾ ਕਿਸੇ ਨਾਲ ਸ਼ੇਅਰ ਨਾ ਕਰੋ।
- ਰੋਜ਼ਾਨਾ 8-10 ਗਿਲਾਸ ਪਾਣੀ ਪੀਓ।
ਇੰਝ ਕਰੋ ਵਾਲਾਂ ਦੀ ਦੇਖਭਾਲ
1. ਤੇਲ ਲਗਾਓ : ਮੌਨਸੂਨ ਦੇ ਦੌਰਾਨ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਇਸ ਮੌਸਮ 'ਚ ਲੋਕ ਤੇਲ ਲਗਾਉਣ ਤੋਂ ਪਰਹੇਜ਼ ਕਰਦੇ ਹਨ। ਅਜਿਹੀ ਸਥਿਤੀ 'ਚ ਵਾਲਾਂ ਦੀ ਚੰਗੀ ਦੇਖਭਾਲ ਲਈ ਨਾਰੀਅਲ ਦੇ ਤੇਲ ਨੂੰ ਕੋਸਾ ਕਰੋ ਅਤੇ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਵਾਲਾਂ 'ਚ ਮਸਾਜ ਕਰੋ। 1 ਘੰਟੇ ਬਾਅਦ ਕਿਸੇ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।