ਪੰਜਾਬ

punjab

ETV Bharat / sukhibhava

Habits For Sleep: ਇਨ੍ਹਾਂ ਆਦਤਾਂ ਕਰਕੇ ਤੁਹਾਡੀ ਨੀਂਦ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਕਰ ਲਓ ਬਦਲਾਅ - health care tips

Food Habits For Sleep: ਸਿਹਤਮੰਦ ਰਹਿਣ ਲਈ ਵਧੀਆਂ ਨੀਂਦ ਜ਼ਰੂਰੀ ਹੈ। ਕਈ ਲੋਕ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਹੀਂ ਪਾਉਦੇ। ਇਸ ਪਿੱਛੇ ਕਈ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਇਨ੍ਹਾਂ ਆਦਤਾਂ 'ਚ ਬਦਲਾਅ ਕਰਕੇ ਤੁਸੀਂ ਬਿਹਤਰ ਨੀਂਦ ਲੈ ਸਕਦੇ ਹੋ।

Habits For Sleep
Habits For Sleep

By ETV Bharat Punjabi Team

Published : Sep 13, 2023, 12:18 PM IST

ਹੈਦਰਾਬਾਦ: ਸਿਹਤਮੰਦ ਰਹਿਣ ਲਈ ਭੋਜਨ ਦੇ ਨਾਲ-ਨਾਲ ਨੀਂਦ ਵੀ ਜ਼ਰੂਰੀ ਹੈ। ਸਾਡੀਆਂ ਗਲਤ ਆਦਤਾਂ ਅਤੇ ਜੀਵਨਸ਼ੈਲੀ ਦਾ ਸਾਡੀ ਸਿਹਤ 'ਤੇ ਹੀ ਨਹੀਂ ਸਗੋ ਨੀਂਦ 'ਤੇ ਵੀ ਗਲਤ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ ਆਪਣੀਆਂ ਕੁਝ ਆਦਤਾਂ 'ਚ ਬਦਲਾਅ ਕਰਨ ਦੀ ਲੋੜ ਹੈ।

ਬਿਹਤਰ ਨੀਂਦ ਲਈ ਇਨ੍ਹਾਂ ਆਦਤਾਂ ਤੋਂ ਬਣਾਓ ਦੂਰੀ:

ਦੇਰ ਰਾਤ ਤੱਕ ਭੋਜਨ ਨਾ ਕਰੋ:ਕਈ ਲੋਕਾਂ ਨੂੰ ਦੇਰ ਰਾਤ ਤੱਕ ਭੋਜਨ ਖਾਣ ਦੀ ਆਦਤ ਹੁੰਦੀ ਹੈ। ਰਾਤ ਨੂੰ ਭੋਜਨ ਖਾਣ 'ਚ ਦੇਰੀ ਕਰਨ ਨਾਲ ਨੀਂਦ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਰਾਤ ਦਾ ਭੋਜਨ ਸਮੇਂ 'ਤੇ ਖਾਓ।

ਸ਼ਰਾਬ ਨਾ ਪੀਓ: ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਸ਼ਰਾਬ ਸਿਹਤ ਲਈ ਹੀ ਨਹੀਂ ਸਗੋ ਨੀਂਦ ਲਈ ਵੀ ਖਰਾਬ ਹੁੰਦੀ ਹੈ। ਸ਼ਰਾਬ ਪੀਣ ਕਾਰਨ ਕੁਝ ਘੰਟੇ ਸੌਣ ਤੋਂ ਬਾਅਦ ਨੀਂਦ ਖੁੱਲ ਜਾਂਦੀ ਹੈ ਅਤੇ ਦੁਬਾਰਾ ਨੀਂਦ ਆਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸ਼ਾਰਬ ਤੋਂ ਦੂਰੀ ਬਣਾ ਲਓ। ਕਿਉਕਿ ਸ਼ਰਾਬ ਪੀਣ ਨਾਲ ਤੁਹਾਡੀ ਨੀਂਦ 'ਤੇ ਗਲਤ ਅਸਰ ਪਵੇਗਾ।

ਕੈਫ਼ਿਨ: ਅਕਸਰ ਲੋਕ ਆਪਣੇ ਸਾਰੇ ਦਿਨ ਦੀ ਥਕਾਵਟ ਨੂੰ ਦੂਰ ਕਰਨ ਲਈ ਰਾਤ ਨੂੰ ਕੌਫੀ ਪੀ ਲੈਂਦੇ ਹਨ। ਜ਼ਿਆਦਾ ਮਾਤਰਾ 'ਚ ਕੌਫੀ ਪੀਣਾ ਹਾਨੀਕਾਰਕ ਹੋ ਸਕਦਾ ਹੈ। ਸਿਰਫ਼ ਸਿਹਤ ਲਈ ਹੀ ਨਹੀ ਸਗੋ ਇਸਦਾ ਨੀਂਦ 'ਤੇ ਵੀ ਬੂਰਾ ਅਸਰ ਪੈਂਦਾ ਹੈ।

ਸੌਣ ਤੋਂ ਪਹਿਲਾ ਜ਼ਿਆਦਾ ਤਣਾਅ ਨਾ ਲਓ: ਜਦੋ ਅਸੀ ਰਾਤ ਨੂੰ ਸੌਂਦੇ ਹਾਂ, ਤਾਂ ਸਾਡੇ ਦਿਮਾਗ 'ਚ ਕਈ ਵਿਚਾਰ ਹੁੰਦੇ ਹਨ। ਜਿਸ ਕਰਕੇ ਸਾਨੂੰ ਤਣਾਅ, ਚਿੰਤਾ ਅਤੇ ਨੀਂਦ ਨਾ ਆਉਣ ਦੀ ਸਮੱਸਿਆਂ ਹੁੰਦੀ ਹੈ। ਜ਼ਿਆਦਾ ਤਣਾਅ ਲੈਣ ਕਰਕੇ ਸਾਨੂੰ ਸੌਣ 'ਚ ਮੁਸ਼ਕਿਲ ਆਉਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਤਣਾਅ ਮੁਕਤ ਹੋ ਕੇ ਸੌਂਵੋ।

ਜ਼ਿਆਦਾ ਰੋਸ਼ਨੀ: ਸੌਣ ਤੋਂ ਪਹਿਲਾ ਵਾਤਾਵਰਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਸੌਂਦੇ ਸਮੇਂ ਰੋਸ਼ਨੀ ਦਾ ਧਿਆਨ ਰੱਖੋ। ਜੇਕਰ ਤੁਸੀਂ ਜ਼ਿਆਦਾ ਰੋਸ਼ਨੀ 'ਚ ਸੌਂਦੇ ਹੋ, ਤਾਂ ਇਸ ਨਾਲ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ। ਇਸ ਲਈ ਹਮੇਸ਼ਾ ਘਟ ਰੋਸ਼ਨੀ 'ਚ ਸੌਵੋ।

ABOUT THE AUTHOR

...view details